ਬੱਚਿਆਂ ਦੇ ਮਾਹਿਰ ਡਾ. ਜੈਸਮੀਨ ਕੌਰ ਸੇਖੋਂ 'ਡਾ. ਸ਼ੀਲਾ ਸਿੰਘ ਪਾਲ ਮੈਮੋਰੀਅਲ' ਐਵਾਰਡ ਨਾਲ ਸਨਮਾਨਿਤ
Tuesday, Mar 31, 2026 - 03:40 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਚਿਲਡਰਨ ਸੇਖੋਂ ਹਸਪਤਾਲ ਮੁੱਲਾਂਪੁਰ ਬੱਚਿਆਂ ਦੇ ਮਾਹਿਰ ਡਾਕਟਰ ਜੈਸ਼ਮੀਨ ਕੌਰ ਸੇਖੋਂ ਪਤਨੀ ਡਾ. ਹਰਦਿਲ ਸਿੰਘ ਸੇਖੋਂ ਨੂੰ ਉਨ੍ਹਾਂ ਦੀਆਂ ਸਰਵੋਤਮ ਸਿਹਤ ਸੇਵਾਵਾਂ ਬਦਲੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਲੁਧਿਆਣਾ ਵੱਲੋਂ “ਡਾ. ਸ਼ੀਲਾ ਸਿੰਘ ਪਾਲ ਮੈਮੋਰੀਅਲ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਸੀ.ਐੱਮ.ਸੀ. ਲੁਧਿਆਣਾ ਦੇ ਸਾਲਾਨਾ ਕਨਵੋਕੇਸ਼ਨ ਦੌਰਾਨ ਡਾ. ਜੈਸ਼ਮੀਨ ਕੌਰ ਸੇਖੋਂ ਨੂੰ ਪ੍ਰਾਪਤ ਹੋਇਆ ਹੈ ਜਿਸ ਨਾਲ ਮੁੱਲਾਂਪੁਰ ਸ਼ਹਿਰ ਵਾਸੀਆਂ ਦਾ ਮਾਣ ਨਾਲ ਹੋਰ ਸਿਰ ਉੱਚਾ ਹੋਇਆ ਹੈ। ਇਹ ਸੀਐਮਸੀ ਹਸਪਤਾਲ ਲੁਧਿਆਣਾ ਦਾ ‘ਬੈਸਟ ਪੀਡੀਆਟ੍ਰਿਕਸ ਰੈਜ਼ੀਡੈਂਟ’ ਐਵਾਰਡ ਹੈ। ਇਸ ਦੀ ਸ਼ਹਿਰ ਅਤੇ ਇਲਾਕੇ ਅੰਦਰ ਖੂਬ ਚਰਚਾ ਹੈ, ਸ਼ਹਿਰ ਵਾਸੀਆਂ ਅਤੇ ਸੇਖੋਂ ਪਰਿਵਾਰ ਨਾਲ ਸਨੇਹ ਰੱਖਣ ਵਾਲਿਆਂ ਨੇ ਡਾ. ਜੈਸਮੀਨ ਕੌਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਉਥੇ ਉਨ੍ਹਾਂ ਦੀ ਸਖਤ ਮਿਹਨਤ ਨੂੰ ਸਜਦਾ ਵੀ ਕੀਤਾ। ਇਸ ਮੌਕੇ ਡਾ. ਜੈਸ਼ਮੀਨ ਕੌਰ ਸੇਖੋਂ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਤੋਂ ਆਪਣੇ ਸਹਿਯੋਗੀ ਡਾਕਟਰ ਸਾਹਿਬਾਨਾਂ ਨਾਲ ਕ੍ਰਿਸ਼ਚੀਅਨ ਮੈਡੀਕਲ ਕਾਲਜ ਲੁਧਿਆਣਾ ਵੇ ਸਿੱਖਿਆਰਥੀ ਬਣਕੇ ਗਈ ਸੀ ਅਤੇ ਦਿਨ-ਰਾਤ ਮਿਹਨਤ ਕਰਕੇ ਐਮ.ਬੀ.ਬੀ.ਐੱਸ. ਅਤੇ ਐੱਮ.ਡੀ ਦੀ ਪੜ੍ਹਾਈ ਕੀਤੀ ਅਤੇ ਸਖਤ ਮਿਨਹਤ ਰੰਗ ਲਿਆਈ ਹੈ।
ਇੱਥੇ ਦੱਸਣਯੋਗ ਹੈ ਕਿ ਇਸ ਪੁਰਸਕਾਰ ਦਾ ਨਾਮ ਡਾ. ਸ਼ੀਲਾ ਸਿੰਘ ਪਾਲ ਦੇ ਨਾਮ ’ਤੇ ਰੱਖਿਆ ਗਿਆ ਹੈ, ਜੋ ਕਿ ਭਾਰਤ ਵਿੱਚ ਬਾਲ ਰੋਗਾਂ ਦੀ ਮੋਢੀ ਅਤੇ (ਐੱਮ. ਡੀ./ਡੀ. ਐੱਚ. ਸੀ. ਟਰੇਨੀ) ਲੁਧਿਆਣਾ ਵਿਖੇ ਬਾਲ ਰੋਗਾਂ ਦੀ ਸਾਬਕਾ ਪ੍ਰੋਫੈਸਰ ਅਤੇ ਮੁਖੀ ਹੈ। ਇਹ ਐਵਾਰਡ ਖਾਸ ਤੌਰ ’ਤੇ ਉੱਚ ਪ੍ਰਦਰਸ਼ਨ ਕਰਨ ਵਾਲੇ ਬਾਲ ਰੋਗ ਸਿਖਿਆਰਥੀਆਂ ਨੂੰ ਮਾਨਤਾ ਦਿੰਦਾ ਹੈ। ਉਹ ਬਾਲ ਸਿਹਤ ਅਤੇ ਸੇਵਾ-ਮੁਖੀ ਦਵਾਈ ਪ੍ਰਤੀ ਆਪਣੇ ਸਮਰਪਣ ਲਈ ਜਾਣੀ ਜਾਂਦੀ ਸੀ, ਇਸ ਲਈ ਇਹ ਪੁਰਸਕਾਰ ਉਨ੍ਹਾਂ ਮੁੱਲਾਂ ਨੂੰ ਦਰਸਾਉਂਦਾ ਹੈ, ਕਿਉਂਕਿ ਬਾਲ ਰੋਗਾਂ ਵਿੱਚ ਸਭ ਤੋਂ ਵਧੀਆ ਪੋਸਟ ਗ੍ਰੈਜੂਏਟ (ਰੈਜ਼ੀਡੈਂਟ) ਨੂੰ ਦਿੱਤਾ ਜਾਣ ਵਾਲਾ ਇੱਕ ਅਕਾਦਮਿਕ ਪੁਰਸਕਾਰ ।
