CM ਮਾਨ ਦਾ ਵੱਡਾ ਬਿਆਨ, ਪੰਜਾਬ ''ਚ ਇਸੇ ਮਹੀਨੇ ਲੋਕ ਸਭਾ ਦੇ 13 ਉਮੀਦਵਾਰਾਂ ਦਾ ਕਰਾਂਗੇ ਐਲਾਨ (ਵੀਡੀਓ)
Saturday, Feb 10, 2024 - 06:31 PM (IST)
ਖੰਨਾ/ਫਤਿਹਗੜ੍ਹ ਸਾਹਿਬ : ਇੱਥੇ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 10-15 ਦਿਨਾਂ ਤੱਕ ਮਤਲਬ ਕਿ ਇਸੇ ਮਹੀਨੇ ਲੋਕ ਸਭਾ ਦੇ 13 ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਉਮੀਦਵਾਰ ਦਾ ਵੀ ਐਲਾਨ ਕੀਤਾ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਚੰਡੀਗੜ੍ਹ ਸਣੇ 14 ਸੀਟਾਂ ਅਸੀਂ ਜਿੱਤਾਂਗੇ ਅਤੇ ਪੰਜਾਬ ਪੂਰੇ ਦੇਸ਼ 'ਚੋਂ ਹੀਰੋ ਬਣੇਗਾ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਥੇ ਲੋਕਾਂ ਨੂੰ ਘਰ-ਘਰ ਜਾ ਕੇ ਰਾਸ਼ਨ ਵੰਡਿਆ ਅਤੇ 'ਘਰ-ਘਰ ਰਾਸ਼ਨ ਸਕੀਮ' ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ : ਪੰਜਾਬ ਦਾ Main Highway ਰਹੇਗਾ ਬੰਦ, ਘਰੋਂ ਨਿਕਲ ਰਹੇ ਹੋ ਤਾਂ ਪਹਿਲਾਂ ਪੜ੍ਹੋ ਪੂਰੀ ਖ਼ਬਰ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਸੋਚ 'ਚੋਂ ਨਿਕਲੀ ਹੋਈ ਹੈ ਅਤੇ ਇਹ ਸਕੀਮਾਂ ਵੀ ਉਨ੍ਹਾਂ ਦੀ ਸੋਚ ਦਾ ਹੀ ਹਿੱਸਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰੰਗ ਹੁਣ ਉੱਭਰਨੇ ਸ਼ੁਰੂ ਹੋ ਗਏ ਹਨ ਅਤੇ ਇਹ ਰੰਗ ਜਨਤਾ ਵਲੋਂ ਭਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਰਾਸ਼ਨ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਹੈ, ਜੇਕਰ ਕਣਕ ਚਾਹੀਦੀ ਹੈ ਤਾਂ ਕਣਕ, ਜੇਕਰ ਆਟਾ ਚਾਹੀਦਾ ਹੈ ਤਾਂ ਆਟਾ ਲੋਕਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਆਟੇ ਦੀਆਂ ਰੋਟੀਆਂ ਸਾਡੇ ਘਰ ਬਣਦੀਆਂ ਹਨ, ਇਹੋ ਜਿਹਾ ਆਟਾ ਹੀ ਗਰੀਬ ਲੋਕਾਂ ਨੂੰ ਵੀ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਕਾਰਾਂ-ਗੱਡੀਆਂ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ
ਉਨ੍ਹਾਂ ਕਿਹਾ ਕਿ ਕੇਜਰੀਵਾਲ ਸਾਹਿਬ ਹਰ ਹਫ਼ਤੇ ਪੰਜਾਬ 'ਚ ਕਿਸੇ ਨਾ ਕਿਸੇ ਸਕੀਮ ਦਾ ਉਦਘਾਟਨ ਕਰਨ ਲਈ ਆਉਂਦੇ ਹਨ ਅਤੇ ਲੋਕ ਸਾਰੀਆਂ ਸਕੀਮਾਂ ਦਾ ਲਾਭ ਲੈ ਰਹੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਲਕੇ ਗੋਇੰਦਵਾਲ ਸਾਹਿਬ ਜਾਵਾਂਗੇ ਅਤੇ ਰਸਮੀ ਤੌਰ 'ਤੇ ਚਾਬੀਆਂ ਲੈ ਕੇ ਉਸ ਦਾ ਸਵਿੱਚ ਦੱਬਾਂਗੇ। ਇਸ ਨਾਲ ਲੋਕਾਂ ਅਤੇ ਇੰਡਸਟਰੀ ਲਈ ਬਿਜਲੀ ਸਸਤੀ ਹੋਵੇਗੀ। ਮੁੱਖ ਮੰਤਰੀ ਮਾਨ ਨੇ ਖ਼ੁਸ਼ਖ਼ਬਰ ਦਿੰਦਿਆਂ ਕਿਹਾ ਕਿ ਦਿੱਲੀ ਵਿੱਚ ਵੇਰਕਾ ਨੂੰ ਮਨਜ਼ੂਰੀ ਮਿਲ ਗਈ ਹੈ। ਹੁਣ ਦਿੱਲੀ ਵਿੱਚ ਵੀ ਵੇਰਕਾ ਦਾ ਦਫ਼ਤਰ ਖੁੱਲ੍ਹੇਗਾ ਅਤੇ ਲੋਕਾਂ ਦੇ ਘਰਾਂ 'ਚ ਵੇਰਕਾ ਦਾ ਦੁੱਧ ਜਾਵੇਗਾ। ਇਸ ਤੋਂ ਬਾਅਦ ਬੰਗਾਲ ਵਾਲਾ ਵੇਰਕਾ ਦਾ ਦਫ਼ਤਰ ਖੋਲ੍ਹਾਂਗੇ।
ਇਹ ਵੀ ਪੜ੍ਹੋ : ਕਦੇ ਅਕਾਲੀਆਂ ਦੇ ਦੁਸ਼ਮਣ ਰਹੇ 3 BJP ਆਗੂ ਗਠਜੋੜ ਲਈ ਲਾ ਰਹੇ ਪੂਰਾ ਜ਼ੋਰ, ਪੜ੍ਹੋ ਪੂਰੀ ਖ਼ਬਰ
ਉਨ੍ਹਾਂ ਅਕਾਲੀਆਂ 'ਤੇ ਤੰਜ ਕੱਸਦਿਆਂ ਕਿਹਾ ਕਿ ਅਕਾਲੀ ਦਲ ਵਾਲੇ 'ਪੰਜਾਬ ਬਚਾਓ ਯਾਤਰਾ' ਨਹੀਂ ਸਗੋਂ 'ਪਰਿਵਾਰ ਬਚਾਓ ਯਾਤਰਾ' ਕੱਢਦੇ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਹੀ ਤਾਂ ਪੰਜਾਬ ਖ਼ਤਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਗੱਡੀ ਦੀ ਛੱਤ 'ਤੇ ਬੈਠ ਕੇ ਰੋਟੀ ਖਾਣ ਅਤੇ ਪਾਣੀ ਪੀਣ ਲੱਗ ਗਿਆ ਹੈ ਅਤੇ ਇਹ ਪੰਜਾਬ ਦੀ ਜਨਤਾ ਨੇ ਲਾਇਆ ਹੈ। ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ ਹਨ, ਉਨ੍ਹਾਂ ਨੂੰ ਭੋਗਣਾ ਪਵੇਗਾ। ਉਨ੍ਹਾਂ ਵਿਰੋਧੀਆਂ 'ਤੇ ਤੰਜ ਕੱਸਦਿਆਂ ਕਿਹਾ ਕਿ ਵਿਰੋਧੀਆਂ ਨੂੰ ਸੱਤਾ 'ਚ ਰਹਿਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਆਉਂਦਾ ਅਤੇ ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋਏ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8