ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੇ ਹਨ ਕੰਟ੍ਰਾਸਟ ਲਹਿੰਗਾ-ਚੋਲੀ
Tuesday, Oct 14, 2025 - 09:40 AM (IST)

ਵੈੱਬ ਡੈਸਕ- ਮੁਟਿਆਰਾਂ ਅਤੇ ਔਰਤਾਂ ਨੂੰ ਵਿਆਹ, ਮੰਗਣੀ, ਮਹਿੰਦੀ, ਪੂਜਾ ਜਾਂ ਕਿਸੇ ਹੋਰ ਖਾਸ ਮੌਕੇ ਲਹਿੰਗਾ-ਚੋਲੀ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦਾ ਫੈਸ਼ਨ ਕਦੇ ਪੁਰਾਣਾ ਨਹੀਂ ਪੈਂਦਾ ਸਗੋਂ ਬਦਲਦੇ ਸਮੇਂ ਨਾਲ ਇਸਦੇ ਡਿਜ਼ਾਈਨ, ਕਟ ਤੇ ਸਟਾਈਲ ਵਿਚ ਨਵੇਂ-ਨਵੇਂ ਬਦਲਾਅ ਦੇਖਣ ਨੂੰ ਮਿਲਦੇ ਹਨ। ਅੱਜਕੱਲ ਕੰਟ੍ਰਾਸਟ ਲਹਿੰਗਾ-ਚੋਲੀ ਦਾ ਟਰੈਂਡ ਮੁਟਿਆਰਾਂ ਵਿਚਾਲੇ ਬਹੁਤ ਵਧ ਰਿਹਾ ਹੈ। ਇਹ ਉਨ੍ਹਾਂ ਨੂੰ ਸਟਾਈਲਿਸ਼, ਮਾਡਰਨ ਅਤੇ ਭੀੜ ਨਾਲੋਂ ਵੱਖਰੀ ਲੁਕ ਦਿੰਦੇ ਹਨ।
ਕੰਟ੍ਰਾਸਟ ਲਹਿੰਗਾ-ਚੋਲੀ ਦੀ ਸਭ ਤੋਂ ਵੱਡੀ ਖਾਸੀਅਤ ਇਸਦਾ ਅਨੋਖਾ ਰੰਗ ਸੁਮੇਲ ਹੈ, ਜਿਸ ਵਿਚ ਲਹਿੰਗਾ ਅਤੇ ਚੋਲੀ ਵੱਖਰੇ-ਵੱਖਰੇ ਰੰਗਾਂ ਵਿਚ ਹੁੰਦੇ ਹਨ। ਪਹਿਲਾਂ ਜਿਥੇ ਸਿੰਗਲ ਕਲਰ ਜਾਂ ਇਕੋ ਜਿਹੇ ਟੋਨ ਦੇ ਲਹਿੰਗਾ-ਚੋਲੀ ਦਾ ਰਿਵਾਜ਼ ਸੀ, ਉਥੇ ਹੁਣ ਯੈਲੋ-ਮੈਰੂਨ, ਰੈੱਡ-ਗੋਲਡਨ, ਗ੍ਰੀਨ-ਗੋਲਡਨ, ਬਲੈਕ-ਗੋਲਡਨ, ਪਿੰਕ-ਬਲੈਕ, ਵ੍ਹਾਈਟ-ਗੋਲਡਨ, ਬਲਿਊ-ਪਰਪਲ ਵਰਗੇ ਕਟ੍ਰਾਸਟ ਰੰਗਾਂ ਦਾ ਬੋਲਬਾਲਾ ਹੈ। ਇਹ ਰੰਗ ਸੁਮੇਲ ਮੁਟਿਆਰਾਂ ਨੂੰ ਨਾ ਸਿਰਫ ਆਕਰਸ਼ਕ ਬਣਾਉਂਦੇ ਹਨ ਸਗੋਂ ਉਨ੍ਹਾਂ ਦੀ ਖੂਬਸੂਰਤੀ ਵਿਚ ਚਾਰ ਚੰਦ ਵੀ ਲਗਾਉਂਦੇ ਹਨ।
ਇਨ੍ਹਾਂ ਲਹਿੰਗਾ-ਚੋਲੀ ਵਿਚ ਕਟਵਰਕ, ਜਰੀ, ਸੀਕੁਵਿਨ ਅਤੇ ਮਲਟੀ-ਕਲਰ ਵਰਕ ਵਰਗੇ ਡਿਜ਼ਾਈਨ ਇਸਨੂੰ ਹੋਰ ਵੀ ਖਾਸ ਬਣਾਉਂਦੇ ਹਨ। ਇਸਦੇ ਨਾਲ ਆਉਣ ਵਾਲਾ ਦੁਪੱਟਾ ਵੀ ਲਹਿੰਗਾ ਜਾਂ ਚੋਲੀ ਦੇ ਰੰਗ ਨਾਲ ਮੇਲ ਖਾਂਦਾ ਹੈ ਅਤੇ ਫਿਰ ਕੰਟ੍ਰਾਸਟ ਵਿਚ ਹੁੰਦਾ ਹੈ ਜੋ ਪੂਰੀ ਲੁਕ ਨੂੰ ਹੋਰ ਨਿਖਾਰਦਾ ਹੈ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈਕੇ ਦਫਤਰ ਜਾਣ ਵਾਲੀਆਂ ਔਰਤਾਂ ਅਤੇ ਇਥੋਂ ਤੱਕ ਕਿ ਲਾੜੀਆਂ ਵੀ ਆਪਣੀ ਮੰਗਣੀ ਜਾਂ ਰਿਪੈਸਪਸ਼ਨ ਵਰਗੇ ਖਾਸ ਮੌਕਿਆਂ ’ਤੇ ਕੰਟ੍ਰਾਸਟ ਲਹਿੰਗਾ-ਚੋਲੀ ਨੂੰ ਤਰਜੀਰ ਦੇ ਰਹੀਆਂ ਹਨ। ਇਹ ਪਹਿਰਾਵਾ ਹਰ ਉਮਰ ਦੀਆਂ ਔਰਤਾਂ ਨੂੰ ਇਕ ਯੂਨੀਕ ਅਕੇ ਟਰੈਂਡੀ ਲੁਕ ਦਿੰਦਾ ਹੈ। ਮਾਰਕੀਟ ਵਿਚ ਵੀ ਇਨ੍ਹਾਂ ਦੀ ਮੰਗ ਬਹੁਤ ਵੱਧ ਗਈ ਹੈ।
ਕੰਟ੍ਰਾਸਟ ਲਹਿੰਗਾ-ਚੋਲੀ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਸਦੇ ਨਾਲ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੀ ਅਸੈੱਸਰੀਜ਼ ਅਤੇ ਜਿਊਲਰੀ ਨੂੰ ਸਟਾਈਲ ਕਰ ਸਕਦੀਆਂ ਹਨ। ਕੁਝ ਮੁਟਿਆਰਾਂ ਚੋਲੀ ਦੇ ਰੰਗ ਨਾਲ ਮੇਲ ਖਾਂਦੀ ਜਿਊਲਰੀ ਪਸੰਦ ਕਰਦੀਆਂ ਹਨ ਜੋ ਕੁਝ ਲਹਿੰਗੇ ਦੇ ਰੰਗ ਨਾਲ। ਉਥੇ, ਕਈ ਮੁਟਿਆਰਾਂ ਲਹਿੰਗੇ-ਚੋਲੀ ’ਤੇ ਕੀਤੇ ਗਏ ਗੋਲਡਨ, ਸਿਲਵਰ ਜਾਂ ਮਲਟੀ ਕਲਰ ਵਰਕ ਨਾਲ ਮੇਲ ਖਾਂਦੀ ਜਿਊਲਰੀ ਚੁਣਦੀਆਂ ਹਨ। ਇਸਦੇ ਨਾਲ ਹੀ ਹੇਅਰ ਸਟਾਈਲ ਵਿਚ ਪਰਾਂਦਾ, ਗੁੱਤ, ਜੂੜਾ ਜਾਂ ਖੁੱਲ੍ਹੇ ਵਾਲ ਵਰਗੇ ਬਦਲ ਵੀ ਇਨ੍ਹਾਂ ਨੂੰ ਬਹੁਤ ਜਚਦੇ ਹਨ। ਫੁੱਟਵੀਅਰ ਵਿਚ ਗੋਲਡਨ, ਸਿਲਵਰ ਜਾਂ ਮੈਚਿੰਗ ਬੈਲੀ ਅਤੇ ਹਾਈ ਹੀਲਸ ਦਾ ਰਿਵਾਜ਼ ਦੇਖਿਆ ਜਾ ਰਿਹਾ ਹੈ। ਕੰਟ੍ਰਾਸਟ ਲਹਿੰਗਾ-ਚੋਲੀ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਸਨੂੰ ਮਿਕਸ ਐਂਡ ਮੈਚ ਕਰ ਕੇ ਵੱਖਰੀ-ਵੱਖਰੀ ਲੁਕ ਕ੍ਰੀਏਟ ਕੀਤਾ ਜਾ ਸਕਦੀ ਹੈ। ਮੁਟਿਆਰਾਂ ਲਹਿੰਗੇ ਨੂੰ ਕਿਸੇ ਦੂਜੀ ਚੋਲੀ, ਜਿਵੇਂ ਗੋਲਡਨ ਜਾਂ ਬਲੈਕ ਨਾਲ ਪੇਅਰ ਕਰ ਸਕਦੀਆਂ ਹਨ। ਇਸੇ ਤਰ੍ਹਾਂ ਚੋਲੀ ਨੂੰ ਕਿਸੇ ਹੋਰ ਲਹਿੰਗੇ ਨਾਲ ਸਟਾਈਲ ਕਰ ਕੇ ਨਵੀਂ ਲੁਕ ਬਣਾਈ ਜਾ ਸਕਦੀ ਹੈ।