ਤੁਸੀਂ ਵੀ ਬਣਾ ਕੇ ਖਾਓ ਦਹੀਂ ਚੱਟਨੀ Toast, ਬੇਹੱਦ ਆਸਾਨ ਹੈ ਰੈਸਿਪੀ
Tuesday, Dec 23, 2025 - 03:56 PM (IST)
ਵੈੱਬ ਡੈਸਕ- ਜੇਕਰ ਤੁਸੀਂ ਕੁਝ ਹਲਕਾ ਅਤੇ ਜਲਦੀ ਬਣਨ ਵਾਲਾ ਨਾਸ਼ਤਾ ਖਾਣਾ ਚਾਹੁੰਦੇ ਹੋ ਤਾਂ ਦਹੀਂ ਚੱਟਨੀ ਟੋਸਟ ਤੁਹਾਡੇ ਲਈ ਪਰਫੈਕਟ ਹੈ। ਦਹੀਂ ਅਤੇ ਹਰੀ ਚੱਟਨੀ ਦਾ ਸਵਾਦ ਬਰੈੱਡ ਨਾਲ ਮਿਲ ਕੇ ਬਣਾਉਂਦਾ ਹੈ ਅਤੇ ਇਕ ਟੇਸਟੀ ਅਤੇ ਕ੍ਰਿਸਪੀ ਨਾਸ਼ਤਾ, ਜਿਸ ਨੂੰ ਤੁਸੀਂ ਸਵੇਰ ਦੇ ਨਾਸ਼ਤੇ ਜਾਂ ਸ਼ਾਮ ਦੀ ਚਾਹ ਨਾਲ ਆਸਾਨੀ ਨਾਲ ਤਿਆਰ ਕਰ ਸਕਦੇ ਹੋ। ਇਹ ਰੈਸਿਪੀ ਸਵਾਦ 'ਚ ਹਲਕੀ, ਬਣਾਉਣ 'ਚ ਆਸਾਨ ਅਤੇ ਸਿਹਤ ਲਈ ਫ਼ਾਇਦੇਮੰਦ ਹੈ।
Servings - 3
ਸਮੱਗਰੀ
ਦਹੀਂ-150 ਗ੍ਰਾਮ
ਲਾਲ ਮਿਰਚ ਫਲੈਕਸ- 1 ਚਮਚ
ਕਾਲੀ ਮਿਰਚ- 1/4 ਚਮਚ
ਚਾਟ ਮਸਾਲਾ- 1/2 ਚਮਚ
ਜ਼ੀਰਾ ਪਾਊਡਰ- 1/2 ਚਮਚ
ਹਰੀ ਚੱਟਨੀ- 2 ਵੱਡੇ ਚਮਚ
ਬ੍ਰਾਊਨ ਬਰੈੱਡ- 6 ਸਲਾਈਸ
ਤੇਲ- 20 ਮਿਲੀਲੀਟਰ
ਵਿਧੀ
1- ਇਕ ਬਾਊਲ 'ਚ 150 ਗ੍ਰਾਮ ਦਹੀਂ ਪਾਓ। ਇਸ 'ਚ 1 ਚਮਚ ਲਾਲ ਮਿਰਚ ਫਲੈਕਸ, 1/4 ਚਮਚ ਕਾਲੀ ਮਿਰਚ, 1/2 ਚਮਚ ਲੂਣ, 1/2 ਚਮਚ ਚਾਟ ਮਸਾਲਾ, 1/2 ਚਮਚ ਜ਼ੀਰਾ ਪਾਊਡਰ ਅਤੇ 2 ਵੱਡੇ ਚਮਚ ਹਰੀ ਚੱਟਨੀ ਪਾਓ। ਚੰਗੀ ਤਰ੍ਹਾਂ ਫੈਂਟ ਲਵੋ ਤਾਂ ਕਿ ਸਾਰੀ ਸਮੱਗਰੀ ਮਿਕਸ ਹੋ ਜਾਵੇ।
2- ਹਰੇਕ ਬਰੈੱਡ ਸਲਾਈਸ ਦੇ ਦੋਵੇਂ ਪਾਸੇ ਇਸ ਦਹੀਂ ਮਿਸ਼ਰਨ ਨੂੰ ਚੰਗੀ ਤਰ੍ਹਾਂ ਲਗਾਓ।
3- ਇਕ ਪੈਨ ਗਰਮ ਕਰੋ ਅਤੇ ਇਸ 'ਚ ਤੇਲ ਪਾਓ। ਦਹੀਂ ਕੋਟੇਡ ਬਰੈੱਡ ਸਲਾਈਸ ਨੂੰ ਪੈਨ 'ਚ ਰੱਖੋ ਅਤੇ ਦੋਵੇਂ ਪਾਸਿਓਂ ਸੁਨਹਿਰਾ ਭੂਰਾ ਹੋਣ ਤੱਕ ਟੋਸਟ ਕਰੋ। ਪੈਨ 'ਚੋਂ ਕੱਢ ਲਵੋ।
4- ਗਰਮਾ ਗਰਮ ਟੋਸਟ ਨੂੰ ਕੈਚੱਪ ਨਾਲ ਪਰੋਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
