ਯੋਗ ਵਧਾਏ ਖੂਬਸੂਰਤੀ, ਲੰਬੇ ਸਮੇਂ ਤੱਕ ਬਰਕਰਾਰ ਰੱਖੇ ਚਿਹਰੇ ਦਾ ਨਿਖਾਰ

Thursday, Jul 23, 2020 - 01:03 PM (IST)

ਯੋਗ ਵਧਾਏ ਖੂਬਸੂਰਤੀ, ਲੰਬੇ ਸਮੇਂ ਤੱਕ ਬਰਕਰਾਰ ਰੱਖੇ ਚਿਹਰੇ ਦਾ ਨਿਖਾਰ

ਜਲੰਧਰ - ਚਮਕੀਲਾ ਚਿਹਰਾ, ਗਠੀਲਾ ਸਰੀਰ, ਚਮਕੀਲੇ ਵਾਲ ਅਤੇ ਕੁਦਰਤੀ ਰੂਪ ਨਾਲ ਸੁੰਦਰ ਦਿਖਣ ਦੀ ਚਾਹਤ ਅੱਜ ਕੱਲ ਹਰ ਕਿਸੇ ’ਚ ਹੈ। ਜਿਸ ਲਈ ਅੱਜਕੱਲ੍ਹ ਫਿਟਨੈੱਸ ਸੈਂਟਰਾਂ, ਜਿਮ, ਸੈਲੂਨ, ਸਪਾ ਅਤੇ ਬਹੁਰਾਸ਼ਟਰੀ ਕੰਪਨੀਆਂ ਦੇ ਮਹਿੰਗੇ ਸੁੰਦਰਤਾ ਉਤਪਾਦਾਂ ਨੂੰ ਖਰੀਦਣ ਦੀ ਹੋੜ ਜਿਹੀ ਲੱਗੀ ਹੋਈ ਹੈ। ਪ੍ਰਦੂਸ਼ਣ, ਤਣਾਅ, ਭੱਜਦੌੜ ਭਰੀ ਅਜੌਕੀ ਜ਼ਿੰਦਗੀ ਵਿੱਚ ਤੁਸੀਂ ਸਮੇਂ ਤੋਂ ਪਹਿਲਾਂ ਹੀ ਬੁੱਢੇ ਦਿਖਣ ਲੱਗ ਪੈਂਦੇ ਹੋ। ਜਵਾਨ ਉਮਰ ਵਿੱਚ ਹੀ ਚਿਹਰੇ 'ਤੇ ਝੁਰੜੀਆਂ, ਕਿੱਲ ਮੁਹਾਂਸੇ, ਫਿਣਸੀਆਂ, ਕਾਲੇ ਧੱਬੇ ਲਗਾਤਾਰ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੇ ਹਨ। ਲੋਕ ਸੁੰਦਰ ਦਿਖਣ ਦੀ ਲਾਲਸਾ ਲਈ ਕੀ ਕੀ ਨਹੀਂ ਕਰਦੇ। ਬਿਊਟੀ ਸੈਲੂਨਾਂ ਵਿੱਚ ਘੰਟਿਆਂ ਬੱਧੀ ਫੇਅਰਨੈੱਸ ਟਰੀਟਮੈਂਟ ਅਤੇ ਕੌਸਮੈਟਿਕ 'ਤੇ ਭਾਰੀ ਖਰਚ ਕਰਨ ਤੋਂ ਬਾਅਦ ਵੀ ਚਿਹਰੇ ਦਾ ਨਿਖਾਰ ਕੁਝ ਦਿਨਾਂ ਬਾਅਦ ਹੀ ਗਾਇਬ ਹੋ ਜਾਂਦਾ ਹੈ।

ਜੇਕਰ ਤੁਸੀਂ ਸਰੀਰਿਕ ਰੂਪ ਤੋਂ ਸੁੰਦਰ ਹੋ ਤਾਂ ਤੁਹਾਡੀ ਸੁੰਦਰਤਾ ਚਿਹਰੇ 'ਤੇ ਸੁਭਾਵਿਕ ਝਲਕੇਗੀ। ਕੁਝ ਯੋਗ ਆਸਣਾ ਦੇ ਅਭਿਆਸ ਨਾਲ ਕੁਦਰਤੀ ਸੁੰਦਰਤਾ, ਦਮਕਦਾ ਚਿਹਰਾ ਅਤੇ ਸਰੀਰਿਕ ਆਕਰਸ਼ਣ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਯੋਗ ਸਾਧਨਾਂ ਨੂੰ ਆਪਣੇ ਜੀਵਨ ਨਾਲ ਜੋੜ ਲਓ ਤਾਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ ਕੁਦਰਤੀ ਤੌਰ 'ਤੇ ਸਥਾਈ ਰੂਪ ਨਾਲ ਸੁੰਦਰ ਅਤੇ ਪ੍ਰਭਾਵਸ਼ਾਲੀ ਵੀ ਬਣਾਇਆ ਜਾ ਸਕਦਾ ਹੈ।  

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਭਾਰਤੀ ਆਯੁਰਵੈਦਿਕ ਪੱਧਤੀ ਯੋਗ ਦੇ ਸਾਧਾਰਨ ਆਸਨਾਂ ਜ਼ਰੀਏ ਤੁਸੀਂ ਸਥਾਈ ਸੁੰਦਰਤਾ ਅਤੇ ਬਾਹਰੀ ਸੁੰਦਰਤਾ ਮੁਫ਼ਤ ਵਿੱਚ ਆਸਾਨੀ ਨਾਲ ਹਾਸਲ ਕਰ ਸਕਦੇ ਹੋ। ਰੋਜ਼ਾਨਾ ਸਿਰਫ਼ ਅੱਧਾ ਘੰਟਾ ਸਵੇਰੇ ਅਤੇ ਸ਼ਾਮ ਨੂੰ ਸੂਰਜ ਨਮਸਕਾਰ, ਪ੍ਰਣਾਯਾਮ, ਉਤਥਾਨ ਆਸਨ, ਕਪਾਲ ਭਾਤੀ, ਧਨੁਰ ਆਸਨ ਅਤੇ ਸਾਹ ਦੀ ਕਿਰਿਆ ਦੇ ਮਾਧਿਆਮ ਨਾਲ ਆਪਣੀ ਜਵਾਨੀ, ਸੁੰਦਰਤਾ ਅਤੇ ਕੁਦਰਤੀ ਆਕਰਸ਼ਣ ਨੂੰ ਬਰਕਰਾਰ ਰੱਖ ਸਕਦੇ ਹੋ।

ਕਿਹੜਾ ਆਸਣ ਕਰੀਏ?

ਪ੍ਰਾਣਾਯਾਮ ਆਸਣ
ਵਾਲਾਂ ਅਤੇ ਚਮੜੀ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਵਿੱਚ ਪ੍ਰਾਣਾਯਾਮ ਆਸਣ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਪ੍ਰਾਣਾਯਾਮ ਨਾਲ ਜਿੱਥੇ ਤਣਾਅ ਘੱਟ ਹੁੰਦਾ ਹੈ, ਉੱਥੇ ਸਰੀਰ ਵਿੱਚ ਪ੍ਰਾਣ ਵਾਯੂ ਦਾ ਪ੍ਰਭਾਵੀ ਸੰਚਾਰ ਹੁੰਦਾ ਹੈ ਅਤੇ ਖੂਨ ਦਾ ਪ੍ਰਭਾਵ ਵਧਦਾ ਹੈ। ਪ੍ਰਾਣਾਯਾਮ ਸਹੀ ਤਰੀਕੇ ਨਾਲ ਸਾਹ ਲੈਣ ਦੀ ਬਿਹਤਰੀਨ ਅਦਾ ਹੈ। ਰੋਜ਼ਾਨਾ 10 ਮਿੰਟ ਤੱਕ ਪ੍ਰਾਣਾਯਾਮ ਨਾਲ ਮਨੁੱਖੀ ਸਰੀਰ ਦੀ ਕੁਦਰਤੀ ਸਫ਼ਾਈ ਹੋ ਜਾਂਦੀ ਹੈ। ਪ੍ਰਾਣਾਯਾਮ ਨਾਲ ਦਿਮਾਗ਼ ਵਿੱਚ ਵਿਆਪਕ ਆਕਸੀਜਨ ਅਤੇ ਖੂਨ ਸੰਚਾਰ ਹੁੰਦਾ ਹੈ, ਜਿਸ ਨਾਲ ਵਾਲਾਂ ਦਾ ਕੁਦਰਤੀ ਰੂਪ ਨਾਲ ਵਾਧਾ ਹੁੰਦਾ ਹੈ ਅਤੇ ਵਾਲਾਂ ਦਾ ਸਫ਼ੈਦ ਹੋਣਾ ਅਤੇ ਝੜਨ ਵਰਗੀ ਸਮੱਸਿਆ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ। ਯੋਗ ਦਾ ਮਾਨਸਿਕ, ਸਰੀਰਿਕ, ਭਾਵਨਾਤਮਕ ਅਤੇ ਮਨੋਭਾਵ 'ਤੇ ਸਾਕਾਰਾਤਮਕ ਪ੍ਰਭਾਵ ਪੈਂਦਾ ਹੈ, ਜਿਸ ਨਾਲ ਆਤਮ ਵਿਸ਼ਵਾਸ ਵਧਦਾ ਹੈ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

PunjabKesari

ਉਤਥਾਨ ਆਸਣ
ਉਤਥਾਨ ਆਸਣ ਦੇ ਲਗਾਤਾਰ ਉਪਯੋਗ ਨਾਲ ਤੁਸੀਂ ਕਿੱਲ, ਮੁਹਾਂਸਿਆਂ, ਕਾਲੇ ਧੱਬਿਆਂ ਆਦਿ ਦੀਆਂ ਸਮੱਸਿਆਵਾਂ ਤੋਂ ਸਥਾਈ ਛੁਟਕਾਰਾ ਪਾ ਸਕਦੇ ਹੋ।

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

ਕਪਾਲਭਾਤੀ ਆਸਣ
ਕਪਾਲਭਾਤੀ ਨਾਲ ਸਰੀਰ ਵਿੱਚ ਕਾਰਬਨ ਡਾਈਆਕਸਾਈਡ ਨੂੰ ਹਟਾ ਕੇ ਖੂਨ ਨੂੰ ਸਾਫ਼ ਕਰਨ ਵਿੱਚ ਮਦਦ ਮਿਲਦੀ ਹੈ। ਉਸ ਨਾਲ ਸਰੀਰ ਵਿੱਚ ਹਲਕਾਪਣ ਮਹਿਸੂਸ ਹੁੰਦਾ ਹੈ।

ਧਨੁਰ ਆਸਣ
ਧਨੁਰ ਆਸਣ ਨਾਲ ਸਰੀਰ ਵਿੱਚ ਖੂਨ ਦਾ ਪ੍ਰਭਾਵ ਵਧਦਾ ਹੈ ਅਤੇ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਸਰੀਰ ਦੀ ਚਮੜੀ ਵਿੱਚ ਕੁਦਰਤੀ ਚਮਕ ਆਉਂਦੀ ਹੈ ਅਤੇ ਚਮੜੀ ਦੀ ਰੰਗਤ ਵਿੱਚ ਨਿਖਾਰ ਵੀ ਆਉਂਦਾ ਹੈ।

ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ

ਸੂਰਜ ਨਮਸਕਾਰ ਆਸਣ
ਸੂਰਜ ਨਮਸਕਾਰ ਆਸਣ ਨਾਲ ਸਰੀਰ 'ਤੇ ਵਧਦੀ ਉਮਰ ਦੇ ਪ੍ਰਭਾਵ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਹ ਚਿਹਰੇ ਅਤੇ ਸਰੀਰ 'ਤੇ ਬੁਢਾਪੇ ਦੇ ਪ੍ਰਭਾਵ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਚਿਹਰੇ ਦੀਆਂ ਝੁਰੜੀਆਂ ਤੋਂ ਮੁਕਤੀ ਪਾਉਣ ਲਈ ਸੂਰਜ ਨਮਸਕਾਰ ਅਤੇ ਪ੍ਰਾਣਾਯਾਮ ਦੋਵੇਂ ਪ੍ਰਭਾਵੀ ਆਸਨ ਹਨ।

PunjabKesari

ਸਦਾ ਰਹੋ ਤੰਦਰੁਸਤ ਤੇ ਜਵਾਨ
ਤੁਹਾਡੇ ਸੁੰਦਰ ਦਿਖਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਸੁੰਦਰ ਹੀ ਪੈਦਾ ਹੋਏ ਹੋਵੋ। ਤੁਸੀਂ ਆਪਣੇ ਯਤਨਾਂ ਨਾਲ ਖੂਬਸੂਰਤੀ ਨੂੰ ਪ੍ਰਾਪਤ ਕਰ ਸਕਦੇ ਹੋ।

ਭਾਰ ਘੱਟ ਕਰਨ ਦੇ ਨਾਲ-ਨਾਲ ਸਰੀਰ ਦੀਆਂ ਕਈ ਬੀਮਾਰੀਆਂ ਲਈ ਫਾਇਦੇਮੰਦ ਹੈ ਜੀਰੇ ਦਾ ਪਾਣੀ

ਯੋਗ ਨਾਲ ਸਰੀਰ ਦੇ ਹਰ ਟਿਸ਼ੂ ਨੂੰ ਆਕਸੀਜਨ ਪ੍ਰਾਪਤ ਹੁੰਦੀ ਹੈ ਜਿਸ ਨਾਲ ਸਰੀਰ ਵਿੱਚ ਸੁੰਦਰਤਾ ਅਤੇ ਤੰਦਰੁਸਤੀ ਪ੍ਰਾਪਤ ਹੁੰਦੀ ਹੈ। ਯੋਗਾਸਨ ਨਾਲ ਰੀੜ ਦੀ ਹੱਡੀ ਅਤੇ ਜੋੜਾਂ ਨੂੰ ਲਚਕਦਾਰ ਬਣਾਇਆ ਜਾ ਸਕਦਾ ਹੈ। ਜਿਸ ਨਾਲ ਸਰੀਰ ਲੰਬੇ ਸਮੇਂ ਤੱਕ ਲਚਕੀਲਾ ਅਤੇ ਆਕਰਸ਼ਕ ਬਣਦਾ ਹੈ। ਯੋਗ ਨਾਲ ਸਰੀਰ ਦੇ ਭਾਰ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਇਸ ਨਾਲ ਮਾਸਪੇਸ਼ੀਆਂ ਨਰਮ ਅਤੇ ਮੁਲਾਇਮ ਹੋ ਜਾਂਦੀਆਂ ਹਨ। ਯੋਗ ਨਾਲ ਥਕਾਵਟ ਤੋਂ ਮੁਕਤੀ ਮਿਲਦੀ ਹੈ ਅਤੇ ਸਰੀਰ ਵਿੱਚ ਊਰਜਾ ਦਾ ਪ੍ਰਭਾਵੀ ਸੰਚਾਰ ਹੁੰਦਾ ਹੈ।

ਯੋਗ ਨਾਲ ਮਾਨਸਿਕ ਅਤੇ ਸਰੀਰਿਕ ਦੋਵਾਂ ਨੂੰ ਬਹੁਤ ਲਾਭ ਮਿਲਦਾ ਹੈ। ਇਸ ਨਾਲ ਨਾ ਸਿਰਫ਼ ਮਾਸਪੇਸ਼ੀਆਂ ਨੂੰ ਫਾਇਦਾ ਹੁੰਦਾ ਹੈ, ਬਲਕਿ ਇਸ ਨਾਲ ਪ੍ਰਾਣ ਸ਼ਕਤੀ ਵਧਦੀ ਹੈ ਅਤੇ ਅੰਦਰੂਨੀ ਅੰਗਾਂ ਦੀ ਰੰਗਤ ਵਿੱਚ ਨਿਖਾਰ ਆਉਂਦਾ ਹੈ। ਇਸ ਨਾਲ ਨਾੜੀ ਤੰਤਰ ਨੂੰ ਸਥਿਰ ਰੱਖਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਤਣਾਅ ਨੂੰ ਘੱਟ ਕਰਨ ਅਤੇ ਮਾਨਸਿਕ ਸੰਤੁਲਨ ਵਿੱਚ ਵੀ ਲਾਭ ਮਿਲਦਾ ਹੈ। ਯੋਗ ਨਾਲ ਖੂਨ ਸੰਚਾਰ ਦੇ ਪ੍ਰਵਾਹ ਵਿੱਚ ਸੁਧਾਰ ਹੁੰਦਾ ਹੈ ਜਿਸ ਨਾਲ ਚਮੜੀ ਦੀ ਸਤ੍ਹਾ 'ਤੇ ਢੁਕਵੀਂ ਮਾਤਰਾ ਵਿੱਚ ਖੂਨ ਸੰਚਾਰ ਹੁੰਦਾ ਹੈ। ਯੋਗ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਚਮੜੀ ਦੇ ਮਾਧਿਅਮ ਨਾਲ ਬਾਹਰ ਆਉਂਦੇ ਹਨ। ਇਸ ਨਾਲ ਸੁੰਦਰਤਾ ਵਿੱਚ ਵੱਡੇ ਪੱਧਰ 'ਤੇ ਨਿਖਾਰ ਆਉਂਦਾ ਹੈ ਅਤੇ ਇਹ ਚਮੜੀ ਨੂੰ ਤਾਜ਼ਾ ਅਤੇ ਬਿਮਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਰੱਖਦਾ ਹੈ।

ਕੀ ਘੁਰਾੜੇ ਤੁਹਾਡੀ ਸੈਕਸ ਲਾਈਫ ਨੂੰ ਬਰਬਾਦ ਕਰ ਰਹੇ ਹਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਕਈ ਸੁੰਦਰਤਾ ਸਮੱਸਿਆਵਾਂ ਮਾਨਸਿਕ ਤਣਾਅ ਕਾਰਨ ਪੈਦਾ ਹੁੰਦੀਆਂ ਹਨ। ਯੋਗ ਨਾਲ ਤਣਾਅ ਨੂੰ ਘੱਟ ਕਰਨ ਅਤੇ ਤੰਦਰੁਸਤ ਮਾਨਸਿਕ ਸਿਹਤ ਬਣਾਉਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਤਣਾਅ ਨਾਲ ਜੁੜੀਆਂ ਸੁੰਦਰਤਾ ਸਮੱਸਿਆਵਾਂ ਤੋਂ ਛੁਟਕਾਰਾ ਪ੍ਰਦਾਨ ਕਰਨ ਵਿੱਚ ਮਦਦ ਮਿਲਦੀ ਹੈ। ਯੋਗ ਨਾਲ ਭਾਵਨਾਤਮਕ ਸਥਿਰਤਾ, ਆਤਮ ਵਿਸ਼ਵਾਸ, ਸਾਕਾਰਾਤਮਕ ਤਬਦੀਲੀਆਂ ਆਉਂਦੀਆਂ ਹਨ। ਦਰਅਸਲ, ਯੋਗ ਨਿਯਮਤ ਰੂਪ ਨਾਲ ਤਣਾਅ ਤੋਂ ਛੁਟਕਾਰਾ ਦਿਵਾਉਂਦਾ ਹੈ, ਜਿਸ ਨਾਲ ਚਿਹਰੇ 'ਤੇ ਰੰਗਤ ਵਾਪਸ ਆ ਜਾਂਦੀ ਹੈ। ਯੋਗ ਕਰਨ ਨਾਲ ਤੁਸੀਂ ਖੁਸ਼ ਮਹਿਸੂਸ ਕਰਦੇ ਹੋ ਅਤੇ ਖੁਸ਼ੀ ਇਨਸਾਨ ਨੂੰ ਤੰਦਰੁਸਤੀ ਪ੍ਰਦਾਨ ਕਰਦੀ ਹੈ।

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜੀਵਨ ਦੀ ਭੱਜ ਦੌੜ ਵਿੱਚ ਪਰੇਸ਼ਾਨ ਹੋ ਕੇ ਹਰ ਕੋਈ ਜ਼ਿੰਦਗੀ ਨੂੰ ਆਸਾਨ ਬਣਾਉਣਾ ਚਾਹੁੰਦਾ ਹੈ। ਅਜਿਹੀ ਸਥਿਤੀ ਵਿੱਚ ਕੀ ਅਸੀਂ ਆਪਣੇ ਜੀਵਨ ਨੂੰ ਸੁਖੀ ਬਣਾਉਣ ਲਈ ਥੋੜ੍ਹਾ ਸਮਾਂ ਯੋਗ ਨੂੰ ਨਹੀਂ ਦੇ ਸਕਦੇ?


author

rajwinder kaur

Content Editor

Related News