ਜੇਕਰ ਤੁਸੀਂ ਵੀ ਇੰਟਰਵਿਊ ਦੇਣ ਜਾ ਰਹੇ ਹੋ ਤਾਂ ਕਦੇ ਨਾ ਡਰੋ, ਜਾਣੋ ਕੀ ਕਰਨਾ ਚਾਹੀਦੈ ਅਤੇ ਕੀ ਨਹੀਂ

05/05/2021 6:44:59 PM

ਇੰਟਰਵਿਊ ਦੌਰਾਨ ਆਮ ਤੌਰ ’ਤੇ ਦੋ ਗੱਲਾਂ ਧਿਆਨ ’ਚ ਰੱਖੀਆਂ ਜਾਂਦੀਆਂ ਹਨ। ਪਹਿਲੀ, ਜਿਹੜੇ ਖੇਤਰ ਵਿੱਚ ਤੁਸੀਂ ਇੰਟਰਵਿਊ ਦੇਣ ਆਏ ਹੋ, ਉਹਦੇ ਬਾਰੇ ਤੁਹਾਨੂੰ ਪੂਰਾ ਗਿਆਨ ਹੋਵੇ। ਦੂਜੀ ਗੱਲ, ਤੁਹਾਡੀ ਬਾਡੀ ਲੈਂਗੂਏਜ। ਬੋਲੇ ਗਏ ਸ਼ਬਦ ਤੁਹਾਡੀ ਕੰਮਿਉਨੀਕੇਸ਼ਨ ਦਾ ਸਿਰਫ਼ 7 ਫੀਸਦੀ ਹੁੰਦੇ ਹਨ। ਬਾਕੀ 38 ਫੀਸਦੀ ਕਮਿਉਨੀਕੇਸ਼ਨ ਤੁਹਾਡੀ ਅਵਾਜ਼ ਦੀ ਟੋਨ ਨਾਲ ਹੁੰਦੀ ਹੈ ਕਿ ਤੁਸੀਂ ਹੌਲੀ, ਤੇਜ਼, ਪ੍ਰਭਾਵੀ ਕਿਸ ਅਵਾਜ਼ ਵਿੱਚ ਬੋਲ ਰਹੇ ਹੋ। 55 ਫੀਸਦੀ ਕੰਮਿਉਨੀਕੇਸ਼ਨ ਸਿਰਫ਼ ਤੁਹਾਡੀ ਬਾਡੀ ਲੈਂਗੂਏਜ ਦੀ ਹੁੰਦੀ ਹੈ। ਬਾਡੀ ਲੈਂਗੂਏਜ ਅਜਿਹਾ ਨਾਨਵਰਬਲ ਕੰਮਿਉਨੀਕੇਸ਼ਨ ਹੈ, ਜਿਹੜਾ ਤੁਹਾਡੀਆਂ ਆਦਤਾਂ, ਸੁਭਾਅ ਅਤੇ ਮਨ ਦੀ ਸਥਿਤੀ ਤੋਂ ਪੈਦਾ ਹੁੰਦਾ ਹੈ। 

ਪੜ੍ਹੋ ਇਹ ਵੀ ਖਬਰ ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ

ਕਈ ਵਾਰ ਤੁਹਾਡਾ ਦਿੱਤਾ ਗਿਆ ਇੰਟਰਵਿਊ ਕੰਨਫੀਡੈਂਸ ਅਤੇ ਪ੍ਰੈਜੇਂਸ ਆਫ ਮਾਈਂਡ ’ਤੇ ਨਿਰਭਰ ਕਰਦਾ ਹੈ। ਇਹਦੇ ਲਈ ਬਾਡੀ ਲੈਂਗੂਏਜ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।  ਹਰੇਕ ਵਿਅਕਤੀ ਦੇ ਭਾਵਾਂ, ਵਿਚਾਰਾਂ ਅਤੇ ਆਦਤਾਂ ਵਿੱਚ ਅੰਤਰਸੰਬੰਧ ਹੁੰਦਾ ਹੈ। ਤਿੰਨੇ ਹੀ ਇਕ ਦੂਜੇ ਤੋਂ ਪ੍ਰਭਾਵਿਤ ਹੁੰਦੇ ਹਨ। ਬਾਡੀ ਲੈਂਗੂਏਜ ਵੀ ਇਨ੍ਹਾਂ ਤਿੰਨਾਂ ਨਾਲ ਮਿਲ ਕੇ ਬਣਦੀ ਹੈ। ਇਹਦੇ ’ਚ ਤਬਦੀਲੀ ਨਾਲ ਤੁਹਾਡੇ ਕੰਨਫੀਡੈਂਸ ਦਾ ਲੈਵਲ ਵਧ ਸਕਦਾ ਹੈ। ਜਾਣੋ ਬਾਡੀ ਲੈਂਗੂਏਜ ਬਾਰੇ ਕੁਝ ਖ਼ਾਸ ਗੱਲਾਂ, ਜੋ ਇੰਟਰਵਿਊ ਦੇ ਸਮੇਂ ਆ ਸਕਦੀਆਂ ਹਨ ਤੁਹਾਡੇ ਕੰਮ....

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

. ਜਦੋਂ ਵੀ ਤੁਸੀਂ ਕਿਸੇ ਦਫ਼ਤਰ ਜਾਂ ਹੋਰ ਥਾਂ ’ਤੇ ਇੰਟਰਵਿਊ ਦੇਣ ਜਾ ਰਹੇ ਹੋ ਤਾਂ ਤੁਸੀਂ ਆਪਣੇ ਪੈਰ ਸਿੱਧੇ ਰੱਖੋ। ਪੈਰਾਂ ਨੂੰ ਕਦੇ ਵੀ ਕ੍ਰੌਸ ਨਾ ਕਰੋ। ਕ੍ਰੌਸ ਪੈਰ ਪ੍ਰਤੀਰੱਖਿਆਤਮਕ ਸੰਕੇਤ ਦਿੰਦੇ ਹਨ। ਇਹਦੇ ਤੋਂ ਲੱਗਦਾ ਹੈ ਕਿ ਤੁਹਾਡੇ ਮਨ ਵਿੱਚ ਕੁਝ ਡਰ ਹੈ ਜਾਂ ਤੁਸੀਂ ਕੁਝ ਛਿਪਾਉਣਾ ਚਾਹੁੰਦੇ ਹੋ। 

. ਇੰਟਰਵਿਊ ਦਿੰਦੇ ਸਮੇਂ ਸਾਹਮਣੇ ਵਾਲੇ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰੋ। ਦੂਜੇ ਵੱਲ ਵੇਖ ਕੇ ਗੱਲ ਕਰਨ ਤੋਂ ਲੱਗਦਾ ਹੈ ਕਿ ਤੁਸੀਂ ਉਹਦੀ ਗੱਲ ਨੂੰ ਪੂਰੀ ਤਵੱਜੋਂ ਦੇ ਰਹੇ ਹੋ। 

ਪੜ੍ਹੋ ਇਹ ਵੀ ਖ਼ਬਰਾਂ - Health Tips: ਸਿਰਫ਼ ਮਿੱਠਾ ਖਾਣ ਨਾਲ ਹੀ ਨਹੀਂ ਸਗੋਂ ਇਨ੍ਹਾਂ ਕਾਰਨਾਂ ਕਰਕੇ ਵੀ ਹੋ ਸਕਦੀ ਹੈ ਤੁਹਾਨੂੰ ‘ਸ਼ੂਗਰ’, ਜਾਣੋ

. ਇੰਟਰਵਿਊ ਦੌਰਾਨ ਆਪਣੇ ਮੋਢਿਆਂ ਨੂੰ ਅਰਾਮਦਾਇਕ ਸਥਿਤੀ ਵਿੱਚ ਰੱਖੋ। ਥੋੜਾ ਅੱਗੇ ਨੂੰ ਝੁਕ ਕੇ ਗੱਲ ਕਰਨ ਵਾਲਾ ਵਿਅਕਤੀ ਸਾਫ਼ ਦਿਲ-ਦਿਮਾਗ ਦਾ ਮੰਨਿਆ ਜਾਂਦਾ ਹੈ।  ਜ਼ਿਆਦਾ ਅੱਗੇ ਨੂੰ ਝੁਕਣ ਵਾਲੇ ਲੋਕ ਚਾਪਲੂਸ ਲੱਗਦੇ ਹਨ। 

. ਇੰਟਰਵਿਊ ਦੌਰਾਨ ਹੋ ਰਹੀ ਗੱਲਬਾਤ ’ਚ ਹਾਮੀ ਜ਼ਰੂਰ ਭਰੋ। ਗੱਲਾਂ ਦਾ ਦੁਹਰਾਓ ਨਾ ਕਰਦੇ ਹੋਏ ਧੌਣ ਹਿਲਾਉਣਾ ਬੇਹਤਰ ਹੁੰਦਾ ਹੈ।  

ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’

. ਇੰਟਰਵਿਊ ਦਿੰਦੇ ਸਮੇਂ ਇਕ ਪਾਸੇ ਵੱਲ ਝੁਕ ਕੇ ਨਾ ਬੈਠੋ। ਸਿੱਧੀ ਅਤੇ ਅਰਾਮਦਾਇਕ ਮੁਦਰਾ ਵਿੱਚ ਬੈਠੋ। ਥੋੜਾ ਜਿਹਾ ਅੱਗੇ ਨੂੰ ਝੁਕ ਕੇ ਗੱਲ ਸੁਣੋ। ਪਿੱਛੇ ਨੂੰ ਆਕੜ ਕੇ ਬਹਿਣ ਵਾਲੇ ਲੋਕ ਓਵਰ ਕੰਨਫੀਡੈਂਟ ਲੱਗਦੇ ਹਨ। ਕੰਨਫੀਡੈਂਸ ਚੰਗਾ ਹੈ, ਓਵਰ ਕੰਨਫੀਡੈਂਸ ਨਹੀਂ।

. ਇੰਟਰਵਿਊ ਦੌਰਾਨ ਚਿਹਰੇ ’ਤੇ ਅਤਿਗੰਭੀਰਤਾ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ। ਇਸ ਲਈ ਇੰਟਰਵਿਊ ਦੌਰਾਨ ਆਪਣੇ ਚਿਹਰੇ ’ਤੇ ਹਲਕੀ ਜਿਹੀ ਮੁਸਕਾਨ ਰੱਖੋ। ਜ਼ਰੂਰਤ ਪੈਣ ’ਤੇ ਹੱਸੋ ਵੀ। ਚੰਗੇ ਵਿਹਾਰ ਨੂੰ ਹਰ ਕੋਈ ਪਸੰਦ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰਾਂ - Health Tips : ਜੇਕਰ ਤੁਹਾਨੂੰ ਵੀ ਸੌਂਦੇ ਸਮੇਂ ਬੇਚੈਨੀ ਤੇ ਸਾਹ ਲੈਣ ’ਚ ਹੁੰਦੀ ਹੈ ‘ਤਕਲੀਫ਼’ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

. ਇੰਟਰਵਿਊ ਦਿੰਦੇ ਸਮੇਂ ਵਾਰ-ਆਪਣਾ ਆਪਣੇ ਚਿਹਰੇ ਨੂੰ ਹੱਥ ਨਾ ਲਗਾਓ। ਇਸ ਤਰ੍ਹਾਂ ਕਰਨ ਨਾਲ ਸਾਹਮਣੇ ਵਾਲੇ ਦਾ ਧਿਆਨ ਭਟਕਦਾ ਹੈ। ਇਸ ਤੋਂ ਇਲਾਵਾ ਸਾਹਮਣੇ ਵਾਲੇ ਨੂੰ ਇੰਝ ਲੱਗਦਾ ਹੈ ਕਿ ਤੁਸੀਂ ਨਰਵਸ ਹੋ।

ਪੜ੍ਹੋ ਇਹ ਵੀ ਖ਼ਬਰਾਂ - ਸਾਵਧਾਨ ! ਜਾਣੋ ਕਿਹੜੀਆਂ ਗੱਲਾਂ ਕਰਕੇ ‘ਪਤੀ-ਪਤਨੀ’ ਦੇ ਰਿਸ਼ਤੇ ’ਚ ਆ ਸਕਦੀ ਹੈ ‘ਦਰਾੜ’


rajwinder kaur

Content Editor

Related News