ਔਰਤਾਂ ਨੂੰ ਠੰਢ ਤੋਂ ਬਚਾਉਣ ਦੇ ਨਾਲ-ਨਾਲ ਸਟਾਈਲਿਸ਼ ਤੇ ਅਟ੍ਰੈਕਟਿਵ ਲੁਕ ਦੇ ਰਹੀ ‘ਪਫਰ ਜੈਕੇਟ’

Thursday, Nov 28, 2024 - 03:15 PM (IST)

ਔਰਤਾਂ ਨੂੰ ਠੰਢ ਤੋਂ ਬਚਾਉਣ ਦੇ ਨਾਲ-ਨਾਲ ਸਟਾਈਲਿਸ਼ ਤੇ ਅਟ੍ਰੈਕਟਿਵ ਲੁਕ ਦੇ ਰਹੀ ‘ਪਫਰ ਜੈਕੇਟ’

ਵੈੱਬ ਡੈਸਕ- ਹਰ ਮੌਸਮ ’ਚ ਸਟਾਈਲਿਸ਼ ਅਤੇ ਟ੍ਰੈਂਡੀ ਕੱਪੜੇ ਪਹਿਨਣਾ ਅੱਜ ਦੀ ਯੰਗ ਜੈਨਰੇਸ਼ਨ ਦਾ ਮਿਜਾਜ਼ ਬਣ ਗਿਆ ਹੈ। ਸਰਦੀ ਹੁਣ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਅਜਿਹੇ ਮੌਸਮ ’ਚ ਹੁਣ ਹਲਕੇ ਕੱਪੜੇ ਸਾਰਿਆਂ ਨੂੰ ਠੰਢ ਲਗਾ ਸਕਦੇ ਹਨ। ਠੰਢ ਤੋਂ ਬਚਣ ਲਈ ਕੁਝ ਲੜਕੀਆਂ ਸੂਟ ਜਾਂ ਹੋਰ ਡਰੈੱਸਾਂ ’ਤੇ ਢੇਰ ਸਾਰੇ ਕੱਪੜਿਆਂ ਦੀ ਲੇਅਰ ਬਣਾ ਲੈਂਦੀਆਂ ਹਨ ਪਰ ਫਿਰ ਵੀ ਠੰਢ ਤੋਂ ਆਪਣਾ ਬਚਾਅ ਨਹੀਂ ਕਰ ਪਾਉਂਦੀਆਂ ਹਨ। ਕਈ ਵਾਰ ਇੰਨੇ ਸਾਰੇ ਕੱਪੜੇ ਪਹਿਨਣ ’ਤੇ ਉਨ੍ਹਾਂ ਨੂੰ ਅਸਹਿਜ ਵੀ ਮਹਿਸੂਸ ਹੁੰਦਾ ਹੈ। ਠੰਢ ’ਚ ਸਰਦੀ ਤੋਂ ਬਚਣ ਲਈ ਜੈਕੇਟ ਸਭ ਤੋਂ ਬੈਸਟ ਆਪਸ਼ਨ ਮੰਨੀ ਜਾਂਦੀ ਹੈ। ਇਹੀ ਕਾਰਨ ਹੈ ਕਿ ਸਰਦੀਆਂ ’ਚ ਜ਼ਿਆਦਾਤਰ ਲੜਕੀਆਂ ਅਤੇ ਔਰਤਾਂ ਨੂੰ ਇੰਡੀਅਨ ਅਤੇ ਵੈਸਟਰਨ ਦੋਵੇਂ ਤਰ੍ਹਾਂ ਦੀ ਡਰੈੱਸ ਦੇ ਨਾਲ ਜੈਕੇਟ ਪਹਿਨੇ ਦੇਖਿਆ ਜਾ ਸਕਦਾ ਹੈ।
ਬੀਤੇ ਕੁਝ ਸਾਲਾਂ ਤੋਂ ਨਾਇਲੋਨ ਪਫਰ ਜੈਕੇਟ ਕਾਫੀ ਟ੍ਰੈਂਡ ’ਚ ਹੈ। ਲੜਕੀਆਂ ਅਤੇ ਔਰਤਾਂ ਇਸ ਨੂੰ ਕਾਫੀ ਪਸੰਦ ਕਰ ਰਹੀਆਂ ਹਨ। ਇਹ ਜੈਕੇਟ ਲੜਕੀਆਂ ਨੂੰ ਠੰਢ ਤੋਂ ਬਚਾਉਣ ਦੇ ਨਾਲ-ਨਾਲ ਸਟਾਈਲਿਸ਼ ਅਤੇ ਅਟ੍ਰੈਕਟਿਵ ਲੁਕ ਵੀ ਦਿੰਦੀ ਹੈ। ਨਾਇਲੋਨ ਪਫਰ ਜੈਕੇਟ ’ਚ ਇਕ ਮੋਟੀ ਪਰਤ ਹੁੰਦੀ ਹੈ, ਜੋ ਥਰਮਲ ਇੰਸੂਲੇਸ਼ਨ ਵਾਂਗ ਕੰਮ ਕਰਦੀ ਹੈ। ਇਹ ਸਰੀਰ ਦੀ ਗਰਮੀ ਨੂੰ ਸਟੋਰ ਕਰਦੀ ਹੈ ਅਤੇ ਠੰਢੀ ਹਵਾ ਨੂੰ ਬਾਹਰ ਰੱਖਦੀ ਹੈ। ਇਹੀ ਕਾਰਨ ਹੈ ਕਿ ਇਹ ਸਭ ਤੋਂ ਗਰਮ ਸਰਦੀਆਂ ਦੇ ਕੱਪੜਿਆਂ ’ਚੋਂ ਇਕ ਹੈ ਅਤੇ ਲੜਕੀਆਂ ਦੀ ਇਕ ਸਟਾਈਲਿਸ਼ ਰੋਜ਼ਾਨਾ ਦੀ ਸਾਥੀ ਬਣੀ ਹੋਈ ਹੈ।
ਪਫਰ ਜੈਕੇਟ ਬਹੁਤ ਹੀ ਗਰਮ ਰਹਿੰਦੀ ਹੈ ਅਤੇ ਇਨ੍ਹਾਂ ਦਾ ਫੈਬ੍ਰਿਕ ਬਹੁਤ ਹੀ ਸਾਫਟ ਹੁੰਦਾ ਹੈ। ਇਹ ਕਾਫੀ ਲਾਈਟ ਵੇਟ ਜੈਕੇਟ ਹੁੰਦੀ ਹੈ, ਜਿਸ ਨੂੰ ਲੜਕੀਆਂ ਪੂਰਾ ਦਿਨ ਆਰਾਮ ਨਾਲ ਪਹਿਣ ਸਕਦੀਆਂ ਹਨ। ਮਾਰਕੀਟ ’ਚ ਪਫਰ ਜੈਕੇਟ ਕਈ ਕਲਰ ਪੈਟਰਨ ਅਤੇ ਡਿਜ਼ਾਈਨ ’ਚ ਮੁਹੱਈਆ ਹਨ, ਜਿਸ ਨੂੰ ਜ਼ਿਆਦਾਤਰ ਲੜਕੀਆਂ ਖਰੀਦ ਰਹੀਆਂ ਹਨ।
ਪਫਰ ਜੈਕੇਟ ਨੂੰ ਲੜਕੀਆਂ ਜ਼ਿਆਦਾਤਰ ਆਊਟਿੰਗ, ਪਿਕਨਿਕ, ਸ਼ਾਪਿੰਗ ਆਦਿ ਲਈ ਵੀਅਰ ਕਰ ਰਹੀਆਂ ਹਨ। ਇਹ ਲੜਕੀਆਂ ਨੂੰ ਕਾਫੀ ਟ੍ਰੈਂਡੀ ਅਤੇ ਮਾਡਰਨ ਲੁਕ ਦਿੰਦੀ ਹੈ। ਲੜਕੀਆਂ ਪਫਰ ਜੈਕੇਟ ਨੂੰ ਇੰਡੀਅਨ ਅਤੇ ਵੈਸਟਰਨ ਦੋਵਾਂ ਡ੍ਰੈੱਸ ਨਾਲ ਵੀਅਰ ਕਰ ਰਹੀਆਂ ਹਨ। ਇਸ ਦੇ ਨਾਲ ਕੈਪ ਵੀ ਅਟੈਚ ਹੁੰਦੀ ਹੈ, ਜਿਸ ਨੂੰ ਲੜਕੀਆਂ ਚਾਹੁਣ ਤਾਂ ਹਟਾ ਸਕਦੀਆਂ ਹਨ। ਕੁਝ ਲੜਕੀਆਂ ਨੂੰ ਜੈਕੇਟ ਦੇ ਨਾਲ-ਨਾਲ ਕੈਪ ਵੀ ਕੈਰੀ ਕੀਤੇ ਦੇਖਿਆ ਗਿਆ ਹੈ। ਜ਼ਿਆਦਾਤਰ ਸਕੂਲ ਅਤੇ ਕਾਲਜ ਗੋਇੰਗ ਲੜਕੀਆਂ ਨੂੰ ਇਸ ਤਰ੍ਹਾਂ ਦੀ ਜੈਕੇਟ ਪਹਿਣੇ ਦੇਖਿਆ ਜਾ ਸਕਦਾ ਹੈ। ਇਹ ਲੜਕੀਆਂ ਦੇ ਪਹਿਨਾਵੇ ਨੂੰ ਕੈਜ਼ੂਅਲ ਲੁਕ ਦਿੰਦੀ ਹੈ।


author

Aarti dhillon

Content Editor

Related News