ਮਰਦਾਂ ਦੀ ਇਸ ਆਦਤ ''ਤੇ ਮਰਦੀਆਂ ਹਨ ਔਰਤਾਂ

Wednesday, Jan 04, 2017 - 02:36 PM (IST)

 ਮਰਦਾਂ ਦੀ ਇਸ ਆਦਤ ''ਤੇ ਮਰਦੀਆਂ ਹਨ ਔਰਤਾਂ

 ਮੁੰਬਈ— ਲੜਕੇ ਆਪਣੀ ਪਸੰਦ ਦੀ ਲੜਕੀ ਨੂੰ ਪ੍ਰਭਾਵਿਤ ਕਰਨ ਦੇ ਲਈ ਕਈ ਤਰੀਕੇ ਅਪਨਾਉਦੇ ਹਨ । ਕੁਝ ਲੜਕੇ ਲੜਕੀਆਂ ਨੂੰ ਕਹਾਣੀਆਂ ਸੁਣਾਉਂਦੇ ਹਨ, ਜਿਸ ਨਾਲ ਉਹ ਉਨ੍ਹਾਂ ਦਾ ਦਿਲ ਜਿੱਤ ਲੈਂਦੇ ਹਨ। ਲੜਕੀਆਂ ਨੂੰ ਕਹਾਣੀਆਂ ਸੁਣਾਉਂਣ ਵਾਲੇ ਲੜਕੇ ਬਹੁਤ ਪਸੰਦ ਆਉਦੇ ਹਨ। ਇੱਕ ਅਧਿਐਨ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੜਕੇ ਲੜਕੀਆਂ ਨੂੰ ਕਹਾਣੀਆਂ ਸੁਣਾਉਂਦੇ ਹਨ। ਲੜਕੀਆਂ ਉੁਨ੍ਹਾਂ ਨੂੰ ਆਪਣਾ ਜੀਵਨ ਸਾਥੀ ਚੁਣ ਲੈਂਦੀਆਂ ਹਨ।
ਅਧਿਐਨ ''ਚ ਪਾਇਆ ਗਿਆ ਹੈ ਕਿ ਕਹਾਣੀ ਸੁਣਾਉਂਣ ਵਾਲੇ ਮਰਦਾਂ ਨੂੰ ਔਰਤਾਂ ਦਿਲਚਸਪ ਅਤੇ ਸਪੱਸ਼ਟ ਸਮਝਦੀਆਂ ਹਨ। ਉਨ੍ਹਾਂ ਨੂੰ ਅਜਿਹਾ ਮਰਦ ਜ਼ਿਆਦਾ ਆਕਰਸ਼ਕ ਅਤੇ ਖੂਬਸੂਰਤ ਲੱਗਦੇ ਹਨ। ਅਧਿਐਨ ਕਰਤਾ ਦਾ ਕਹਿਣਾ ਹੈ ਕਿ ਔਰਤਾਂ ਚੰਗੀਆਂ ਕਹਾਣੀਆਂ ਸੁਣਾਉਂਣ ਵਾਲੇ ਮਰਦਾਂ ਨੂੰ ਜ਼ਿਆਦਾਤਰ ਯੋਗ ਸਮਝਦੀਆਂ ਹਨ ਅਤੇ ਜੀਵਨ ਸਾਥੀ ਦੇ ਰੂਪ ''ਚ ਦੇਖਦੀਆਂ ਹਨ। ਅਜਿਹੇ ਮਰਦ ਕਿਸੇ ਨਾਲ ਜੁੜਨ ਅਤੇ ਭਾਵਨਾਵਾਂ ਦਾ ਠੀਕ ਢੰਗ ਨਾਲ ਇੰਜਹਾਰ ਕਰਨਾ ਜਾਣਦੇ ਹਨ, ਇਸੇ ਵਜ੍ਹਾਂ ਨਾਲ ਔਰਤਾਂ ਇਨ੍ਹਾਂ ਦੀਆਂ ਦੀਵਾਨੀਆਂ ਹੁੰਦੀਆ ਹਨ।
ਮਰਦ ਕਹਾਣੀ ਦੇ ਜਰੀਏ ਇਹ ਜਾਹਿਰ ਕਰਦੇ ਹਨ ਰਿ ਉਹ ਸਾਹਮਣੇ ਵਾਲੇ ਦੇ ਬਾਰੇ ''ਚ ਕੀ ਸੋਚਦੇ ਅਤੇ ਮਹਿਸੂਸ ਕਰਦੇ ਹਨ। ਕਈ ਡੇਟਿੰਗ ਵੈੱਬਸਾਇਟਸ ''ਚ ਔਰਤਾਂ ਨੇ ਆਪਣੀ ਪ੍ਰੋਫਾਈਲ ''ਚ ਲਿਖਿਆ ਹੈ ਕਿ ਉਨ੍ਹਾਂ ਨੂੰ ਹਸਾਉਣ ਅਤੇ ਕਹਾਣੀ ਸੁਣਾਉਂਣ ਵਾਲੇ ਮਰਦ ਬਹੁਤ ਪਸੰਦ ਹਨ।


Related News