ਔਰਤਾਂ ਨੂੰ ਡਰੈੱਸ ਨਾਲ ਪਸੰਦ ਆ ਰਹੀਆਂ ਹਨ ਮੈਚਿੰਗ ਚੂੜੀਆਂ

Saturday, Oct 12, 2024 - 11:21 AM (IST)

ਵੈੱਬ ਡੈਸਕ- ਗਹਿਣੇ ਪਹਿਨਣਾ ਹਰ ਔਰਤ ਨੂੰ ਪਸੰਦ ਹੁੰਦੇ ਹਨ। ਡਰੈੱਸ ਭਾਵੇਂ ਕਿਹੋ ਜਿਹੀ ਵੀ ਹੋਵੇ ਉਸ ਦੇ ਨਾਲ ਪਹਿਨੇ ਗਏ ਗਹਿਣੇ ਔਰਤਾਂ ਅਤੇ ਮੁਟਿਆਰਾਂ ਦੀ ਸੁੰਦਰਤਾ ਨੂੰ ਚਾਰ-ਚੰਨ ਲਗਾਉਂਦੇ ਹਨ। ਗਹਿਣਿਆਂ ਵਿਚ ਚੂੜੀਆਂ ਦਾ ਖਾਸ ਮਹੱਤਵ ਹੈ। ਇਹੋ ਕਾਰਨ ਹੈ ਕਿ ਹਰ ਇਕ ਔਰਤ ਤੇ ਮੁਟਿਆਰ ਨੂੰ ਹਰ ਤਰ੍ਹਾਂ ਦੇ ਭਾਰਤੀ ਪਹਿਰਾਵੇ ਨਾਲ ਚੂੜੀਆਂ ਪਹਿਨੇ ਦੇਖਿਆ ਜਾ ਸਕਦਾ ਹੈ।
‘ਰੋਕਾ’, ‘ਮੰਗਣੀ’, ‘ਮਹਿੰਦੀ’, ‘ਵਿਆਹ’ ਅਤੇ ‘ਕਰਵਾਚੌਥ’ ’ਤੇ ਔਰਤਾਂ ਅਤੇ ਮੁਟਿਆਰਾਂ ਨੂੰ ਡਰੈੱਸ ਨਾਲ ਮੈਚਿੰਗ ਚੂੜੀਆਂ ਪਹਿਨੇ ਦੇਖਿਆ ਜਾ ਸਕਦਾ ਹੈ। ਔਰਤਾਂ ਅਤੇ ਮੁਟਿਆਰਾਂ ਚੂੜੀਆਂ ਨੂੰ ਕਈ ਤਰ੍ਹਾਂ ਨਾਲ ਕੈਰੀ ਕਰ ਰਹੀਆਂ ਹਨ। ਕੁਝ ਔਰਤਾਂ ਡਰੈੱਸ ਨਾਲ ਮੈਚ ਕਰ ਕੇ ਚੂੜੀਆਂ ਨੂੰ ਕਈ ਤਰ੍ਹਾਂ ਨਾਲ ਕੈਰੀ ਕਰ ਰਹੀਆਂ ਹਨ।
ਕੁਝ ਔਰਤਾਂ ਡਰੈੱਸ ਨਾਲ ਮੈਚ ਕਰ ਕੇ ਚੂੜੀਆਂ ਪਹਿਨਦੀਆਂ ਹਨ ਅਤੇ ਕੁਝ ਨੂੰ ਗੋਲਡਨ ਅਤੇ ਸਿਲਵਰ ਕੜੇ ਜਾਂ ਕੰਗਨ ਨਾਲ ਚੂੜੀਆਂ ਦਾ ਸੈੱਟ ਪਹਿਨੇ ਦੇਖਿਆ ਜਾ ਸਕਦਾ ਹੈ। ਚੂੜੀਆਂ ਸਿੰਪਲ ਸੂਟ ਤੋਂ ਲੈ ਕੇ ਪਲਾਜ਼ੋ, ਸ਼ਰਾਰਾ, ਪਟਿਆਲਾ ਸੂਟ, ਪੰਜਾਬੀ ਸੂਟ, ਡੋਗਰੀ ਸੂਟ, ਸਾੜ੍ਹੀ, ਗਾਊਨ ਤੇ ਲਹਿੰਗਾ ਚੋਲੀ ’ਤੇ ਵੀ ਮੁਟਿਆਰਾਂ ਨੂੰ ਅਟ੍ਰੈਕਟਿਵ ਸਟਾਈਲਿਸ਼ ਅਤੇ ਟ੍ਰੇਡੀਸ਼ਨਲ ਲੁੱਕ ਦਿੰਦੀਆਂ ਹਨ।
ਕੜਾ ਜਾਂ ਕੰਗਨ ਵੀ ਚੂੜੀਆਂ ਨੂੰ ਸਟਾਈਲ ਕਰਨ ਲਈ ਪਹਿਨਿਆ ਜਾ ਸਕਦਾ ਹੈ। ਇਹ ਇਕ ਤਰ੍ਹਾਂ ਦੀ ਚੌੜੀ ਚੂੜੀ ਹੁੰਦੀ ਹੈ, ਜਿਸ ਵਿਚ ਲਾਕ ਵੀ ਲੱਗੇ ਹੁੰਦੇ ਹਨ, ਜੋ ਪਹਿਨਣ ਵਾਲੇ ਦੇ ਗੁੱਟ ’ਤੇ ਆਸਾਨੀ ਨਾਲ ਫਿਟ ਹੁੰਦਾ ਹੈ ਅਤੇ ਖੂਬਸੂਰਤ ਵੀ ਲੱਗਦਾ ਹੈ। ਕੁਝ ਨਿਊ ਬ੍ਰਾਈਡਲ ਅਤੇ ਔਰਤਾਂ ਚੂੜੀਆਂ ਨੂੰ ਗੋਲਡਨ ਕੰਗਨ ਅਤੇ ਲਾਕ ਵਾਲੇ ਵੱਡੇ ਕੜੇ ਨਾਲ ਸੈਟ ਬਣਾ ਕੇ ਕੈਰੀ ਕਰਦੀਆਂ ਹਨ ਜੋ ਕਿ ਉਨ੍ਹਾਂ ਨੂੰ ਬਹੁਤ ਕਲਾਸੀ ਅਤੇ ਰਾਇਲ ਲੁੱਕ ਦਿੰਦੇ ਹਨ। ਬ੍ਰਾਈਡਲ ਨੂੰ ਵੀ ਆਪਣੇ ਵਿਆਹ ਦੌਰਾਨ ਚੂੜੀਆਂ ਨਾਲ ਲਟਕਨ ਵਾਲੇ ਕੰਗਨ ਜਾਂ ਕੜੇ ਆਦਿ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਕਿ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹਨ।
ਅੱਜ-ਕੱਲ ਤਿਓਹਾਰੀ ਸੀਜ਼ਨ ਚੱਲ ਰਿਹਾ ਹੈ। ਕਰਵਾ ਚੌਥ ਦਾ ਵਰਤ ਵੀ ਆਉਣ ਵਾਲਾ ਹੈ। ਅਜਿਹੇ ’ਚ ਬਾਜ਼ਾਰਾਂ ’ਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਇਨ ਅਤੇ ਰੰਗਾਂ ਦੀਆਂ ਚੂੜੀਆਂ ਅਤੇ ਚੂੜੀ ਸੈੱਟ ਮੁਹੱਈਆ ਹਨ, ਜਿਨ੍ਹਾਂ ਨੂੰ ਮੁਟਿਆਰਾਂ ਅਤੇ ਔਰਤਾਂ ਬੜੇ ਸ਼ੋਕ ਨਾਲ ਖਰੀਦ ਰਹੀਆਂ ਹਨ। ਔਰਤਾਂ ਨੂੰ ਇਥੇ ਨਗ, ਮੋਤੀਆਂ ਅਤੇ ਸਟੋਨ ਦੇ ਡਿਜ਼ਾਇਨ ਵਾਲੀਆਂ ਚੂੜੀਆਂ ਵੀ ਪਸੰਦ ਆ ਰਹੀਆਂ ਹਨ। ਉੱਧਰ ਮੁਟਿਆਰਾਂ ਨੂੰ ਰੰਗ-ਬਿਰੰਗੇ ਕੱਚ ਦੇ ਚੂੜੀਆਂ ਦੇ ਸੈੱਟ ਜ਼ਿਆਦਾ ਪਸੰਦ ਆ ਰਹੇ ਹਨ। ਕਈ ਲੜਕੀਆਂ ਨੂੰ ਲਟਕਨ ਵਾਲੇ ਚੂੜੀ ਸੈੱਟ ਖਰੀਦਦੇ ਵੀ ਦੇਖਿਆ ਜਾ ਸਕਦਾ ਹੈ। ਜ਼ਿਆਦਾਤਰ ਲੜਕੀਆਂ ਆਪਣੀ ਡਰੈੱਸ ਨਾਲ ਮਿਲਦੀਆਂ-ਜੁਲਦੀਆਂ ਚੂੜੀਆਂ ਨੂੰ ਖਰੀਦਣਾ ਪਸੰਦ ਕਰ ਰਹੀਆਂ ਹਨ, ਤਾਂ ਜੋ ਉਹ ਆਪਣੀ ਡਰੈੱਸ ਨਾਲ ਹਰ ਮੌਕੇ ’ਤੇ ਉਨ੍ਹਾਂ ਚੂੜੀਆਂ ਨੂੰ ਕੈਰੀ ਕਰ ਸਕਣ ਅਤੇ ਹਰ ਫੰਕਸ਼ਨ ’ਚ ਆਪਣੇ-ਆਪ ਨੂੰ ਸਪੈਸ਼ਲ ਫੀਲ ਕਰਵਾ ਸਕਣ।


Aarti dhillon

Content Editor

Related News