Beauty Tips : ਸਰਦੀ ਦੇ ਮੌਸਮ ’ਚ ਤੁਹਾਡੇ ਵੀ ਹੱਥ-ਪੈਰ ਹੋ ਜਾਂਦੇ ਨੇ ਕਾਲੇ, ਤਾਂ ਪੜ੍ਹੋ ਇਹ ਖ਼ਾਸ ਖ਼ਬਰ
Thursday, Oct 29, 2020 - 06:00 PM (IST)
ਜਲੰਧਰ (ਬਿਊਰੋ) - ਹਵਾਵਾਂ ਵਿੱਚ ਘੱਟ ਨਮੀ ਦੇ ਚਲਦੇ ਅਕਸਰ ਬਹੁਤ ਸਾਰੇ ਲੋਕਾਂ ਦੇ ਚਿਹਰੇ ਅਤੇ ਹੱਥ-ਪੈਰਾਂ ਦੀ ਚਮੜੀ ਖ਼ੁਸ਼ਕ ਪੈ ਜਾਂਦੀ ਹੈ। ਜਿਸ ਨਾਲ ਤੁਹਾਡੇ ਹੱਥ ਨਾ ਸਿਰਫ਼ ਰੁਖੇ ਹੋਣ ਲੱਗਦੇ ਹਨ ਸਗੋਂ ਕਈ ਵਾਰ ਇਨ੍ਹਾਂ ਦਾ ਰੰਗ ਵੀ ਕਾਲਾ ਪੈਣ ਲੱਗਦਾ ਹੈ। ਸਰਦੀਆਂ ਦੇ ਮੌਸਮ ’ਚ ਜੇਕਰ ਤੁਹਾਨੂੰ ਵੀ ਹੱਥਾਂ ਦੀ ਇਸ ਸਮੱਸਿਆ ਤੋਂ ਗੁਜ਼ਰਨਾ ਪੈਂਦਾ ਹੈ ਤਾਂ ਤੁਸੀਂ ਅੱਜ ਤੋਂ ਇਸ ਬਿਊਟੀ ਰੁਟੀਨ ਨੂੰ ਅਪਣਾਉਣਾ ਸ਼ੁਰੂ ਕਰ ਦਿਓ। ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਫਾਇਦਾ ਹੋਣਾ ਸ਼ੁਰੂ ਹੋ ਜਾਵੇਗਾ...
ਸਕਰਬਿੰਗ
ਤੁਹਾਡੇ ਸਰੀਰ ਦਾ ਕੋਈ ਵੀ ਹਿੱਸਾ ਉਦੋਂ ਕਾਲਾ ਪੈਂਦਾ ਹੈ, ਜਦੋਂ ਇਸ ਦੇ ਉੱਤੇ ਖ਼ਰਾਬ ਚਮੜੀ ਜਮ ਜਾਂਦੀ ਹੈ। ਡੈਡ ਸਕਿਨ ਰਿਮੂਵ ਕਰਨ ਦਾ ਇੱਕ ਆਸਾਨ ਤਰੀਕਾ ਹੈ, ਸਕਰਬਿੰਗ। ਹਫ਼ਤੇ ਵਿੱਚ 2 ਤੋਂ 3 ਵਾਰ ਹੱਥਾਂ ਦੀ ਸਕਰਬਿੰਗ ਜ਼ਰੂਰ ਕਰੋ। ਸਕਰਬ ਕਰਨ ਲਈ ਤੁਸੀਂ ਵੇਸਣ ਅਤੇ ਚੌਲਾਂ ਦੇ ਆਟੇ ਦਾ ਇਸਤੇਮਾਲ ਕਰ ਸਕਦੇ ਹੋ। ਵੇਸਣ ਅਤੇ ਚੌਲਾਂ ਦੇ ਆਟੇ ਵਿੱਚ ਦੁੱਧ ਮਿਲਾ ਕੇ ਇੱਕ ਗਾੜਾ ਘੋਲ ਤਿਆਰ ਕਰ ਲਵੋ। ਉਸ ਤੋਂ ਬਾਅਦ ਰੋਜ਼ ਵਾਟਰ ਜਾਂ ਫਿਰ ਸਿੰਪਲ ਗੁਨਗੁਨੇ ਪਾਣੀ ਦੀ ਮਦਦ ਨਾਲ ਹੱਥਾਂ ਦੀ 5-7 ਮਿੰਟ ਤੱਕ ਸਕਰਬਿੰਗ ਕਰਦੇ ਰਹੇ। ਇਸ ਤੋਂ ਇੱਕ ਤਾਂ ਤੁਹਾਡੇ ਹੱਥਾਂ ਤੋਂ ਡੈਡ ਸਕਿਨ ਰਿਮੂਵ ਹੋਵੇਗੀ ਨਾਲ ਹੀ ਤੁਹਾਡੇ ਹੱਥ ਗੋਰੇ ਅਤੇ ਬੇਦਾਗ ਨਜ਼ਰ ਆਉਣਗੇ।
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ
ਹੈਂਡ ਪੈਕ
ਸਕਰਬਿੰਗ ਤੋਂ ਬਾਅਦ ਹੱਥਾਂ ਉੱਤੇ ਪੈਕ ਲਗਾਉਣਾ ਨਾ ਭੁੱਲੋ। ਇੱਕ ਚੱਮਚ ਵੇਸਣ ਵਿੱਚ 1 ਟੀਸਪੂਨ ਹਲਦੀ ਅਤੇ ਦੁੱਧ ਪਾਕੇ ਇੱਕ ਪੇਸਟ ਤਿਆਰ ਕਰ ਲਵੋ। ਇਸ ਨੂੰ ਆਪਣੇ ਹੱਥਾਂ ਉੱਤੇ ਸੁੱਕਣ ਤੱਕ ਲੱਗਾ ਰਹਿਣ ਦਿਓ। ਸੁੱਕਣ ਤੋਂ ਕੁੱਝ ਸਮੇਂ ਪਹਿਲਾਂ ਹੀ ਗੁਨਗੁਨੇ ਪਾਣੀ ਦੇ ਨਾਲ ਹੱਥ ਧੋ ਲਵੋ।
ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ
ਮਾਇਸਚਰਾਇਜਰ
ਹੱਥਾਂ ਨੂੰ ਮਾਇਸਚਰਾਇਜ ਕਰਨਾ ਵੀ ਨਾ ਭੁੱਲੋ। ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਦਿਨ ਵਿੱਚ ਜਦੋਂ ਵੀ ਕੰਮ ਤੋਂ ਵਕਤ ਮਿਲੇ ਤਾਂ ਨਾਰੀਅਲ ਦੇ ਤੇਲ ਜਾਂ ਫਿਰ ਕਿਸੇ ਚੰਗੀ ਕੰਪਨੀ ਦੀ ਮਾਇਸਚਰਾਇਜਿੰਗ ਕਰੀਮ ਦੇ ਨਾਲ ਹੱਥਾਂ ਦੀ ਮਸਾਜ ਜ਼ਰੂਰ ਕਰੋ।
ਪੜ੍ਹੋ ਇਹ ਵੀ ਖਬਰ - 40 ਦਿਨਾਂ ਦੀ ਇਸ ਪੂਜਾ ਨਾਲ ਬਣੇਗਾ ਹਰੇਕ ਵਿਗੜਿਆ ਕੰਮ, ਘਰ ’ਚ ਆਵੇਗਾ ਧਨ
ਵੈਕਸਿੰਗ
ਸਰਦੀਆਂ ਵਿੱਚ ਕਾਲੇ ਹੱਥਾਂ-ਪੈਰਾਂ ਤੋਂ ਬਚਨ ਲਈ ਵੈਕਸਿੰਗ ਇੱਕ ਚੰਗਾ ਉਪਾਅ ਹੈ। ਅਜਿਹੇ ਵਿੱਚ ਹਫ਼ਤੇ ਵਿੱਚ 1 ਤੋਂ 2 ਵਾਰ ਹੱਥਾਂ ਨੂੰ ਵੈਕਸ ਜ਼ਰੂਰ ਕਰੋ। ਵੈਕਸ ਕਰਨ ਨਾਲ ਵੀ ਡੈਡ ਸਕਿਨ ਰਿਮੂਵ ਹੁੰਦੀ ਹੈ। ਇਸ ਤੋਂ ਤੁਹਾਡੇ ਹੱਥ ਕੋਮਲ ਬਣਨਗੇ ਨਾਲ ਹੀ ਧੁੱਪ ਦੇ ਨਾਲ ਸਕਿਨ ਟੈਨਿੰਗ ਤੋਂ ਵੀ ਤੁਹਾਨੂੰ ਰਾਹਤ ਮਿਲੇਗੀ ।
ਸਾਬਣ ਦਾ ਘੱਟ ਕਰੋ ਇਸਤੇਮਾਲ
ਹੱਥਾਂ ਨੂੰ ਸਾਫਟ ਐਂਡ ਹੈਲਥੀ ਬਣਾਏ ਰੱਖਣ ਲਈ ਸਾਬਣ ਦੀ ਜਗ੍ਹਾ ਹੈਂਡ ਵਾਸ਼ ਦਾ ਇਸਤੇਮਾਲ ਕਰੋ। ਇਸ ਤੋਂ ਤੁਹਾਡੇ ਹੱਥਾਂ ਦਾ pH ਲੈਵਲ ਬੈਲੇਂਸ ਰਹੇਗਾ ਅਤੇ ਸਰਦੀਆਂ ਦੇ ਦੌਰਾਨ ਤੁਹਾਡੇ ਹੱਥ ਸਾਫਟ ਐਂਡ ਗਲੋਇੰਗ ਰਹਿਣਗੇ ।
ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ