ਹੁਣ ਨਵੇਂ ਫੁਟਵੀਅਰ ਨਹੀਂ ਦੇਣਗੇ ਤਕਲੀਫ
Wednesday, Feb 08, 2017 - 09:51 AM (IST)

ਜਲੰਧਰ— ਫੈਸ਼ਨ ਸਿਰਫ ਕੱਪੜਿਆਂ ਤੋਂ ਹੀ ਨਹੀਂ ਸਗੋਂ ਫੁਟਵੀਅਰ ਤੋਂ ਵੀ ਝਲਕਦਾ ਹੈ। ਅਕਸਰ ਅਸੀਂ ਟ੍ਰੈਂਡ ਅਤੇ ਮੌਸਮ ਦੇ ਹਿਸਾਬ ਨਾਲ ਆਪਣੇ ਲਈ ਫੁਟਵੀਅਰ ਦੀ ਚੋਣ ਕਰਦੇ ਹਾਂ ਪਰ ਜਦੋਂ ਅਸੀਂ ਨਵੀਂ ਜੁੱਤੀ ਜਾਂ ਸੈਂਡਲ ਟ੍ਰਾਈ ਕਰਦੇ ਹਾਂ ਤਾਂ ਸਾਡੇ ਪੈਰਾਂ ਨੂੰ ਕਾਫੀ ਦਰਦ ਝੱਲਣਾ ਪੈਂਦਾ ਹੈ, ਕਿਉਂਕਿ ਨਵੇਂ ਫੁਟਵੀਅਰ ਪੈਰਾਂ ''ਚ ਐਡਜਸਟ ਹੋਣ ''ਚ 2-3 ਦਿਨ ਦਾ ਸਮਾਂ ਲੈਂਦੇ ਹਨ। ਪੈਰਾਂ ''ਤੇ ਸੋਜ, ਛਾਲੇ, ਜਲਣ ਅਤੇ ਜ਼ਖਮ ਹੋ ਜਾਂਦੇ ਹਨ। ਇਸ ਨਾਲ ਪੈਰਾਂ ''ਤੇ ਦਾਗ ਵੀ ਪੈ ਸਕਦੇ ਹਨ ਅਤੇ ਇਕ ਵਾਰ ਛਾਲੇ ਜਾਂ ਜ਼ਖਮ ਬਣ ਜਾਣ ਤਾਂ ਹੋਰ ਫੁਟਵੀਅਰ ਪਾਉਂਦੇ ਸਮੇਂ ਵੀ ਤਕਲੀਫ ਹੁੰਦੀ ਹੈ। ਜੇ ਤੁਸੀਂ ਵੀ ਅਜਿਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹੋ ਤਾਂ ਅੱਜ ਇਨ੍ਹਾਂ ਟਿਪਸ ਨੂੰ ਮਾਈਂਡ ਵਿਚ ਰੱਖ ਲਓ।
1. ਕਲਾਸਿਕ ਬੈਂਡ-ਏਡ
ਉਂਝ ਤਾਂ ਇਹ ਟਰਿੱਕ ਨਵਾਂ ਨਹੀਂ ਹੈ। ਹਲਕੀ ਝਰੀਟ ਜਾਂ ਸੱਟ ਲੱਗਣ ''ਤੇ ਅਸੀਂ ਆਮ ਤੌਰ ''ਤੇ ਬੈਂਡ-ਏਡ ਦੀ ਵਰਤੋਂ ਕਰਦੇ ਹਾਂ ਪਰ ਜੇ ਤੁਸੀਂ ਨਵੇਂ ਫੁਟਵੀਅਰ ਪਹਿਨਦੇ ਸਮੇਂ ਰਗੜ ਮਹਿਸੂਸ ਕਰ ਰਹੇ ਹੋ ਤਾਂ ਉਥੇ ਇਸ ਦੀ ਵਰਤੋਂ ਕਰੋ ਤਾਂ ਇਸ ਨਾਲ ਪੈਰਾਂ ''ਤੇ ਛਾਲੇ ਨਹੀਂ ਪੈਣਗੇ।
2. ਟੈਲਕਮ ਪਾਊਡਰ
ਜੇ ਤੁਸੀਂ ਸ਼ੂਜ਼ ਜਾਂ ਹੀਲਸ ਬਿਨਾਂ ਜੁਰਾਬਾਂ ਤੋਂ ਪਾ ਰਹੇ ਹੋ ਤਾਂ ਪੈਰਾਂ ਨੂੰ ਬਿਲਕੁਲ ਸੁਕਾ ਲਓ ਅਤੇ ਟੈਲਕਮ ਪਾਊਡਰ ਜ਼ਰੂਰ ਲਗਾਓ। ਇਸ ਨਾਲ ਜੁੱਤੀਆਂ ਪੈਰਾਂ ਨਾਲ ਰਗੜ ਨਹੀਂ ਖਾਣਗੀਆਂ।
3. ਮੁਆਇਸਚਰਾਈਜ਼ਿੰਗ ਕ੍ਰੀਮ
ਇਹ ਨੁਸਖਾ ਵੀ ਜ਼ਿਆਦਾਤਰ ਲੈਦਰ ਸ਼ੂਜ਼ ਵਿਚ ਹੀ ਕੰਮ ਆਉਂਦਾ ਹੈ। ਜੇ ਜੁੱਤੀਆਂ ਅੱਡੀ ਜਾਂ ਅੰਗੂਠੇ ਤੋਂ ਤੁਹਾਨੂੰ ਤਕਲੀਫ ਦੇ ਰਹੀਆਂ ਹਨ ਤਾਂ ਇਨ੍ਹਾਂ ਹਿੱਸਿਆਂ ''ਤੇ ਅੰਦਰਲੇ ਪਾਸੇ ਮੁਆਇਸਚਰਾਈਜ਼ਿੰਗ ਕ੍ਰੀਮ ਲਗਾ ਦਿਓ ਤਾਂ ਕਿ ਚਮੜਾ ਨਰਮ ਪੈ ਜਾਵੇ। ਇਕ ਦਿਨ ਇਸ ਨੂੰ ਇੰਝ ਹੀ ਛੱਡੋ, ਅਗਲੇ ਦਿਨ ਜੁੱਤੀ ਪਹਿਨੋ।
4. ਰੋਲ ਆਨ
ਜ਼ਿਆਦਾਤਰ ਨਵੀਆਂ ਜੁੱਤੀਆਂ ਅੱਡੀ ਦੀ ਹੱਡੀ (ਹੀਲਸ ਬੋਨ), ਅੰਗੂਠੇ ਜਾਂ ਪੈਰ ਦੀ ਆਖਰੀ ਉਂਗਲੀ ''ਤੇ ਰਗੜ ਲਗਾਉਂਦੀਆਂ ਹਨ। ਇਨ੍ਹਾਂ ਹਿੱਸਿਆਂ ''ਤੇ ਰੋਲ ਆਨ ਦੀ ਵਰਤੋਂ ਕਰੋ।
5. ਸਿਲੀਕਾਨ ਤਲੇ
ਉਂਝ ਜੇ ਜੁੱਤੀਆਂ ਤੋਂ ਤੁਹਾਨੂੰ ਅਕਸਰ ਪ੍ਰੇਸ਼ਾਨੀ ਰਹਿੰਦੀ ਹੈ ਤਾਂ ਤੁਸੀਂ ਇਸ ਲਈ ਸਿਲੀਕਾਨ ਦੇ ਤਲਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਬਾਜ਼ਾਰ ਅਤੇ ਆਨਲਾਈਨ ਸਾਈਟ ਤੋਂ ਤੁਹਾਨੂੰ ਬਹੁਤ ਆਸਾਨੀ ਨਾਲ ਫੁਲ ਸਾਈਜ਼ ਤਲੇ, ਸਿਰਫ ਅੱਡੀ ਅਤੇ ਅੰਗੂਠੇ ਲਈ ਵੀ ਸਿਲੀਕਾਨ ਕੈਪ ਮਿਲ ਜਾਵੇਗਾ।
6. ਮੋਟੀਆਂ ਜੁਰਾਬਾਂ ਅਤੇ ਡ੍ਰਾਇਰ
ਲੈਦਰ ਦੇ ਫੁਟਵੀਅਰ ਪਹਿਨਣ ਤੋਂ ਪਹਿਲਾਂ ਮੋਟੀਆਂ ਜੁਰਾਬਾਂ ਪਹਿਨੋ ਅਤੇ ਡ੍ਰਾਇਰ ਦੀ ਮਦਦ ਨਾਲ ਸ਼ੂਜ਼ ਦੇ ਟਾਈਟ ਹਿੱਸੇ ਵਿਚ ਹੀਟ ਦਿਓ। ਇਸ ਨਾਲ ਸ਼ੂਜ਼ ''ਤੇ ਵਰਤਿਆ ਗਿਆ ਮਟੀਰੀਅਲ ਨਰਮ ਅਤੇ ਲਚਕੀਲਾ ਹੋ ਜਾਵੇਗਾ, ਜਿਸ ਨਾਲ ਪੈਰਾਂ ਨੂੰ ਵੀ ਅਰਾਮ ਮਿਲੇਗਾ। ਧਿਆਨ ਰੱਖੋ ਕਿ ਇਹ ਟਰਿੱਕ ਸਿਰਫ ਲੈਦਰ ਦੇ ਫੁਟਵੀਅਰ ''ਤੇ ਹੀ ਕੰਮ ਕਰਦਾ ਹੈ।