ਸਾਵਧਾਨ! ਜੇਕਰ ਕੁੜੀਆਂ ਜੂਠੇ ਭਾਂਡੇ ਰੱਖਣ ਸਣੇ ਕਰਦੀਆਂ ਹਨ ਇਹ ਕੰਮ, ਤਾਂ ਤੁਸੀਂ ਹੋ ਜਾਵੋਗੇ ‘ਕੰਗਾਲ’

10/04/2021 11:48:19 AM

ਜਲੰਧਰ (ਬਿਊਰੋ) - ਭਾਰਤ ’ਚ ਹੀ ਨਹੀਂ ਸਗੋ ਪੂਰੇ ਦੇਸ਼ ਵਿਚ ਕੁੜੀਆਂ ਨੂੰ ਮਾਂ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਕੁੜੀਆਂ ਅਤੇ ਜਨਾਨੀਆਂ ਦੇ ਹਿਸਾਬ ਨਾਲ ਹੀ ਘਰ ਚਲਦਾ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਹੋਵੇ। ਜਨਾਨੀਆਂ ਚਾਹੁੰਣ ਤਾਂ ਉਹ ਆਪਣੇ ਘਰ ਨੂੰ ਸਵਰਗ ਬਣਾ ਸਕਦੀਆਂ ਹਨ ਅਤੇ ਜੇਕਰ ਉਹ ਚਾਹੁੰਣ ਤਾਂ ਘਰ ਨੂੰ ਨਰਕ ਵੀ ਬਣਾ ਸਕਦੀਆਂ ਹਨ। ਉਨ੍ਹਾਂ ਦੇ ਹਿਸਾਬ ਨਾਲ ਹੀ ਘਰ ਚਲਦਾ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਹੋਵੇ। ਜਨਾਨੀਆਂ ਦੇ ਸਦਕਾ ਹੀ ਘਰ ਵਿਚ ਸੁੱਖ-ਸ਼ਾਂਤੀ ਭਰਿਆ ਮਾਹੌਲ ਦੇਖਣ ਨੂੰ ਮਿਲਦਾ ਹੈ, ਜਿਸ ਕਰਕੇ ਸਾਰੇ ਇਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ ਪਿਆਰ ਨਾਲ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਕੰਮਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਜਨਾਨੀਆਂ ਨੂੰ ਵਿਸ਼ੇਸ਼ ਤੌਰ ’ਤੇ ਨਹੀਂ ਕਰਨੇ ਚਾਹੀਦੇ। ਇਨ੍ਹਾਂ ਕੰਮਾਂ ਨੂੰ ਕਰਨ ਨਾਲ ਘਰ ਦੀ ਦੂਰ-ਦਸ਼ਾ ਖ਼ਰਾਬ ਹੋ ਜਾਂਦੀ ਹੈ ਅਤੇ ਘਰ ਕੰਗਾਲ ਹੋ ਜਾਂਦਾ ਹੈ।  

ਜ਼ਿਆਦਾ ਸਮੇਂ ਤੱਕ ਸੌਣ ਦੀ ਆਦਤ
ਜੇਕਰ ਜਨਾਨੀਆਂ ਨੂੰ ਜ਼ਿਆਦਾ ਸਮੇਂ ਤੱਕ ਸੌਣ ਦੀ ਆਦਤ ਹੈ ਤਾਂ ਉਨ੍ਹਾਂ ਨੂੰ ਆਪਣੀ ਇਹ ਆਦਤ ਬਦਲ ਲੈਣੀ ਚਾਹੀਦੀ ਹੈ। ਇਹ ਨਾ ਸਿਰਫ਼ ਘਰ ਵਿੱਚ ਗ਼ਰੀਬੀ ਆਉਣ ਦਾ ਕਾਰਨ ਬਣਦੀ ਹੈ, ਸਗੋਂ ਇਹ ਤੁਹਾਡੀ ਸਿਹਤ ਨੂੰ ਵੀ ਖ਼ਰਾਬ ਕਰਦੀ ਹੈ। ਅਜਿਹੀ ਸਥਿਤੀ ਵਿੱਚ ਬਿਹਤਰ ਇਹ ਹੈ ਕਿ ਤੁਸੀਂ ਆਪਣੀ ਆਦਤ ਨੂੰ ਬਦਲ ਲਵੋ।

ਪੜ੍ਹੋ ਇਹ ਵੀ ਖ਼ਬਰ - Health Tips: ਸਵੇਰ ਦੀ ਸੈਰ ਕਰਨ ਵਾਲੇ ਲੋਕ ‘ਨਿੰਮ ਦੀ ਦਾਤਨ’ ਸਣੇ ਕਰਨ ਇਹ ਕੰਮ, ਸਰੀਰ ਨੂੰ ਹੋਣਗੇ ਕਈ ਫ਼ਾਇਦੇ

ਘਰ ’ਚ ਨਾ ਹੋਵੇ ਗੰਦਗੀ
ਲਕਸ਼ਮੀ ਮਾਤਾ ਨੂੰ ਸਾਫ਼-ਸਫ਼ਾਈ ਵਾਲੀ ਜਗ੍ਹਾ ਬਹੁਤ ਪਸੰਦ ਹੁੰਦੀ ਹੈ। ਅੱਜ ਕੱਲ੍ਹ ਦੀ ਜੀਵਨ ਸ਼ੈਲੀ ’ਚ ਜਨਾਨੀਆਂ ਘਰ ਦੇ ਉੱਪਰਲੇ ਹਿੱਸੇ ਨੂੰ ਹੀ ਸਿਰਫ਼ ਸਾਫ਼ ਕਰਦੀਆਂ ਹਨ, ਜਿਸ ਕਰਕੇ ਘਰ ਦੀ ਸਫ਼ਾਈ ਚੰਗੀ ਤਰ੍ਹਾਂ ਨਹੀਂ ਹੁੰਦੀ। ਘਰ ’ਚ ਪਈ ਗੰਦਗੀ ਕਾਰਨ ਲਕਸ਼ਮੀ ਮਾਤਾ ਨਾਰਾਜ਼ ਹੋ ਜਾਂਦੇ ਹਨ। ਇਸੇ ਲਈ ਰੋਜ਼ ਘਰ ਨੂੰ ਸਾਫ਼ ਕਰਨਾ ਚਾਹੀਦਾ ਹੈ। 

ਝਾੜੂ ਨੂੰ ਪੈਰ ਲਾਉਣਾ
ਅਜਿਹੇ ’ਚ ਜਿਹੜੀਆਂ ਜਨਾਨੀਆਂ ਝਾੜੂ ਨੂੰ ਪੈਰ ਜਾਂ ਠੋਕਰ ਮਾਰਦੀਆਂ ਹਨ, ਉਨ੍ਹਾਂ ਦੇ ਘਰ ਕਦੇ ਵੀ ਲਕਸ਼ਮੀ ਮਾਤਾ ਦਾ ਵਾਸ ਨਹੀਂ ਹੁੰਦਾ।

ਪੜ੍ਹੋ ਇਹ ਵੀ ਖ਼ਬਰ - Health Tips: ਦਿਲ ਦੀ ਧੜਕਣ ਵਧਣ ਤੇ ਘਟਣ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਮਿਸ਼ਰੀ ਸਣੇ ਅਪਣਾਉਣ ਇਹ ਨੁਸਖ਼ੇ

ਸ਼ਾਮ ਦੇ ਸਮੇਂ ਝਾੜੂ ਲਗਾਉਣਾ
ਵਾਸਤੂ ਦੇ ਅਨੁਸਾਰ, ਸ਼ਾਮ ਦੇ ਸਮੇਂ ਘਰ ’ਚ ਕਦੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ। ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।

ਜੂਠੇ ਭਾਂਡੇ ਰੱਖਣਾ
ਘਰ ਦੀ ਰਸੋਈ ’ਚ ਮਾਂ ਅਨਪੂਰਣ ਦਾ ਵਾਸ ਹੁੰਦਾ ਹੈ। ਕਈ ਜਨਾਨੀਆਂ ਅਜਿਹੀਆਂ ਹਨ, ਜੋ ਰਾਤ ਦੇ ਸਮੇਂ ਜੂਠੇ ਭਾਂਡੇ ਸਾਫ ਨਹੀਂ ਕਰਦੀਆਂ। ਭਾਂਡੇ ਸਾਫ਼ ਨਾ ਕਰਨ ਅਤੇ ਰਸੋਈ ਘਰ ਦੀ ਸਾਫ-ਸਫਾਈ ਨਾ ਕਰਨ ’ਤੇ ਮਾਤਾ ਜੀ ਨਾਰਾਜ਼ ਹੋ ਕੇ ਚੱਲੇ ਜਾਂਦੇ ਹਨ। ਇਸੇ ਲਈ ਇਨ੍ਹਾਂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਜੋੜਾਂ ਤੇ ਮਾਸਪੇਸ਼ੀਆਂ ’ਚ ਹੋਣ ਵਾਲੇ ਦਰਦ ਤੋਂ ਨਿਜ਼ਾਤ ਪਾਉਣ ਲਈ ਦਾਲਾਂ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ 

ਦਰਵਾਜ਼ੇ ਨੂੰ ਪੈਰ੍ਹਾਂ ਨਾਲ ਖੋਲ੍ਹਣਾ
ਸ਼ਾਸਤਰਾਂ ਅਨੁਸਾਰ ਦਰਵਾਜ਼ੇ ਨੂੰ ਪੈਰ੍ਹਾਂ ਨਾਲ ਖੋਲ੍ਹਣਾ ਅਸ਼ੁੱਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਜਨਾਨੀਆਂ ਪੈਰ ਨਾਲ ਠੋਕਰ ਮਾਰ ਕੇ ਦਰਵਾਜ਼ਾ ਖੋਲ੍ਹਦੀਆਂ ਹਨ, ਉਨ੍ਹਾਂ ਤੋਂ ਮਾਤਾ ਲਕਸ਼ਮੀ ਜੀ ਨਾਰਾਜ਼ ਰਹਿੰਦੇ ਹਨ।

ਥੜੇ ’ਤੇ ਬੈਠ ਕੇ ਭੋਜਨ ਕਰਨਾ
ਬਹੁਤ ਸਾਰੀਆਂ ਜਨਾਨੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਸ਼ਾਮ ਦੇ ਸਮੇਂ ਘਰ ਦੇ ਬਾਹਰ ਬਣੇ ਥੜੇ ’ਤੇ ਬੈਠ ਕੇ ਗੱਲਾਂ ਕਰਨ ਦੀ ਆਦਤ ਹੁੰਦੀ ਹੈ। ਅਜਿਹਾ ਕਰਨਾ ਗ਼ਲਤ ਹੈ। ਇਸ ਤੋਂ ਇਲਾਵਾ ਥੜੇ ’ਤੇ ਬੈਠ ਕੇ ਖਾਣਾ ਖਾਣ ਨਾਲ ਵੀ ਲਕਸ਼ਮੀ ਮਾਤਾ ਨਾਰਾਜ਼ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਜੋੜਾਂ ਤੇ ਮਾਸਪੇਸ਼ੀਆਂ ’ਚ ਹੋਣ ਵਾਲੇ ਦਰਦ ਤੋਂ ਨਿਜ਼ਾਤ ਪਾਉਣ ਲਈ ਦਾਲਾਂ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ


rajwinder kaur

Content Editor

Related News