ਕਾਲਜ ਦੀਆਂ ਕੁੜੀਆਂ ਦੀ ਪਹਿਲੀ ਪਸੰਦ ਬਣੇ ਵ੍ਹਾਈਟ ਟਾਪ
Tuesday, Oct 08, 2024 - 01:45 PM (IST)
ਜਲੰਧਰ (ਬਿਊਰੋ)- ਵ੍ਹਾਈਟ ਆਊਟਫਿਟਸ ਪਹਿਨਣਾ ਹਰ ਕੁੜੀ ਦੀ ਪਸੰਦ ਹੁੰਦੀ ਹੈ। ਅਜਿਹੇ ਵਿਚ ਉਨ੍ਹਾਂ ਕੋਲ ਜਿਥੇ ਇੰਡੀਅਨ ਡਰੈੱਸ ਵਿਚ 2 ਜਾਂ 3 ਵ੍ਹਾਈਟ ਕਲਰ ਦੇ ਸੂਟ, ਫਰਾਕ ਸੂਟ ਜਾਂ ਪਲਾਜੋ ਸੂਟ ਜ਼ਰੂਰ ਹੁੰਦੇ ਹਨ, ਉਥੇ ਵੈਸਟਰਨ ਡਰੈੱਸ ਵਿਚ ਵੀ ਉਨ੍ਹਾਂ ਕੋਲ ਵ੍ਹਾਈਟ ਕਲਰ ਦਾ ਕ੍ਰਾਪ ਟਾਪ, ਟਾਪ ਜਾਂ ਟੀ-ਸ਼ਰਟ ਜ਼ਰੂਰ ਦੇਖੀ ਜਾ ਸਕਦੀ ਹੈ।
ਕਿਸੇ ਵੀ ਕਾਲਜ ਜਾਂ ਸਕੂਲ ਦੀ ਕੁੜੀ ਤੋਂ ਊਸ ਦੇ ਵਾਰਡਰੋਬ ਦੀਆਂ ਜ਼ਰੂਰੀ ਚੀਜ਼ਾਂ ਬਾਰੇ ਪੁੱਛੋਗੇ ਤਾਂ ਉਹ ਵ੍ਹਾਈਟ ਟਾਪ ਦਾ ਨਾਂ ਜ਼ਰੂਰ ਲਵੇਗੀ, ਕਿਉਂਕਿ ਇਹ ਉਨ੍ਹਾਂ ਨੂੰ ਮਲਟੀ ਲੁੱਕ ਦਿੰਦੇ ਹਨ। ਇਨ੍ਹਾਂ ਨੂੰ ਟ੍ਰਾਊਜਰ ਦੇ ਨਾਲ ਪੇਅਰ ਕਰੋ ਜਾਂ ਡੈਨਿਮ ਨਾਲ ਪਲੇਨ ਵ੍ਹਾਈਟ ਕ੍ਰਾਪ ਟਾਪ, ਟਾਪ ਜਾਂ ਟੀ-ਸ਼ਰਟ ਨੂੰ ਸਟਾਈਲ ਕਰਨ ਦੇ ਕਈ ਤਰੀਕੇ ਹਨ। ਵ੍ਹਾਈਟ ਟਾਪ ਨੂੰ ਟਾਈਮਲੈੱਸ ਪੀਸ ਮੰਨਿਆ ਜਾਂਦਾ ਹੈ। ਇਸ ਦੀ ਖਾਸੀਅਤ ਇਹ ਵੀ ਹੈ ਕਿ ਇਸ ਨੂੰ ਕਿਸੇ ਵੀ ਪ੍ਰਿੰਟ ਜਾਂ ਕਲਰ ਦੀ ਪੈਂਟ, ਜੀਨਸ ਪੈਂਟ, ਪਲਾਜੋ, ਫਲੇਅਰ, ਸ਼ਾਰਟਸ, ਸ਼ਾਰਟ ਸਕਰਟ ਅਤੇ ਲਾਂਗ ਸਕਰਟ ਨਾਲ ਵੀ ਮੈਚ ਕਰ ਕੇ ਪਹਿਣਿਆ ਜਾ ਸਕਦਾ ਹੈ।
ਗਰਮੀਆਂ ਦੇ ਮੌਸਮ ਵਿਚ ਕੁੜੀਆਂ ਨੂੰ ਜ਼ਿਆਦਾਤਰ ਜੀਨਸ, ਸ਼ਾਰਟਸ ਅਤੇ ਸਕਰਟ ਨਾਲ ਵ੍ਹਾਈਟ ਟਾਪ, ਕ੍ਰਾਪ ਟਾਪ ਜਾਂ ਟੀ-ਸ਼ਰਟ ਵਿਚ ਦੇਖਿਆ ਜਾ ਸਕਦਾ ਹੈ। ਵ੍ਹਾਈਟ ਟਾਪ ਨੂੰ ਕੁੜੀਆਂ ਆਊਟਿੰਗ, ਸ਼ਾਪਿੰਗ, ਕਾਲਜ, ਦਫਤਰ ਆਦਿ ਦੌਰਾਨ ਤਾਂ ਪਹਿਨ ਰਹੀਆਂ ਹਨ, ਇਸਦੇ ਨਾਲ-ਨਾਲ ਉਨ੍ਹਾਂ ਨੂੰ ਪਾਰਟੀ ਤੇ ਕਈ ਹੋਰ ਫੰਕਸ਼ਨ ਦੌਰਾਨ ਵੀ ਵ੍ਹਾਈਟ ਟਾਪ ਨੂੰ ਪਹਿਨੇ ਦੇਖਿਆ ਜਾ ਸਕਦਾ ਹੈ।
ਵ੍ਹਾਈਟ ਟਾਪ ਦਾ ਫੈਸ਼ਨ ਹਮੇਸ਼ਾ ਟਰੈਂਡ ਵਿਚ ਰਹਿੰਦਾ ਹੈ, ਇਸ ਲਈ ਕੁੜੀਆਂ ਕੋਲ ਇਕ ਜਾਂ ਦੋ ਵ੍ਹਾਈਟ ਕਲਰ ਦੇ ਟਾਪ ਜ਼ਰੂਰ ਹੁੰਦੇ ਹਨ। ਜ਼ਿਆਦਾਤਰ ਕੁੜੀਆਂ ਵ੍ਹਾਈਟ ਟਾਪ ਨੂੰ ਬਲੂ, ਡਾਰਕ ਬਲੂ, ਗ੍ਰੇ ਅਤੇ ਬਲੈਕ ਜੀਨਸ ਨਾਲ ਪਹਿਣਦੀਆਂ ਹਨ। ਇਹ ਕੁੜੀਆਂ ਨੂੰ ਬਹੁਤ ਸਟਾਈਲਿਸ਼, ਸਿੰਪਲ, ਸੋਬਰ ਅਤੇ ਅਟ੍ਰੈਕਟਿਵ ਲੁੱਕ ਦਿੰਦੇ ਹਨ। ਇਨ੍ਹਾਂ ਨੂੰ ਕੁੜੀਆਂ ਕੈਜੁਅਲ, ਫਾਰਮਲ ਜਾਂ ਫਿਰ ਰੈਗੂਲਰ ਵੇਅਰ ਦੇ ਤੌਰ ’ਤੇ ਆਸਾਨੀ ਨਾਲ ਪਹਿਨ ਸਕਦੀਆਂ ਹਨ।