ਰਸੋਈ ਦੇ ਹਰ ਕੋਨੇ ਨੂੰ ਕਰੋ ਇਸਤੇਮਾਲ

Tuesday, Jan 10, 2017 - 01:35 PM (IST)

ਰਸੋਈ ਦੇ ਹਰ ਕੋਨੇ ਨੂੰ ਕਰੋ ਇਸਤੇਮਾਲ

ਜਲੰਧਰ— ਰਸੋਈ ਦਾ ਸਾਫ -ਸੁਥਰਾ ਤੇ ਹਵਾਦਾਰ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਹੀ ਰਸੋਈ ਦਾ ਸਮਾਨ ਵੀ ਬਹੁਤ ਹੁੰਦਾ ਹੈ। ਭਾਂਡੇ, ਰਾਸ਼ਨ ਦਾ ਸਮਾਨ ਅਤੇ ਹੋਰ ਬਹੁਤ ਕੁਝ ਸਟੋਰ ਕਰਕੇ ਰੱਖਣਾ ਪੈਂਦਾ ਹੈ। ਰਸੋਈ ''ਚ ਸਮਾਨ ਹੋਰ ਜਗ੍ਹਾ ਰੱਖਣ ਨਾਲੋ ਚੰਗਾ ਹੈ ਕਿ ਇਸ ਦੇ ਹਰ ਕੋਨੇ ਦਾ ਇਸਤੇਮਾਲ ਕੀਤਾ ਜਾਵੇ। ਜਿਸ ਨਾਲ ਤੁਸੀਂ ਸਾਰਾ ਸਮਾਨ ਅਸਾਨੀ ਨਾਲ ਹੀ ਆਪਣੀ ਰਸੋਈ ''ਚ ਰੱਖ ਸਕਦੇ ਹੋ। 

1. ਦੀਵਾਰਾਂ ''ਤੇ ਵੀ ਬਣਵਾਓ ਅਲਮਾਰੀ
ਰਸੋਈ ''ਚ ਖਾਲੀ ਦੀਵਾਰਾਂ ਤੇ ਵੀ ਛੋਟੀਆਂ-ਛੋਟੀਆਂ ਅਲਮਾਰੀਆਂ ਬਣਵਾ ਕੇ ਉਨ੍ਹਾਂ ''ਚ ਸਮਾਨ ਰੱਖ ਸਕਦੇ ਹੋ। ਇਸ ਨਾਲ ਸਮਾਨ ਵੀ ਸਭਾਲਿਆ ਜਾਵੇਗਾ ਤੇ ਰਸੋਈ ਸਾਫ-ਸੁਥਰੀ ਨਜ਼ਰ ਆਵੇਗੀ। 
2. ਜ਼ਰੂਰਤ ਦੇ ਅਨੁਸਾਰ ਰੱਖੋ ਸਮਾਨ 
ਰਸੋਈ ''ਚ ਉਨਾਂ ਹੀ ਸਮਾਨ ਰੱਖੋ ਜਿੰਨੀ ਜ਼ਰੂਰਤ ਹੋਵੇ। ਆਪਣੀ ਸੁਵਿਧਾ ਦੇ ਹਿਸਾਬ ਨਾਲ ਹੀ ਚੀਜ਼ਾਂ ਇੱਕਠੀਆਂ ਕਰੋ। ਬੇਲੋੜੇ ਸਮਾਨ ਦੀ ਖਰੀਦਦਾਰੀ ਨਾ ਕਰੋ। ਵੱਡੀਆਂ ਚੀਜ਼ਾਂ ਪਿੱਛੇ ਤੇ ਛੋਟੀਆਂ ਚੀਜ਼ਾਂ ਹਮੇਸ਼ਾ ਅੱਗੇ ਰੱਖੋ। 
3. ਸਿੰਕ ਦੇ ਕੋਣੇ ਵੀ ਕਰੋ ਇਸਤੇਮਾਲ 
ਰਸੋਈ ਦੇ ਬਾਹਰ ਪਿਆ ਕੂੜਾ ਚੰਗਾ ਨਹੀਂ ਲੱਗਦਾ। ਇਸ ਦੇ ਲਈ ਸਿੰਕ ਦੇ ਥੱਲੇ ਵਾਲੀ ਜਗ੍ਹਾ ਨੂੰ ਕਵਰ ਕਰਕੇ ਉਸ ਵਿੱਚ ਕੂੜੇਦਾਨ ਰੱਖੋ। 
4. ਕੈਬਨਿਟ
ਸੈਲਫ ਦੇ ਥੱਲੇ ਕੈਬਨਿਟ ਜਰੂਰ ਬਣਵਾਓ। ਇਸ ਦੇ ਥੱਲੇ ਤੁਸੀਂ ਬਹੁਤ ਸਾਰਾ ਸਮਾਨ ਰੱਖ ਸਕਦੇ ਹੋ । ਰੋਜ਼ਾਨਾ ਇਸਤੇਮਾਲ ਹੋਣ ਵਾਲੇ ਸਮਾਨ ਨੂੰ ਉੱਥੇ ਰੱਖੋ, ਜਿੱਥੋ ਤੁਹਾਨੂੰ ਸਮਾਨ ਅਸਾਨੀਨਾਲ ਮਿਲ ਸਕੇ। 
5. ਫੋਲਡਰ 
ਅਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਟੰਗਿਆਂ ਜਾ ਸਕਦਾ ਹੈ, ਉਸਦੇ ਲਈ ਰਸੋਈ ਵਿੱਚ ਫੋਲਡਰ ਲਗਵਾਓ। ਇਸ ਦੇ ਲਈ ਤੁਹਾਨੂੰ ਝੁੱਕਣਾ ਵੀ ਨਹੀਂ ਪਵੇਗਾ। 
6. ਡਾਇਨਿੰਗ ਟੇਬਲ
ਤੁਸੀਂ ਚਾਹੁੰਦੇ ਹੋ ਕਿ ਪਰਿਵਾਰ ਦੇ ਮੈਂਬਰ ਰਸੋਈ ''ਚ ਇੱਕਠੇ ਬੈਠ ਕੇ ਭੋਜਨ ਕਰਨ ਤਾਂ ਤੁਸੀਂ ਰਸੋਈ ''ਚ ਫੋਲਡਰ ਟੇਬਲ ਲਗਵਾ ਸਕਦੇ ਹੋ। ਅਜਿਹੇ ਟੇਬਲ ਅਸਾਨੀ ਨਾਲ ਬਜ਼ਾਰ ਤੋਂ ਮਿਲ ਜਾਂਦੇ ਹੈ।


Related News