ਚਿਹਰੇ ਦੀ ਖੂਬਸੂਰਤੀ ਲਈ ਲਾਹੇਵੰਦ ਹੈ ਬੇਕਿੰਗ ਸੋਡਾ ਅਤੇ ਨਾਰੀਅਲ ਦਾ ਤੇਲ
Monday, May 08, 2017 - 11:27 AM (IST)

ਨਵੀਂ ਦਿੱਲੀ— ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਚਿਹਰੇ ਦੇ ਲਈ ਨਾਰੀਅਲ ਤੇਲ ਅਤੇ ਬੇਕਿੰਗ ਸੋਡੇ ਦੇ ਕਈ ਲਾਭ ਹਨ। ਮਰਦ ਜਾਂ ਔਰਤ ਹਰ ਕਿਸੇ ਨੂੰ ਸੋਹਣੇ ਅਤੇ ਸਾਫ ਚਿਹਰੇ ਦੀ ਚਾਹ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਚਿਹਰੇ ਨੂੰ ਸਾਫ ਕਰਨ ਦੇ ਲਈ ਬੇਕਿੰਗ ਸੋਡੇ ਅਤੇ ਨਾਰੀਅਲ ਤੇਲ ਦੀ ਵਰਤੋ ਦੇ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਇਸ ਦੇ ਕਈ ਲਾਭ ਹਨ।
1. ਨਾਰੀਅਲ ਤੇਲ ਦੇ ਲਾਭ
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਨਾਰੀਅਲ ਤੇਲ ਦੇ ਕਈ ਸਾਰੇ ਲਾਭ ਹਨ ਇਹ ਚਿਹਰੇ ਅਤੇ ਚਮੜੀ ਦੇ ਲਈ ਲਾਭਕਾਰੀ ਹੁੰਦਾ ਹੈ। ਭਾਰਤ ''ਚ ਨਾਰੀਅਲ ਤੇਲ ਦਾ ਇਸਤੇਮਾਲ ਖਾਣਾ ਬਣਾਉਣ ਸਮੇਂ ਵੀ ਕੀਤਾ ਜਾਂਦਾ ਹੈ। ਨਾਲ ਹੀ ਇਹ ਜਖਮ ਭਰਨ ਲਈ ਵੀ ਵਧੀਆਂ ਨੁਸਖਾ ਮੰਣਿਆ ਜਾਂਦਾ ਹੈ।
ਕਈ ਲੋਕਾਂ ਨੂੰ ਨਾਰੀਅਲ ਤੇਲ ਦੇ ਬਾਰੇ ਗਲਤ ਫਹਿਮੀ ਵੀ ਹੋ ਜਾਂਦੀ ਹੈ ਕਿ ਇਸ ਨਾਲ ਕੋਲੈਸਟਰੌਲ ਦੀ ਮਾਤਰਾ ਵਧ ਜਾਂਦੀ ਹੈ ਪਰ ਇੰਝ ਨਹੀਂ ਹੈ ਇਸ ''ਚ ਕੁਦਰਤੀ ਵਸਾ ਹੁੰਦੀ ਹੈ ਜੋ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਜੇ ਇਸ ਦਾ ਨਿਯਮਤ ਸੇਵਨ ਕੀਤਾ ਜਾਵੇ।
2. ਚਮੜੀ ਦੇ ਲਈ ਨਾਰੀਅਲ ਤੇਲ
ਨਾਰੀਅਲ ਤੇਲ ਜਾਂ ਗਰੀ ਦਾ ਤੇਲ ਚਮੜੀ ਦੇ ਲਈ ਬੇਹਦ ਲਾਭਕਾਰੀ ਹੁੰਦਾ ਹੈ। ਇਹ ਚਮੜੀ ਨੂੰ ਅੰਦਰੋ ਨਮੀ ਦਿੰਦਾ ਹੈ। ਇਸ ਨੂੰ ਡਰਾਈ ਨਹੀਂ ਹੋਣ ਦਿੰਦਾ। ਇਸ ਦੀ ਵਰਤੋ ਨਾਲ ਚਮੜੀ ''ਤੇ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ। ਜੇ ਤੁਹਾਡੀ ਚਮੜੀ ਬਹੁਤ ਜ਼ਿਆਦਾ ਫਟਦੀ ਹੈ ਤਾਂ ਤੇਲ ਦੀ ਵਰਤੋ ਨਾਲ ਇਹ ਠੀਕ ਹੋ ਜਾਂਦੀ ਹੈ। ਇਸ ਦੇ ਇਸਤੇਮਾਲ ਨਾਲ ਚਮੜੀ ''ਤੇ ਮੁਹਾਸੇ ਆਦਿ ਵੀ ਨਹੀਂ ਹੁੰਦੇ ਹੈ ਅਤੇ ਚਮੜੀ ਦੀਆਂ ਝੂਰੜੀਆਂ ਵੀ ਦੂਰ ਹੋ ਜਾਂਦੀਆਂ ਹਨ।
3. ਬੇਕਿੰਗ ਸੋਡੇ ਦੇ ਲਾਭ
ਤੁਸੀਂ ਬੇਕਿੰਗ ਸੋਡੇ ਦੇ ਬਥੇਰੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ। ਬੇਕਿੰਗ ਸੋਡੇ ਦੀ ਵਰਤੋ ਚਮੜੀ ਨੂੰ ਖੂਬਸੂਰਤ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋ ਨਾਲ ਡੇਡ ਸਕਿਨ ਦੂਰ ਹੋ ਜਾਂਦੀ ਹੈ ਅਤੇ ਨਵੇਂ ਸਕਿਨ ਸੈੱਲ ਨਿਕਲਦੇ ਹਨ। ਜੋ ਚਮੜੀ ਨੂੰ ਚਮਕ ਦਿੰਦੇ ਹਨ।
4. ਨਾਰੀਅਲ ਤੇਲ ਅਤੇ ਬੇਕਿੰਗ ਸੋਡੇ ਦਾ ਮਿਸ਼ਰਨ
- ਚਮੜੀ ''ਤੇ ਬੇਕਿੰਗ ਸੋਡਾ ਅਤੇ ਨਾਰੀਅਲ ਤੇਲ ਦਾ ਮਿਸ਼ਰਨ ਕਮਾਲ ਦਾ ਹੁੰਦਾ ਹੈ। ਇਹ ਇਕ ਕੁਦਰਤੀ ਕਲੀਨਰ ਦੀ ਤਰ੍ਹਾਂ ਕੰਮ ਕਰਦਾ ਹੈ। ਜੋ ਆਸਾਨੀ ਨਾਲ ਘਰ ''ਚ ਹੀ ਤਿਆਰ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋ ਲਈ ਦੋਹਾਂ ਨੂੰ ਸਹੀ ਮਾਤਰਾ ''ਚ ਲੈ ਕੇ ਚਿਹਰੇ ''ਤੇ ਪੈਕ ਦੀ ਤਰ੍ਹਾਂ ਇਸਤੇਮਾਲ ਕਰੋ। ਇਸ ਤੋਂ ਬਾਅਦ ਗਰਮ ਪਾਣੀ ਨਾਲ ਧੋ ਲਓ।
- ਹਫਤੇ ''ਚ ਇਸ ਪੈਕ ਨੂੰ ਸਿਰਫ ਇਕ ਵਾਰ ਹੀ ਲਗਾਓ ਜੇ ਤੁਹਾਡਾ ਚਿਹਰਾ ਜ਼ਿਆਦਾ ਨਾਜੂਕ ਨਹੀਂ ਹੈ ਤਾਂ ਦੋ ਵਾਰ ਵੀ ਇਸਤੇਮਾਵ ਕਰ ਸਕਦੀ ਹੋ। ਇਸ ਤੋਂ ਬਾਅਦ ਤੁਹਾਨੂੰ ਚਿਹਰੇ ''ਤੇ ਮੋਇਸਚਰਾਈਜ਼ਰ ਲਗਾਉਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ ।