ਚਿਹਰੇ ਦੇ ਮੁਹਾਸੇ ਦੂਰ ਕਰਨ ਦੇ ਲਈ ਇਸ ਨੁਸਖੇ ਦੀ ਕਰੋ ਵਰਤੋ

05/23/2017 10:39:18 AM

ਨਵੀਂ ਦਿੱਲੀ— ਹਰ ਲੜਕੀ ਚਾਹੁੰਦੀ ਹੈ ਕਿ ਉਹ ਸਭ ਤੋਂ ਖੂਬਸੂਰਤ ਹੋਵੇ ਉਸ ਦਾ ਚਿਹਰਾ ਬੇਦਾਗ ਅਤੇ ਸੋਹਣਾ ਹੋਵੇ ਪਰ ਕਈ ਵਾਰ ਕਿਸੇ ਨਾ ਕਿਸੇ ਵਜ੍ਹਾ ਨਾਲ ਚਿਹਰੇ ''ਤੇ ਮੁਹਾਸੇ ਹੋ ਜਾਂਦੇ ਹਨ। ਜਿਸ ਨਾਲ ਫੇਸ ਖਰਾਬ ਹੋ ਜਾਂਦਾ ਹੈ। ਜਿਸ ਨਾਲ ਫੇਸ ਬਹੁਤ ਹੀ ਮਾੜਾ ਲਗਦਾ ਹੈ ਅਤੇ ਵਿਅਕਤੀ ਕਿਤੇ ਆਉਣ ਜਾਣ ਤੋਂ ਵੀ ਸ਼ਰਮਾਉਂਦਾ ਹੈ। ਜ਼ਿਆਦਾਤਰ ਲੋਕ ਮੁਹਾਸਿਆਂ ਤੋਂ ਬਚਣ ਦੇ ਲਈ ਕਈ ਤਰ੍ਹਾਂ ਦੀਆਂ ਕਰੀਮ ਅਤੇ ਟ੍ਰੀਟਮੈਂਟ ਦਾ ਸਹਾਰਾ ਲੈਂਦੇ ਹਨ ਪਰ ਇਨ੍ਹਾਂ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਜੇ ਤੁਸੀਂ ਵੀ ਆਪਣੇ ਫੇਸ ''ਤੇ ਹੋ ਰਹੇ ਮੁਹਾਸਿਆਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਹ ਨੁਸਖਾ ਇਕ ਵਾਰ ਵਰਤ ਕੇ ਦੇਖੋ। ਇਸ ਨਾਲ ਚਿਹਰਾ ਰਾਤੋ ਰਾਤ ਸਾਫ ਹੋ ਜਾਵੇਗਾ। 
ਬਣਾਉਣ ਅਤੇ ਲਗਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਸੌਂਫ ਲੈ ਕੇ 4 ਤੋਂ 5 ਘੰਟਿਆਂ ਲਈ ਪਾਣੀ ''ਚ ਭਿਓਂ ਲਓ ਫਿਰ ਇਸ ਸੌਂਫ ਦਾ ਰਸ ਆਪਣੇ ਚਿਹਰੇ ''ਤੇ ਲਗਾਓ ਸੁੱਕਣ ਤੋਂ ਬਾਅਦ ਆਪਣਾ ਚਿਹਰਾ ਧੋ ਲਓ। ਤੁਸੀਂ ਦੇਖੋਗੇ ਕਿ ਮੁਹਾਸੇ ਠੀਕ ਹੋ ਜਾਣਗੇ। ਇਸ ਪੈਕ ਨੂੰ ਤੁਸੀਂ ਇਕ ਦਿਨ ''ਚ 2 ਵਾਰ ਲਗਾਓ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕਦੇ ਵੀ ਮੁਹਾਸੇ ਨਾ ਹੋਣ ਤਾਂ ਤੁਸੀਂ ਦਿਨ ''ਚ 3 ਵਾਰ ਸੌਂਫ ਦਾ ਪਾਣੀ ਪੀਓ। ਇਹ ਮੁਹਾਸੇ ਦੂਰ ਕਰਨ ਦਾ ਸਭ ਤੋਂ ਵਧੀਆਂ ਨੁਸਖਾ ਹੈ।


Related News