ਗੋਰੀ ਅਤੇ ਚਮਕਦਾਰ ਚਮੜੀ ਪਾਉਣ ਦੇ ਲਈ ਕਰੋ ਇਸ ਨੁਸਖੇ ਦੀ ਵਰਤੋ

06/28/2017 3:04:34 PM

ਨਵੀਂ ਦਿੱਲੀ— ਲੜਕਾ ਹੋਵੇ ਜਾਂ ਲੜਕੀ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਚਮੜੀ ਗਲੋਇੰਗ ਹੋਵੇ ਪਰ ਧੂਲ ਮਿੱਟੀ ਦੇ ਕਾਰਨ ਚਮੜੀ ਦੀ ਰੰਗਤ ਵਿਗੜਣ ਲਗਦੀ ਹੈ ਚਿਹਰੇ ਦੀ ਰੰਗਤ ਨਿਖਾਰਣ ਦੇ ਲਈ ਲੋਕ ਕਈ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ ਜਿਸ ਨਾਲ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ। ਅਜਿਹੇ 'ਚ ਬਹਿਤਰ ਹੈ ਕਿ ਕੁਝ ਘਰੇਲੂ ਨੁਸਖਿਆਂ ਨੂੰ ਅਪਣਾਇਆ ਜਾਵੇ। ਅੱਜ ਅਸੀਂ ਤੁਹਾਨੂੰ ਘਰੇਲੂ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ ਜਿਨਾਂ ਨੂੰ ਅਪਣਾ ਕੇ ਕੁਝ ਹੀ ਦਿਨਾਂ 'ਚ ਗੋਰੀ ਰੰਗਤ ਪਾ ਸਕਦੇ ਹੋ।
1. ਜ਼ਰੂਰਤ ਦੀਆਂ ਚੀਜਾਂ
- 5-6 ਬਾਦਾਮ 
- 1 ਅੰਡੇ ਦਾ ਪੀਲਾ ਹਿੱਸਾ
- 1 ਚਮਚ ਵੈਸਲੀਨ
- 1 ਚਮਚ ਸ਼ਹਿਦ
ਪੈਕ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਪਾਣੀ 'ਚ ਬਾਦਾਮ ਨੂੰ ਕੁਝ ਦੇਰ ਦੇ ਲਈ ਭਿਓਂ ਕੇ ਰੱਖ ਦਿਓ। ਬਾਅਦ 'ਚ ਇਸ ਨੂੰ ਪੀਸ ਲਓ। ਪੀਸੇ ਹੋਏ ਬਾਦਾਮ 'ਚ ਅੰਡੇ ਦਾ ਪੀਲਾ ਹਿੱਸਾ ਮਿਲਾਓ ਫਿਰ ਇਸ 'ਚ ਵੈਸਲੀਨ ਅਤੇ ਸ਼ਹਿਦ ਪਾ ਕੇ ਦੋਬਾਰਾ ਚੰਗੀ ਤਰ੍ਹਾਂ ਮਿਲਾਓ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਪੈਕ ਲਗਾਓ। ਜਦੋਂ ਪੈਕ ਸੁੱਕਣ ਲਗੇ ਤਾਂ ਚਿਹਰੇ 'ਤੇ ਥੋੜ੍ਹਾ ਜਿਹਾ ਪਾਣੀ ਲਗਾ ਕੇ ਹੱਥਾਂ ਦੇ ਨਾਲ ਮਸਾਜ਼ ਕਰੋ। ਬਾਅਦ 'ਚ ਪਾਣੀ ਨਾਲ ਚਿਹਰਾ ਧੋ ਲਓ। ਬਾਅਦ 'ਚ ਚਿਹਰੇ 'ਤੇ ਗੁਲਾਬ ਜਲ ਲਗਾਓ। ਹਫਤੇ 'ਚ 2 ਵਾਰ ਇਸ ਪੈਕ ਦਾ ਇਸਤੇਮਾਲ ਕਰੋ। 


Related News