ਸਟਰੈਚ ਮਾਰਕਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖੇ

07/19/2017 3:04:41 PM

ਨਵੀਂ ਦਿੱਲੀ— ਸਟਰੈਚ ਮਾਰਕਸ ਦੀ ਹਰ ਸਮੱਸਿਆ ਔਰਤ ਨੂੰ ਹੁੰਦੀ ਹੈ। ਸਰੀਰ 'ਤੇ ਪੈਣ ਵਾਲੇ ਸਟਰੈਚ ਮਾਰਕਸ ਸਿਰਫ ਪ੍ਰੈਗਨੇਂਸੀ ਦੇ ਬਾਅਦ ਹੀ ਨਹੀਂ ਹੁੰਦੇ ਬਲਕਿ ਕਈ ਕਾਰਨਾਂ ਕਾਰਨ ਹੋ ਸਕਦੇ ਹਨ। ਚਮੜੀ 'ਤੇ ਜ਼ਿਆਦਾ ਖਿੱਚ ਪੈਣ ਕਾਰਨ ਸਟਰੈਚ ਮਾਰਕਸ ਪੈ ਜਾਂਦੇ ਹਨ। ਸਟਰੈਚ ਮਾਰਕਸ ਦੇ ਨਿਸ਼ਾਨ ਜ਼ਿਆਦਾਤਰ ਪੇਟ, ਮੋਢਿਆਂ ਜਾਂ ਫਿਰ ਲੱਤਾ 'ਤੇ ਦਿਖਾਈ ਦਿੰਦੇ ਹਨ। ਇਨ੍ਹਾਂ ਦੀ ਵਜ੍ਹਾ ਨਾਲ ਲੜਕੀਆਂ ਆਫ ਸ਼ੋਲਡਰ ਜਾਂ ਸਾੜੀ ਪਹਿਨਣਾ ਛੱਡ ਦਿੰਦੀਆਂ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੜਕੀਆਂ ਬਹੁਤ ਸਾਰੀਆਂ ਕ੍ਰੀਮਾ ਅਤੇ ਟ੍ਰੀਟਮੇਂਟ ਦਾ ਸਹਾਰਾ ਲੈਂਦੀਆਂ ਹਨ ਪਰ ਇਨ੍ਹਾਂ ਨਾਲ ਵੀ ਕੋਈ ਖਾਸ ਫਾਇਦਾ ਦਿਖਾਈ ਨਹੀਂ ਦਿੰਦਾ, ਜੇ ਤੁਸੀਂ ਵੀ ਸਟਰੈਚ ਮਾਰਕਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ,ਜੋ ਤੁਹਾਡੇ ਕਾਫੀ ਕੰਮ ਆ ਸਕਦੇ ਹਨ ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਕੈਸਟਰ ਦਾ ਤੇਲ 
ਕੈਸਰਟਰ ਦਾ ਤੇਲ ਮਤਲੱਬ ਅਰੰਡੀ ਦਾ ਤੇਲ ਇਸ ਨੂੰ ਸਟਰੈਚ ਮਾਸਕ ਵਾਲੀ ਥਾਂ 'ਤੇ ਲਗਾਓ ਅਤੇ ਚੰਗੀ ਤਰ੍ਹਾਂ ਨਾਲ ਮਸਾਜ ਕਰੋ। ਮਸਾਜ ਕਰਨ ਤੋਂ ਬਾਅਦ ਤੋਲਿਏ ਨੂੰ ਗਰਮ ਕਰਕੇ ਜਾਂ ਫਿਰ ਬੋਤਲ ਵਿਚ ਪਾਣੀ ਭਰ ਕੇ ਉਸ ਥਾਂ ਨੂੰ ਗਰਮਾਹਟ ਦਿਓ। ਅਜਿਹਾ ਲਗਾਤਾਰ ਕਰੋ ਸਟਰੈਚ ਮਾਰਕਸ ਸਾਫ ਹੋ ਜਾਣਗੇ
2. ਖੰਡ ਅਤੇ ਜੈਤੂਨ ਦਾ ਤੇਲ
ਜੈਤੂਨ ਦੇ ਤੇਲ ਵਿਚ ਖੰਡ ਮਿਲਾ ਲਓ। ਫਿਰ ਇਸ ਪੇਸਟ ਨੂੰ 10-15 ਮਿੰਟ ਤੱਕ ਸਟਰੈਚ ਮਾਰਕਸ 'ਤੇ ਲਗਾਓ। ਇਸ ਪੇਸਟ ਨੂੰ ਹਫਤੇ ਵਿਚ 3-4 ਵਾਰ ਲਗਾਓ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।
3. ਕਣਕ ਦੇ ਬੀਜ਼
ਕਣਕ ਦੇ ਬੀਜ਼ਾਂ ਦਾ ਤੇਲ ਲਓ ਅਤੇ ਇਸ ਵਿਚ ਵਿਟਾਮਿਨ ਈ ਦਾ ਤੇਲ ਮਿਲਾਓ। ਇਸ ਨੂੰ ਸਟਰੈਚ ਮਾਰਕਸ ਵਾਲੀ ਥਾਂ 'ਤੇ ਲਗਾਓ। ਇਸ ਨਾਲ ਕਾਫੀ ਅਸਰ ਦਿਖਾਈ ਦਿੰਦਾ ਹੈ।
4. ਆਲੂ
ਆਲੂ ਨੂੰ ਮੋਟੇ ਟੁੱਕੜਿਆਂ ਵਿਚ ਕੱਟ ਲਓ। ਫਿਰ ਇਸ ਨੂੰ ਸਟਰੈਚ ਮਾਰਕਸ ਵਾਲੀ ਥਾਂ 'ਤੇ ਲਗਾਓ। 5-10 ਮਿੰਟ ਤੱਕ ਲਗਾ ਰਹਿਣ ਦਿਓ। ਫਿਰ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ।
5. ਐਲੋਵੇਰਾ
ਐਲੋਵੇਰਾ ਜੈੱਲ ਨੂੰ ਸਟਰੈਚ ਮਾਰਕਸ 'ਤੇ ਲਗਾਓ। ਫਿਰ 2-3  ਘੰਟਿਆਂ ਤੱਕ ਲਗਾ ਰਹਿਣ ਦਿਓ। ਫਿਰ ਪਾਣੀ ਨਾਲ ਧੋ ਲਓ। ਇਸ ਨਾਲ ਵੀ ਕਾਫੀ ਫਾਇਦਾ ਨਜ਼ਰ ਆਉਂਦਾ ਹੈ।
6. ਅੰਡੇ ਦਾ ਸਫੇਦ ਹਿੱਸਾ
ਅੰਡੇ ਦੇ ਸਫੇਦ ਹਿੱਸੇ ਨੂੰ ਮਾਰਕਸ 'ਤੇ ਲਗਾਓ ਅਤੇ 15 ਮਿੰਟਾਂ ਤੱਕ ਲਗਾ ਰਹਿਣ ਦਿਓ। ਫਿਰ ਇਸ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਕਾਫੀ ਫਾਇਦਾ ਨਜ਼ਰ ਆਉਂਦਾ ਹੈ।
7. ਨਾਰੀਅਲ ਦਾ ਤੇਲ 
ਮੱਖਣ ਨੂੰ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਗੈਸ 'ਤੇ ਗਰਮ ਕਰਕੇ ਘੁਲਣ ਲਈ ਰੱਖੋ। ਫਿਰ ਇਸ ਨੂੰ ਠੰਡਾ ਹੋਣ ਦਿਓ। ਇਸ ਨੂੰ ਬਾਅਦ ਵਿਚ ਸਟਰੈਚ ਮਾਰਕਸ 'ਤੇ ਲਗਾਓ। ਇਸ ਨਾਲ ਨਿਸ਼ਾਨ ਦੂਰ ਹੋ ਜਾਣਗੇ।
8. ਬਾਦਾਮ ਦਾ ਤੇਲ
ਇਕ ਕੋਲੀ ਵਿਚ 3 ਬੂੰਦਾ ਜਰੇਨਿਯਮ ਤੇਲ, 4 ਬੂੰਦਾ ਸੰਤਰੇ ਅਤੇ ਘੱਟੋ-ਘੱਟ 15 ਮਿਲੀਲੀਟਰ ਬਾਦਾਮ ਦਾ ਤੇਲ ਲੈ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਪੇਸਟ ਨੂੰ ਹਫਤੇ ਵਿਚ ਇਕ ਵਾਰ ਲਗਾਓ। ਇਸ ਨਾਲ ਨਿਸ਼ਾਨ ਦੂਰ ਹੋ ਜਾਣਗੇ।
9. ਲੈਵੇਂਡਰ ਦਾ ਤੇਲ
ਬਾਦਾਮ ਦੇ ਤੇਲ ਵਿਚ ਲੈਵੇਂਡਰ ਦੇ ਤੇਲ ਨੂੰ ਮਿਕਸ ਕਰਕੇ ਸਟਰੈਚ ਮਾਰਕਸ 'ਤੇ ਲਗਾਓ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।


Related News