ਘਰ ਵਿਚ ਮੌਜ਼ੂਦ ਕੋਕਰਚ ਨੂੰ ਦੂਰ ਕਰਨ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ

10/14/2017 4:32:33 PM

ਨਵੀਂ ਦਿੱਲੀ— ਮੌਸਮ ਵਿਚ ਬਦਲਾਅ ਦੇ ਨਾਲ ਘਰ ਵਿਚ ਛੋਟੇ-ਮੋਟੇ ਕੀੜੇ ਮਕੌੜੇ ਆ ਜਾਂਦੇ ਹਨ। ਜੋ ਘਰ ਵਿਚ ਗੰਦਗੀ ਫੈਲਾਉਣ ਦਾ ਕੰਮ ਕਰਦੇ ਹਨ, ਜਿਸ ਨਾਲ ਘਰ ਵਿਚ ਕਈ ਹਾਨੀਕਾਰਕ ਕੀਟਾਣੂ ਫੈਲ ਜਾਂਦੇ ਹਨ। ਜਿੱਥੇ ਲੋਕ ਇਕ ਪਾਸੇ ਦੀਵਾਲੀ ਦੇ ਸ਼ੁੱਭ ਮੌਕੇ 'ਤੇ ਘਰ ਦੀ ਸਫਾਈ ਕਰ ਰਹੇ ਹਨ ਉੱਥੇ ਹੀ ਕੋਨਿਆਂ ਵਿਚ ਮੌਜੂਦ ਕੋਕਰਚ ਪ੍ਰੇਸ਼ਾਨ ਕਰਕੇ ਰੱਖ ਦਿੰਦੇ ਹਨ। ਇਨ੍ਹਾਂ ਨੂੰ ਭਜਾਉਣ ਲਈ ਅਸੀਂ ਲੋਕ ਬਾਜ਼ਾਰ ਵਿਚੋਂ ਮਿਲਣ ਵਾਲੀਆਂ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਤਾਂ ਹਨ ਪਰ ਕੋਈ ਸਫਲ ਨਤੀਜਾ ਸਾਹਮਣੇ ਨਹੀਂ ਆਉਂਦਾ। ਜੇ ਤੁਸੀਂ ਵੀ ਘਰ ਵਿਚ ਮੌਜੂਦ ਕੋਕਰਚ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਤਰੀਕਿਆਂ ਨੂੰ ਅਜ਼ਮਾ ਰੇ ਦੇਖੋ। ਇਹ ਨੁਸਖੇ ਕੋਕਰਚ ਨੂੰ ਜੜ ਤੋਂ ਖਤਮ ਕਰਨਗੇ। 
1. ਖੀਰਾ
ਖਾਣੇ ਵਿਚ ਤਾਂ ਖੀਰੇ ਦੀ ਵਰਤੋਂ ਤੁਸੀਂ ਬਹੁਤ ਵਾਰ ਕੀਤੀ ਹੋਵੇਗੀ ਪਰ ਇਨ੍ਹਾਂ ਦੀ ਮਦਦ ਨਾਲ ਕੋਕਰਚ ਦਾ ਖਾਤਮਾ ਕਰੋ, ਜਿਸ ਥਾਂ 'ਤੇ ਜ਼ਿਆਦਾ ਕੋਕਰਚ ਦਿਖਾਈ ਦੇਣ ਉੱਥੇ ਖੀਰਾ ਕੱਟ ਕੇ ਰੱਖ ਦਿਓ। ਕੋਕਰਚ ਦੂਰ ਭੱਜ ਜਾਣਗੇ। 
2. ਲੌਂਗ 
ਲੌਂਗ ਦੀ ਜ਼ਿਆਦਾ ਵਰਤੋਂ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ ਪਰ ਤੁਸੀਂ ਇਨ੍ਹਾਂ ਦੀ ਮਦਦ ਨਾਲ ਕੋਕਰਚ ਵੀ ਭੱਜਾ ਸਕਦੇ ਹੋ, ਜਿਸ ਥਾਂ 'ਤੇ ਤੁਹਾਨੂੰ ਕੋਕਰਚ ਦਿੱਖਣ ਉੱਥੇ 2-3 ਲੌਂਗ ਰੱਖ ਦਿਓ। 
3. ਬੇਕਿੰਗ ਸੋਡਾ
ਬੇਕਿੰਗ ਸੋਡੇ ਵਿਚ ਚੀਨੀ ਮਿਲਾਓ। ਫਿਰ ਇਸ ਮਿਸ਼ਰਣ ਨੂੰ ਕੋਕਰਚ ਵਾਲੀ ਥਾਂ 'ਤੇ ਛਿੜਕ ਦਿਓ। ਇਸ ਮਿਸ਼ਰਣ ਨੂੰ ਚੱਖਦੇ ਹੀ ਕੋਕਰਚ ਮਰ ਜਾਣਗੇ। 
4. ਕੌਫੀ 
ਕੌਫੀ ਦੀ ਮਦਦ ਨਾਲ ਵੀ ਇਨ੍ਹਾਂ ਨੂੰ ਭਜਾਇਆ ਜਾ ਸਕਦਾ ਹੈ। ਜਿਸ ਥਾਂ 'ਤੇ ਜ਼ਿਆਦਾ ਕੋਕਰਚ ਦਿਖਾਈ ਦਿੰਦੇ ਹਨ। ਉੱਥੇ ਕੌਫੀ ਦੇ ਦਾਨੇ ਰੱਖੋ। ਇਨ੍ਹਾਂ ਨੂੰ ਖਾਣ ਨਾਲ ਕੋਕਰਚ ਮਰ ਜਾਂਦੇ ਹਨ। 
5. ਕੈਰੋਸਿਨ ਤੇਲ 
ਕੈਰੋਸਿਨ ਤੇਲ ਦੀ ਵਰਤੋ ਨਾਲ ਵੀ ਕੋਕਰਚ ਭੱਜ ਜਾਂਦੇ ਹਨ ਪਰ ਇਸ ਦੀ ਬਦਬੂ ਤੇਜ਼ ਹੁੰਦੀ ਹੈ। ਇਸ ਲਈ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਸੋਚ ਲਓ। 
6. ਤੇਜ਼ਪੱਤਾ 
ਤੇਜ਼ਪੱਤੇ ਦੀ ਬਦਬੂ ਨਾਲ ਕੋਕਰਚ ਭੱਜ ਜਾਂਦੇ ਹਨ। ਜਿਸ ਕੋਨੇ ਵਿਚ ਕੋਕਰਚ ਨਿਕਲ ਰਹੇ ਹੋਣ , ਉੱਥੇ ਤੇਜ਼ਪੱਤੇ ਦੀਆਂ ਪੱਤੀਆਂ ਨੂੰ ਮਸਲਕੇ ਰੱਖ ਦਿਓ। ਇਸ ਨਾ ਕੋਕਰਚ ਦੂਰ ਹੋ ਜਾਣਗੇ।


Related News