ਹਰ ਸਮੇਂ ਸਰੀਰ ਨੂੰ ਤਰੋਤਾਜ਼ਾ ਰੱਖਣਗੇ ਇਹ ਡਰਿੰਕਸ, ਰੋਜ਼ਾਨਾ ਸਵੇਰ ਦੇ ਸਮੇਂ ਕਰੋ ਵਰਤੋਂ

10/22/2020 11:04:34 AM

ਜਲੰਧਰ:ਕਹਿੰਦੇ ਹਨ ਕਿ ਦਿਨ ਦੀ ਸ਼ੁਰੂਆਤ ਚੰਗੀ ਹੋਵੇ ਤਾਂ ਪੂਰਾ ਦਿਨ ਚੰਗਾ ਬਤੀਤ ਹੁੰਦਾ ਹੈ। ਜੇਕਰ ਤੁਸੀਂ ਪੂਰਾ ਦਿਨ ਤਰੋਤਾਜ਼ਾ ਮਹਿਸੂਸ ਕਰਦੇ ਹੋ ਤਾਂ ਹਰ ਕੰਮ ਆਸਾਨੀ ਨਾਲ ਹੋ ਜਾਂਦਾ ਹੈ ਅਤੇ ਸਰੀਰ ਠੀਕ ਰਹਿੰਦਾ ਹੈ। ਉਂਝ ਕਈ ਲੋਕ ਖੁਦ ਨੂੰ ਪੂਰਾ ਦਿਨ ਤਰੋਤਾਜ਼ਾ ਰੱਖਣ ਲਈ ਕਈ ਤਰ੍ਹਾਂ ਦੀ ਐਨਰਜੀ ਡਰਿੰਕਸ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਉਸ ਨਾਲ ਕੋਈ ਫ਼ਾਇਦਾ ਹੁੰਦਾ ਨਜ਼ਰ ਨਹੀਂ ਆਉਂਦਾ। ਵਿਸ਼ੇਸ਼ਕਾਂ ਮੁਤਾਬਕ ਕੁਝ (ਡਰਿੰਕਸ) ਪੀਣ ਵਾਲੇ ਪਦਾਰਥ ਅਜਿਹੇ ਹਨ ਜਿਨ੍ਹਾਂ ਦੀ ਵਰਤੋਂ ਸਵੇਰੇ-ਸਵੇਰੇ ਕੀਤੀ ਜਾਵੇ ਤਾਂ ਉਸ ਨਾਲ ਦਿਨ ਦੀ ਸ਼ੁਰੂਆਤ ਚੰਗੀ ਹੋਵੇਗੀ ਅਤੇ ਤੁਸੀਂ ਪੂਰਾ ਦਿਨ ਖੁਦ ਨੂੰ ਤਰੋਤਾਜ਼ਾ ਅਤੇ ਸਿਹਤਮੰਦ ਮਹਿਸੂਸ ਕਰੋਗੇ। 
ਆਓ ਜਾਣਦੇ ਹਾਂ ਇਨ੍ਹਾਂ ਡਰਿੰਕਸ ਦੇ ਬਾਰੇ 'ਚ...
ਤਾਜ਼ੇ ਪੁਦੀਨੇ ਦੀ ਚਾਹ ਪੀਓ

ਸਵੇਰੇ ਉਠ ਕੇ ਸਭ ਤੋਂ ਪਹਿਲਾਂ ਇਕ ਕੱਪ ਤਾਜ਼ੇ ਪੁਦੀਨੇ ਦੀ ਚਾਹ ਪੀਣੀ ਸਿਹਤ ਲਈ ਲਾਭਦਾਇਕ ਹੁੰਦੀ ਹੈ। ਇਹ ਪਾਣੀ ਪਾਚਨ ਤੰਤਰ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਬਿਹਤਰ ਬਣਾਉਂਦਾ ਹੈ। ਇਸ ਦੀ ਵਰਤੋਂ ਨਾਲ ਤੁਸੀਂ ਪੂਰਾ ਦਿਨ ਖੁਦ ਨੂੰ ਤਰੋਤਾਜ਼ਾ ਵੀ ਮਹਿਸੂਸ ਕਰੋਗੇ। 

PunjabKesari
ਕੋਸੇ ਪਾਣੀ 'ਚ ਨਿੰਬੂ ਮਿਲਾਓ ਕੇ ਪੀਓ
ਨਿੰਬੂ ਪਾਣੀ ਨੂੰ ਉਂਝ ਵੀ ਊਰਜਾ ਦੇਣ ਵਾਲਾ ਡਰਿੰਕ ਮੰਨਿਆ ਜਾਂਦਾ ਹੈ ਪਰ ਸਵੇਰੇ-ਸਵੇਰੇ ਜੇਕਰ ਕੋਸੇ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਓ ਤਾਂ ਇਹ ਜ਼ਿਆਦਾ ਫ਼ਾਇਦਾ ਦਿੰਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਤੰਤਰ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਬਿਹਤਰ ਹੁੰਦੀ ਹੈ। ਨਾਲ ਹੀ ਦਿਨ ਦੀ ਸ਼ੁਰੂਆਤ ਵੀ ਚੰਗੀ ਹੁੰਦੀ ਹੈ। 

PunjabKesari

ਗ੍ਰੀਨ ਟੀ ਦੀ ਕਰੋ ਵਰਤੋਂ
ਸਵੇਰੇ ਦੇ ਸਮੇਂ ਗ੍ਰੀਨ ਟੀ ਦੀ ਵਰਤੋਂ ਵੀ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਇਹ ਮੈਟਾਬੋਲੀਜ਼ਮ ਨੂੰ ਵਧਾਉਂਦਾ ਹੈ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਦਿਨ ਦੀ ਸ਼ੁਰੂਆਤ ਗ੍ਰੀਨ ਟੀ ਨਾਲ ਕਰੋ। 

PunjabKesari
ਨਾਰੀਅਲ ਪਾਣੀ ਪੀਓ
ਨਾਰੀਅਲ ਪਾਣੀ ਨੂੰ ਐਨਰਜੀ ਡਰਿੰਕ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਸਵੇਰ ਦੇ ਸਮੇਂ ਇਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਪੂਰੇ ਦਿਨ ਊਰਜਾ ਦੀ ਕਮੀ ਮਹਿਸੂਸ ਨਹੀਂ ਹੋਵੇਗੀ। ਇਸ 'ਚ ਵਸਾ ਅਤੇ ਸ਼ੂਗਰ ਕਾਫੀ ਘੱਟ ਮਾਤਰਾ 'ਚ ਪਾਈ ਜਾਂਦੀ ਹੈ, ਇਸ ਲਈ ਇਹ ਡਰਿੰਕ ਸਿਹਤ ਲਈ ਬਹੁਤ ਹੀ ਚੰਗੀ ਹੈ।


Aarti dhillon

Content Editor

Related News