Dandruff ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਘਰੇਲੂ ਨੁਸਖੇ

05/15/2017 11:00:10 AM

ਮੁੰਬਈ— ਵਾਲਾਂ ''ਚ ਸਿਕਰੀ ਦੀ ਸਮੱਸਿਆ ਨਾਲ ਹਰ ਕੋਈ ਪਰੇਸ਼ਾਨ ਰਹਿੰਦਾ ਹੈ। ਇਸ ਨਾਲ ਸਕਿਨ ਖੁਸ਼ਕ ਹੋ ਜਾਂਦੀ ਹੈ ਅਤੇ ਸਿਰ ''ਚ ਖੁਜਲੀ ਹੋਣ ਲੱਗਦੀ ਹੈ। ਸਿਕਰੀ ਦਾ ਕਾਰਨ ਵਾਲਾਂ ਦੀ ਸਫਾਈ ਨਾ ਰੱਖਣਾ, ਹਾਰਮੋਨ ਅਸਤੁੰਲਨ ਅਤੇ ਗਲਤ ਖਾਣ-ਪੀਣ ਹੋ ਸਕਦਾ ਹੈ। ਸਿਕਰੀ ਕਾਰਨ ਕਈ ਵਾਰੀ ਲੋਕਾਂ ਨੂੰ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ ਪਰ ਕੁਝ ਘਰੇਲੂ ਉਪਾਅ ਕਰਕੇ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਉਪਾਆਂ ਦੀ ਜਾਣਕਾਰੀ ਦੇ ਰਹੇ ਹਾਂ।
1. ਮੇਥੀ ਦਾਣੇ
ਸਿਕਰੀ ਨੂੰ ਜੜ੍ਹ ਤੋਂ ਦੂਰ ਕਰਨ ਲਈ ਦੋ ਚਮਚ ਮੇਥੀ ਦਾਣਿਆਂ ਨੂੰ ਪੂਰੀ ਰਾਤ ਪਾਣੀ ''ਚ ਭਿਓਂ ਕੇ ਰੱਖੋ ਅਤੇ ਸਵੇਰੇ ਇਸ ਨੂੰ ਪੀਸ ਕੇ ਇਸ ਦਾ ਪੇਸਟ ਬਣਾ ਲਓ। ਇਸ ਪੇਸਟ ਨੂੰ ਸਿਰ ''ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਸਿਰ ਧੋ ਲਓ। ਹਫਤੇ ''ਚ ਦੋ-ਤਿੰਨ ਵਾਰੀ ਇਸ ਕਿਰਿਆ ਨੂੰ ਕਰਨ ਨਾਲ ਸਿਕਰੀ ਦੀ ਸਮੱਸਿਆ ਤੋਂ ਬਚਾਅ ਹੁੰਦਾ ਹੈ।
2. ਦਹੀਂ 
ਖੱਟੇ ਦਹੀਂ ਦੀ ਵਰਤੋਂ ਨਾਲ ਵੀ ਸਿਕਰੀ ਦੂਰ ਕੀਤੀ ਜਾ ਸਕਦੀ ਹੈ। ਇਸ ਲਈ ਦਹੀਂ ਨਾਲ ਸਿਰ ਦੀ ਮਾਲਸ਼ ਕਰੋ ਅਤੇ ਅੱਧੇ ਘੰਟੇ ਬਾਅਦ ਸਿਰ ਧੋ ਲਓ।
3. ਚੁਕੰਦਰ
ਚੁਕੰਦਰ ਨੂੰ ਕੱਟ ਕੇ ਪਾਣੀ ''ਚ ਉਬਾਲੋ ਅਤੇ ਰਾਤ ਨੂੰ ਸੋਣ ਤੋਂ ਪਹਿਲਾਂ ਇਸ ਪਾਣੀ ਨਾਲ ਸਿਰ ਦੀ ਮਾਲਸ਼ ਕਰੋ। ਅਗਲੇ ਦਿਨ ਸਵੇਰ ਕੋਸੇ ਪਾਣੀ ਨਾਲ ਸਿਰ ਧੋ ਲਓ। ਕੁਝ ਦਿਨਾਂ ਤੱਕ ਲਗਾਤਾਰ ਇਸ ਪਾਣੀ ਦੀ ਵਰਤੋਂ ਨਾਲ ਸਿਕਰੀ ਦੂਰ ਹੋ ਜਾਵੇਗੀ।
4. ਵੇਸਣ
ਦੋ ਚਮਚ ਵੇਸਣ ''ਚ ਇਕ ਚਮਚ ਦਹੀਂ ਮਿਲਾ ਕੇ ਲੇਪ ਬਣਾਓ ਅਤੇ ਇਸ ਨੂੰ ਸਿਰ ਦੀ ਸਕਿਨ ''ਤੇ ਲਗਾਓ। ਦੱਸ ਮਿੰਟ ਬਾਅਦ ਪਾਣੀ ਨਾਲ ਸਿਰ ਧੋ ਲਓ ।
5. ਐਲੋਵੇਰਾ ਜੈੱਲ
ਇਸ ਜੈੱਲ ਨਾਲ ਖੋਪੜੀ ਦੀ ਚੰਗੀ ਤਰ੍ਹਾਂ ਮਾਲਸ਼ ਕਰੋ ਅਤੇ ਕੁਝ ਦੇਰ ਬਾਅਦ ਵਾਲਾਂ ਨੂੰ ਧੋ ਲਵੋ। ਇਸ ਨਾਲ ਸਿਕਰੀ ਵੀ ਦੂਰ ਹੋਵੇਗੀ ਅਤੇ ਵਾਲਾਂ ''ਚ ਚਮਕ ਵੀ ਆਵੇਗੀ।

Related News