ਯੂਰਿਨ ਇਨਫੈਕਸ਼ਨ ਨੂੰ ਨਾ ਕਰੋ ਨਜ਼ਰ ਅੰਦਾਜ਼

02/19/2017 2:04:54 PM

ਮੁੰਬਈ—ਯੂਰਿਨਰੀ ਟ੍ਰੈਕਟ ਇਨਫੈਕਸ਼ਨ ਯਾਨੀ ਮੂਤਰ ਮਾਰਗ ਵਿਚ ਹੋਣ ਵਾਲੇ ਇਨਫੈਕਸ਼ਨ ਦੀ ਬੀਮਾਰੀ। ਯੂਰਿਨਰੀ ਸਿਸਟਮ ਦੇ ਅੰਗ ਜਿਵੇਂ ਗੁਰਦਾ (ਕਿਡਨੀ), ਯੂਰਿਨਰੀ ਬਲੈਡਰ ਅਤੇ ਯੂਰੇਥਰਾ ਵਿਚੋਂ ਕਿਸੇ ਵੀ ਅੰਗ ''ਚ ਜਦੋਂ ਇਨਫੈਕਸ਼ਨ ਹੋ ਜਾਏ ਤਾਂ ਉਸੇ ਨੂੰ ਯੂ. ਟੀ. ਆਈ. ਇਨਫੈਸ਼ਨ ਕਹਿੰਦੇ ਹਨ। ਜੇਕਰ ਸਮਾਂ ਰਹਿੰਦੇ ਇਲਾਜ ਨਾ ਕਰਵਾਇਆ ਜਾਏ ਤਾਂ ਇਹ ਬਲੈਡਰ ਅਤੇ ਕਿਡਨੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਇਸ ਸਮੱਸਿਆ ਦਾ ਸ਼ਿਕਾਰ ਉਂਝ ਤਾਂ ਕੋਈ ਵੀ ਹੋ ਸਕਦਾ ਹੈ ਪਰ ਮਰਦਾਂ ਦੇ ਮੁਕਾਬਲੇ ਔਰਤਾਂ ਇਸ ਦੀਆਂ ਸ਼ਿਕਾਰ ਜ਼ਿਆਦਾ ਹੁੰਦੀਆਂ ਹਨ। ਔਰਤਾਂ ਵਿਚ 40 ਦੀ ਉਮਰ ਦੇ ਬਾਅਦ ਹੀ ਇਹ ਪ੍ਰੇਸ਼ਾਨੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਕਿਉਂਕਿ ਇਸ ਦੌਰਾਨ ਸਰੀਰ ਵਿਚ ਐਸਟ੍ਰੋਜਨ ਹਾਰਮੋਨ ਦਾ ਨਿਰਮਾਣ ਘੱਟ ਹੁੰਦਾ ਹੈ ਪਰ ਕਈ ਵਾਰ ਪ੍ਰਾਈਵੇਟ ਪਾਰਟ ਦੀ ਸਾਫ-ਸਫਾਈ ਨਾ ਰੱਖਣ ਤੇ ਹੋਰ ਕਈ ਕਾਰਨਾਂ ਨਾਲ ਘੱਟ ਉਮਰ ਦੀਆਂ ਕੁੜੀਆਂ ਨੂੰ ਵੀ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
77 ਫੀਸਦੀ ਔਰਤਾਂ ਇਕੱਲੇ ਪਿਸ਼ਾਬ ਸੰਬੰਧੀ ਤਕਲੀਫਾਂ ਦਾ ਸ਼ਿਕਾਰ ਹੁੰਦੀਆਂ ਹਨ, ਲਾਪਰਵਾਹੀ ਅਤੇ ਸ਼ਰਮ ਕਾਰਨ ਔਰਤਾਂ ਇਸ ਬਾਰੇ ਵਿਚ ਖੁੱਲ੍ਹ ਕੇ ਗੱਲ ਨਹੀਂ ਕਰਦੀਆਂ। ਉਦੋਂ ਤਕ ਇਨਫੈਕਸ਼ਨ ਬਹੁਤ ਵਧ ਚੁੱਕੀ ਹੁੰਦੀ ਹੈ।
ਯੂਰਿਨ ਇਨਫੈਕਸ਼ਨ ਦੇ ਲੱਛਣ
ਇਸਦੇ ਲੱਛਣ ਦਿਖਣ ''ਤੇ ਬਿਨਾਂ ਕਿਸੇ ਲਾਪਰਵਾਹੀ ਦੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
1. ਪਿਸ਼ਾਬ ਦੇ ਸਮੇਂ ਜਲਨ ਹੋਣਾ
2. ਰੁਕ-ਰੁਕ ਕੇ ਪਿਸ਼ਾਬ ਆਉਣਾ
3. ਪੇਡੂ ਵਿਚ ਦਰਦ
4. ਕਦੇ-ਕਦੇ ਪਿਸ਼ਾਬ ਕਰਨ ਸਮੇਂ ਖੂਨ ਦਾ ਆਉਣਾ
5. ਬਦਬੂ ਵਾਲਾ ਪਿਸ਼ਾਬ
6. ਇਹ ਬੁਖਾਰ, ਉਲਟੀ ਅਤੇ ਪਿੱਠ ਦਰਦ ਦਾ ਕਾਰਨ ਵੀ ਬਣਦਾ ਹੈ
ਵਰਤੋਂ ਕੁਝ ਸਾਵਧਾਨੀਆਂ
1.ਜੇਕਰ ਤੁਸੀਂ ਘੰਟਿਆਂ ਤਕ ਪਿਸ਼ਾਬ ਨੂੰ ਰੋਕ ਕੇ ਰੱਖਦੇ ਹੋ ਤਾਂ ਅਜਿਹਾ ਨਾ ਕਰੋ। ਦਬਾਅ ਬਣਨ ਤੋਂ ਬਾਅਦ ਜੇਕਰ 3 ਤੋਂ 4 ਮਿੰਟ ਵੀ ਪਿਸ਼ਾਬ ਰੋਕਿਆ ਜਾਏ ਤਾਂ ਟਾਕਸਿਨ ਤੱਤ ਕਿਡਨੀ ਵਿਚ ਵਾਪਸ ਚਲੇ ਜਾਂਦੇ ਹਨ, ਜਿਸਨੂੰ ਰਿਟੈਂਸ਼ਨ ਆਫ ਯੂਰਿਨ ਕਹਿੰਦੇ ਹਨ। ਇਸ ਸਥਿਤੀ ਦੇ ਵਾਰ-ਵਾਰ ਹੋਣ ਨਾਲ ਪੱਥਰੀ ਦੀ ਸ਼ੁਰੂਆਤ ਹੋ ਜਾਂਦੀ ਹੈ ਇਸ ਲਈ ਬਲੈਡਰ ਨੂੰ ਤੁਰੰਤ ਖਾਲੀ ਕਰੋ। ਇਸ ਇਨਫੈਕਸ਼ਨ ਨੂੰ ਦੂਰ ਕਰਨ ਲਈ ਤੁਸੀਂ ਕ੍ਰੈਨਬੇਰੀ ਜੂਸ ਦਾ ਸੇਵਨ ਕਰ ਸਕਦੇ ਹੋ।
2. ਇੰਟਰਕੋਰਸ ਤੋਂ ਬਾਅਦ ਪਿਸ਼ਾਬ ਜ਼ਰੂਰ ਕਰੋ ਕਿਉਂਕਿ ਇਸ ਨਾਲ ਬੈਕਟੀਰੀਆ ਬਾਹਰ ਨਿਕਲ ਜਾਂਦੇ ਹਨ ਅਤੇ ਇਨਫੈਕਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ। ਖਾਸ ਕਰਕੇ ਡਾਕਟਰ ਔਰਤਾਂ ਨੂੰ ਅਜਿਹਾ ਜ਼ਰੂਰ ਕਰਨ ਦੀ ਸਲਾਹ ਦਿੰਦੇ ਹਨ।
3. ਪਿਸ਼ਾਬ ਕਰਨ ਮਗਰੋਂ ਯੋਨੀ ਨੂੰ ਚੰਗੀ ਤਰ੍ਹਾਂ ਸਾਫ ਕਰੋ ਅਤੇ ਨਮੀ ਨਾ ਛੱਡੋ ਤਾਂ ਜੋ ਬੈਕਟੀਰੀਆ ਮੂਤਰ ਮਾਰਗ ਰਾਹੀਂ ਇਨਫੈਕਸ਼ਨ ਨਾ ਫੈਲਾ ਸਕਣ।
4. ਮਾਹਵਾਰੀ ਦੇ ਦਿਨਾਂ ਵਿਚ ਪ੍ਰਾਈਵੇਟ ਪਾਰਟ ਦੀ ਸਾਫ-ਸਫਾਈ ਦਾ ਖਾਸ ਧਿਆਨ ਰੱਖੋ। ਇਸਤੇਮਾਲ ਕੀਤੇ ਜਾਣ ਵਾਲੇ ਸੈਨੇਟਰੀ ਨੈਪਕਿਨ ਨੂੰ ਹਰ 6 ਘੰਟੇ ਵਿਚ ਬਦਲੋ।
wਬਾਥਟੱਬ ਵਿਚ ਬੱਬਲ ਬਾਥ ਲੈਣ ਤੋਂ ਬਚੋ ਕਿਉਂਕਿ ਝੱਗਦਾਰ ਪਾਣੀ ਵਿਚ ਲੰਮੇ ਸਮੇਂ ਤਕ ਗਿੱਲਾ ਰਹਿਣ ਨਾਲ ਮੂਤਰ ਮਾਰਗ ਵਿਚ ਜਲਨ ਪੈਦਾ ਹੋ ਸਕਦੀ ਹੈ।


Related News