ਬੁੱਲ੍ਹਾ ਦਾ ਕਾਲਾਪਨ ਹੋਵੇਗਾ ਚੁਟਕੀਆਂ 'ਚ ਦੂਰ, ਬਸ ਵਰਤ ਲਓ ਇਹ ਚੀਜ਼
Thursday, Jan 16, 2025 - 07:06 PM (IST)

ਵੈੱਬ ਡੈਸਕ- ਗੁਲਾਬੀ ਅਤੇ ਸੁੰਦਰ ਬੁੱਲ੍ਹਾ ਦੀ ਚਾਹਤ ਹਰ ਕਿਸੇ ਦੀ ਹੁੰਦੀ ਹੈ। ਬੁੱਲ੍ਹਾਂ ਦੀ ਪਿਗਮੈਂਟੇਸ਼ਨ ਇੱਕ ਅਜਿਹੀ ਸਮੱਸਿਆ ਹੈ ਜਿਸਦਾ ਸਾਹਮਣਾ ਬਹੁਤ ਸਾਰੇ ਲੋਕਾਂ ਨੂੰ ਕਰਨਾ ਪੈਂਦਾ ਹੈ। ਜੈਨੇਟਿਕਸ, ਸਿਗਰਟਨੋਸ਼ੀ, ਲਿਪਸਟਿਕ ਕਾਰਨ ਹੋਣ ਵਾਲੀ ਜਲਣ, ਸੂਰਜ ਦੀਆਂ ਹਾਨੀਕਾਰਕ ਕਿਰਨਾਂ ਅਤੇ ਬੁੱਲ੍ਹਾਂ ਨੂੰ ਵਾਰ-ਵਾਰ ਚੱਟਣ ਦੀ ਆਦਤ ਬੁੱਲ੍ਹਾਂ ਨੂੰ ਕਾਲਾ ਕਰ ਦਿੰਦੀ ਹੈ। ਜੇ ਤੁਹਾਡੇ ਬੁੱਲ੍ਹ ਕਾਲੇ ਹਨ ਤਾਂ ਤੁਹਾਨੂੰ ਲਿਪਸਟਿਕ ਜਾਂ ਰੰਗਦਾਰ ਲਿਪ ਬਾਮ ਲਗਾਏ ਬਿਨਾਂ ਘਰੋਂ ਬਾਹਰ ਨਿਕਲਣ ਦਾ ਮਨ ਨਹੀਂ ਕਰਦਾ।
ਇਹ ਵੀ ਪੜ੍ਹੋ-ਸਰਦੀਆਂ 'ਚ ਕਿਤੇ ਤੁਹਾਡੇ ਪੈਰ ਤਾਂ ਨਹੀਂ ਰਹਿੰਦੇ ਬਰਫ ਵਾਂਗ ਠੰਡੇ? ਹੋ ਸਕਦੀਆਂ ਨੇ ਖਤਰਨਾਕ ਬਿਮਾਰੀਆਂ
ਮੁੰਡਿਆਂ ਨੂੰ ਖਾਸ ਤੌਰ 'ਤੇ ਵਧੇਰੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਆਪਣੇ ਬੁੱਲ੍ਹਾਂ ਨੂੰ ਗੂੜ੍ਹੇ ਰੰਗ ਨੂੰ ਲਿਪਸਟਿਕ ਆਦਿ ਨਾਲ ਨਹੀਂ ਢੱਕ ਪਾਉਂਦੇ। ਅਜਿਹੀ ਸਥਿਤੀ ਵਿੱਚ ਇੱਥੇ ਦਿੱਤੀ ਗਈ ਹਲਦੀ ਦੀ ਵਿਧੀ ਨਾਲ ਬੁੱਲ੍ਹਾਂ ਨੂੰ ਕੁਦਰਤੀ ਤੌਰ 'ਤੇ ਗੁਲਾਬੀ ਬਣਾਇਆ ਜਾ ਸਕਦਾ ਹੈ। ਇਸ ਉਪਾਅ ਨਾਲ, ਬੁੱਲ੍ਹਾਂ ਦਾ ਰੰਗ ਸੁਧਰ ਜਾਂਦਾ ਹੈ ਤੇ ਬੁੱਲ੍ਹਾਂ ਦਾ ਕਾਲਾਪਨ ਦੂਰ ਕਰਨ ਵਿੱਚ ਪ੍ਰਭਾਵ ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ-ਜੇਕਰ ਤੁਸੀਂ ਵੀ ਰਾਤ ਨੂੰ ਬ੍ਰਾਅ ਪਹਿਣ ਕੇ ਸੌਂਦੇ ਹੋ ਤਾਂ ਸਾਵਧਾਨ ! ਪੜ੍ਹੋ ਕੀ ਹੋ ਸਕਦੈ ਨੇ ਨੁਕਸਾਨ
ਹਲਦੀ ਦੇ ਐਂਟੀਸੈਪਟਿਕ ਤੇ ਚਮਕਦਾਰ ਗੁਣ ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ਵਿੱਚ ਪ੍ਰਭਾਵਸ਼ਾਲੀ ਹਨ। ਦੱਸ ਦਈਏ ਕਿ ਹਲਦੀ ਨੂੰ ਕੱਚੇ ਦੁੱਧ ਵਿੱਚ ਮਿਲਾ ਕੇ ਬੁੱਲ੍ਹਾਂ 'ਤੇ ਲਗਾਇਆ ਜਾ ਸਕਦਾ ਹੈ। ਤੁਸੀਂ ਹਲਦੀ ਤੇ ਦੁੱਧ ਨੂੰ ਮਿਲਾ ਕੇ ਪੇਸਟ ਤਿਆਰ ਕਰ ਸਕਦੇ ਹੋ। ਇਸਨੂੰ ਬੁੱਲ੍ਹਾਂ 'ਤੇ ਰਗੜ ਕੇ ਲਗਾਓ ਤੇ 10 ਤੋਂ 15 ਮਿੰਟ ਲਈ ਛੱਡਣ ਤੋਂ ਬਾਅਦ ਧੋ ਲਓ। ਇਸ ਮਿਸ਼ਰਣ ਨਾਲ ਬੁੱਲ੍ਹਾਂ 'ਤੇ ਮਰੇ ਹੋਏ ਚਮੜੀ ਦੇ ਸੈੱਲ ਨਿਕਲ ਜਾਂਦੇ ਹਨ ਅਤੇ ਬੁੱਲ੍ਹ ਵੀ ਚਮਕਦਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ-ਠੰਡ 'ਚ ਕੀ ਤੁਹਾਡੇ ਵੀ ਹੁੰਦੈ ਪਿੱਠ ਦਰਦ ਤਾਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਉਪਾਅ
ਹੋਰ ਕਿਹੜੇ ਤਰੀਕਿਆਂ ਨਾਲ ਬੁੱਲ੍ਹ ਹੋ ਸਕਦੇ ਨੇ ਗੁਲਾਬੀ ?
ਗੁਲਾਬੀ ਬੁੱਲ੍ਹਾਂ ਲਈ ਬੁੱਲ੍ਹਾਂ 'ਤੇ ਚੁਕੰਦਰ ਵੀ ਲਗਾਇਆ ਜਾ ਸਕਦਾ ਹੈ। ਤੁਸੀਂ ਚੁਕੰਦਰ ਦਾ ਰਸ ਆਪਣੇ ਬੁੱਲ੍ਹਾਂ 'ਤੇ ਲਗਾ ਸਕਦੇ ਹੋ ਜਾਂ ਚੁਕੰਦਰ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਆਪਣੇ ਬੁੱਲ੍ਹਾਂ 'ਤੇ ਰਗੜ ਸਕਦੇ ਹੋ।
ਸ਼ਹਿਦ ਦਾ ਸਕ੍ਰਬ ਬੁੱਲ੍ਹਾਂ ਦਾ ਕਾਲਾਪਨ ਵੀ ਦੂਰ ਕਰਦਾ ਹੈ। ਇਸ ਦੇ ਲਈ ਖੰਡ ਅਤੇ ਸ਼ਹਿਦ ਨੂੰ ਮਿਲਾ ਕੇ ਬੁੱਲ੍ਹਾਂ 'ਤੇ ਹਲਕਾ ਜਿਹਾ 1 ਮਿੰਟ ਲਈ ਰਗੜੋ ਤੇ 10 ਮਿੰਟ ਬਾਅਦ ਧੋ ਲਓ। ਬੁੱਲ੍ਹ ਵੀ ਨਰਮ ਹੋ ਜਾਂਦੇ ਹਨ।
ਜੇ ਤੁਸੀਂ ਫਟੇ ਹੋਏ ਬੁੱਲ੍ਹਾਂ ਤੋਂ ਪਰੇਸ਼ਾਨ ਹੋ ਅਤੇ ਆਪਣੇ ਬੁੱਲ੍ਹਾਂ ਦਾ ਰੰਗ ਸੁਧਾਰਨਾ ਚਾਹੁੰਦੇ ਹੋ, ਤਾਂ ਹਰ ਰਾਤ ਸੌਣ ਤੋਂ ਪਹਿਲਾਂ ਆਪਣੇ ਬੁੱਲ੍ਹਾਂ 'ਤੇ ਨਾਰੀਅਲ ਤੇਲ ਲਗਾਓ। ਇਸ ਨਾਲ ਬੁੱਲ੍ਹਾਂ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਐਲੋਵੇਰਾ ਨੂੰ ਬੁੱਲ੍ਹਾਂ 'ਤੇ ਵੀ ਲਗਾਇਆ ਜਾ ਸਕਦਾ ਹੈ। ਇਹ ਚਮੜੀ ਨੂੰ ਆਰਾਮਦਾਇਕ ਪ੍ਰਭਾਵ ਦਿੰਦਾ ਹੈ।
ਬੁੱਲ੍ਹਾਂ ਦੀ ਚਮੜੀ ਨੂੰ ਨਰਮ ਅਤੇ ਚਮਕਦਾਰ ਬਣਾਉਣ ਲਈ, ਕੌਫੀ ਪਾਊਡਰ ਵਿੱਚ ਸ਼ਹਿਦ ਮਿਲਾ ਕੇ ਬੁੱਲ੍ਹਾਂ 'ਤੇ ਲਗਾਓ। ਇਸ ਨਾਲ ਬੁੱਲ੍ਹਾਂ 'ਤੇ ਚਮਕ ਆਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।