ਤੁਲਸੀ ਦਾ ਪੌਦਾ ਵੀ ਦਿੰਦਾ ਹੈ , ਘਰ ''ਚ ਆਉਣ ਵਾਲੀ ਮੁਸੀਬਤ ਦਾ ਸੰਕੇਤ

Tuesday, Apr 18, 2017 - 11:40 AM (IST)

 ਤੁਲਸੀ ਦਾ ਪੌਦਾ ਵੀ ਦਿੰਦਾ ਹੈ , ਘਰ ''ਚ ਆਉਣ ਵਾਲੀ ਮੁਸੀਬਤ ਦਾ ਸੰਕੇਤ

 ਨਵੀਂ ਦਿੱਲੀ— ਤੁਲਸੀ ਦਾ ਪੌਦਾ ਹਰ ਘਰ ''ਚ ਹੁੰਦਾ ਹੈ। ਦੂਜੇ ਪੌਦਿਆਂ ਦੀ ਤੁਲਨਾ ''ਚ ਇਸ ਨੂੰ ਜ਼ਿਆਦਾ ਮਹੱਤਾ ਦਿੱਤੀ ਜਾਂਦੀ ਹੈ ਕਿਉਂਕਿ ਇਹ ਸਭ ਤੋਂ ਜ਼ਿਆਦਾ ਪਵਿਤਰ ਪੌਦਾ ਮੰਨਿਆਂ ਜਾਂਦਾ ਹੈ। ਲੋਕ ਘਰਾਂ ''ਚ ਤੁਲਸੀ ਦੇ ਪੋਦੇ ਦੀ ਪੂਜਾ ਕਰਦੇ ਹਨ ਅਤੇ ਇਸੇ ਲਈ ਜਦੋਂ ਵੀ ਕੋਈ ਮੁਸ਼ਕਲ ਆਉਣ ਵਾਲੀ ਹੁੰਦੀ ਹੈ ਤਾਂ ਉਸ ਦਾ ਸਿੱਧਾ ਅਸਰ ਤੁਲਸੀ ਦੇ ਪੌਦੇ ਤੇ ਪੈਂਦਾ ਹੈ। ਇਸ ਲਈ ਇਸ ਦੇ ਪੱਤੇ ਕਾਲੇ ਪੈ ਜਾਂਦੇ ਹਨ ਅਤੇ ਝੜਣ ਲੱਗਦੇ ਹਨ। 
ਇਸ ਤੋਂ ਇਲਾਵਾ ਜਿਸ ਘਰ ''ਚ ਅਸਾਂਤੀ ਅਤੇ ਕਲੇਸ਼ ਹੁੰਦਾ ਹੈ ਉੱਥੇ ਵੀ ਤੁਲਸੀ ਦਾ ਪੌਦਾ ਹਰਾ ਭਰਾ ਨਹੀਂ ਰਹਿੰਦਾ। ਇਸ ਪੌਦੇ ਦੇ ਖਰਾਬ ਹੋਣ ਦੇ ਕਾਰਨ ਘਰ ਦੀਆਂ ਖੁਸ਼ੀਆਂ ਚਲੀਆਂ ਜਾਂਦੀਆਂ ਹਨ ਧਨ ਦੀ ਕਮੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮੌਸਮ ਮੁਤਾਬਕ ਵੀ ਤੁਲਸੀ ਦਾ ਪੌਦਾ ਖਰਾਬ ਹੋ ਜਾਂਦਾ ਹੈ। ਇਸ ਦੇ ਪੱਤੇ ਝੜਣ ਲੱਗਦੇ ਹਨ। ਜ਼ਿਆਦਾਤਰ ਸਰਦੀ ਦੇ ਮੌਸਮ ''ਚ ਕਈ ਲੋਕਾਂ ਦੇ ਘਰਾਂ ''ਚ ਪੌਦਾ ਸੁੱਖ ਜਾਂਦਾ ਹੈ। ਜਦੋਂ ਇਸ ਸੁੱਕੇ ਪੌਦੇ ''ਤੇ ਦੋਬਾਰਾ ਪੱਤੇ ਆਉਣ ਲੱਗਣ ਤਾਂ ਸਮਝ ਲਓ ਕਿ ਘਰ ਦੀਆਂ ਖੂਸ਼ੀਆਂ ਵਾਪਿਸ਼ ਆਉਣ ਵਾਲੀਆਂ ਹਨ। 
ਤੁਲਸੀ ਦਾ ਪੌਦਾ ਜਿਸ ਤਰ੍ਹਾਂ ਘਰ ''ਚ ਆਉਣ ਵਾਲੀ ਮੁਸੀਬਤ ਦਾ ਸੰਕੇਤ ਦਿੰਦਾ ਹੈ। ਉਵੇਂ ਇਸ ਦੇ ਸੇਵਨ ਨਾਲ ਕਈ ਬੀਮਾਰੀਆਂ ਤੋਂ ਬਚਿਆਂ ਜਾ ਸਕਦਾ ਹੈ। ਖਾਂਸੀ ਜੁਕਾਮ ਹੋਣ ਕਾਰਨ ਕਾਫੀ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਰੋਜ਼ ਪੱਤੇ ਨੂੰ ਚਬਾਉਣ ਨਾਲ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ।


Related News