ਘਬਰਾਹਟ ਦੂਰ ਕਰਨ ਲਈ ਅਜਮਾਓ ਇਹ ਤਰੀਕੇ

Friday, May 12, 2017 - 05:39 PM (IST)

 ਘਬਰਾਹਟ ਦੂਰ ਕਰਨ ਲਈ ਅਜਮਾਓ ਇਹ ਤਰੀਕੇ
ਜਲੰਧਰ— ਅੱਜ-ਕਲ੍ਹ ਹਰ ਵਿਅਕਤੀ ਘੱਟ ਸਮੇਂ ''ਚ ਸਫਲਤਾ ਪਾਉਣਾ ਚਾਹੁੰਦਾ ਹੈ। ਇਸ ਲਈ ਉਹ ਬੈਸਟ ਵਰਕ ਜਾਂ ਪਰਿਜ਼ੈੱਨਟੇਸ਼ਨ ਦੇਣ ਦੀ ਤਿਆਰੀ ਤਾਂ ਕਰਦਾ ਹੈ ਪਰ ਕਈ ਵਾਰੀ ਉਹ ਇਸ ਨੂੰ ਪੇਸ਼ ਕਰਨ ਤੋਂ ਪਹਿਲਾਂ ਘਬਰਾ ਜਾਂਦਾ ਹੈ। ਲੋਕ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਹ ਸੋਚ ਕੇ ਘਬਰਾ ਜਾਂਦੇ ਹਨ ਕਿ ਉਹ ਚੰਗਾ ਕਰ ਪਾਉਣਗੇ ਜਾਂ ਨਹੀਂ। ਇਸ ਕਾਰਨ ਉਨ੍ਹਾਂ ਦੀ ਧੜਕਨ ਤੇਜ਼ ਹੋ ਜਾਂਦੀ ਹੈ ਅਤੇ ਉਹ ਘਬਰਾ ਜਾਂਦੇ ਹਨ। ਆਪਣੀ ਇਸ ਪਰੇਸ਼ਾਨੀ ਤੋਂ ਬਚਣ ਲਈ ਤੁਸੀਂ ਇਹ ਉਪਾਅ ਕਰੋ।
1. ਪੇਟ ਨਾਲ ਹੋਲੀ-ਹੋਲੀ ਸਾਹ ਲਓ
ਜੇ ਤੁਸੀਂ ਆਰਾਮ ਚਾਹੁੰਦੇ ਹੋ ਤਾਂ ਤੁਸੀਂ ਸਾਹ ਲੈਣ ਸੰਬੰਧੀ ਕਸਰਤ ਕਰੋ। ਜਿਵੇਂ ਕਿ ਕੁਰਸੀ ''ਤੇ ਬੈਠ ਕੇ ਹਲਕੇ ਨਾਲ ਹੋਲੀ-ਹੋਲੀ ਸਾਹ ਲਓ ਅਤੇ ਛੱਡੋ। ਅਜਿਹਾ ਕਰਦੇ ਸਮੇਂ ਆਪਣੇ ਹੱਥ ਨੂੰ ਛਾਤੀ ''ਤੇ ਰੱਖ ਕੇ ਇਹ ਮਹਿਸੂਸ ਕਰੋ ਕਿ ਜੋ ਹੋਵੇਗਾ ਚੰਗਾ ਹੋਵੇਗਾ।
2. ਆਮ ਵਰਤਾਓ ਕਰੋ
ਕਿਸੇ ਮਹੱਤਵਪੂਰਨ ਕੰਮ ਨੂੰ ਕਰਨ ਤੋਂ ਪਹਿਲਾਂ ਲੋਕ ਅਕਸਕ ਘਬਰਾ ਜਾਂਦੇ ਹਨ। ਇਸ ਸਮੇਂ ਉਨ੍ਹਾਂ ਦੇ ਸਾਹ ਤੇਜ਼ੀ ਨਾਲ ਫੁੱਲਣ ਲੱਗਦੇ ਹਨ ਅਤੇ ਉਹ ਖੁਦ ਨੂੰ ਘਬਰਾਇਆ ਮਹਿਸੂਸ ਕਰਦੇ ਹਨ। ਇਸ ਸਮੇਂ ਉਨ੍ਹਾਂ ਨੂੰ ਆਮ ਵਰਤਾਓ ਕਰਨਾ ਚਾਹੀਦਾ ਹੈ ਅਤੇ ਖੁਦ ''ਤੇ ਭਰੋਸਾ ਬਣਾਈ ਰੱਖਣਾ ਚਾਹੀਦਾ ਹੈ। ਸਕਾਰਾਤਮਕ ਸੋਚ ਰੱਖਣ ਨਾਲ ਤੁਸੀਂ ਅਜਿਹੇ ਸਮੇਂ ''ਚ ਵੀ ਘਬਰਾਹਟ ਨੂੰ ਦੂਰ ਰੱਖ ਸਕਦੇ ਹੋ।
3. ਮੁਸਕਰਾਉਂਦੇ ਰਹੋ
ਮੁਸਕਰਾਉਂਦੇ ਰਹਿਣ ਨਾਲ ਵਿਅਕਤੀ ਹਮੇਸ਼ਾ ਆਰਾਮ ਦੀ ਸਥਿਤੀ ''ਚ ਰਹਿੰਦਾ ਹੈ। ਮੁਸਕਰਾਉਣਾ ਸਿਹਤ ਲਈ ਚੰਗਾ ਹੁੰਦਾ ਹੈ ਅਤੇ ਇਸ ਨਾਲ ਸਕਾਰਾਤਮਕ ਊਰਜਾ ਮਿਲਦੀ ਹੈ।
4. ਕੇਲਾ ਖਾਓ ਅਤੇ ਗ੍ਰੀਨ ਟੀ ਪੀਓ
ਆਰਾਮ ਮਹਿਸੂਸ ਕਰਨ ਲਈ ਅਤੇ ਤਣਾਅ ਮੁਕਤ ਹੋਣ ਲਈ ਕੇਲਾ ਖਾਣਾ ਅਤੇ ਗ੍ਰੀਨ ਟੀ ਪੀਣਾ ਸਿਹਤ ਲਈ ਫਾਇਦੇਮੰਦ ਹੈ।
5. ਚੰਗੇ ਵਿਚਾਰਾਂ ਨੂੰ ਪੜ੍ਹੋ
ਚੰਗੇ ਵਿਚਾਰਾਂ ਨਾਲ ਚੰਗੀ ਸੋਚ ਬਣਦੀ ਹੈ। ਇਸ ਲਈ ਹਮੇਸ਼ਾ ਚੰਗੇ ਵਿਚਾਰਾਂ ਨੂੰ ਪੜ੍ਹਨਾ ਚਾਹੀਦਾ ਹੈ।  

Related News