ਸਿੰਪਲ ਸਲਵਾਰ ਨੂੰ ਛੱਡ ਸੂਟ ਨਾਲ ਟ੍ਰਾਈ ਕਰੋ ਇਹ Trendy lowers

11/17/2017 2:12:29 PM

ਨਵੀਂ ਦਿੱਲੀ— ਵਿਆਹਾਂ ਦਾ ਸੀਜ਼ਨ ਬਸ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਡਿਜ਼ਾਈਨਰ ਟੇਲਰ ਤੇ ਬੁਟੀਕਸ 'ਚ ਬਹੁਤ ਭੀੜ ਦੇਖਣ ਨੂੰ ਮਿਲਦੀ ਹੈ। ਵਿਆਹਾਂ ਦੇ ਵੱਖ-ਵੱਖ ਫੰਕਸ਼ਨਸ 'ਚ ਕੁੜੀਆਂ ਇਕ ਤੋਂ ਵੱਧ ਇਕ ਲੇਟੈਸਟ ਫੈਸ਼ਨ ਦੀ ਡ੍ਰੈੱਸ ਹੀ ਪਾਉਣਾ ਚਾਹੁੰਦੀਆਂ ਹਨ ਤਾਂ ਕਿ ਜਦੋਂ ਉਹ ਸਮਾਰੋਹ ਦਾ ਹਿੱਸਾ ਬਣਨ ਤਾਂ ਲੋਕਾਂ ਦੀਆਂ ਨਜ਼ਰਾਂ ਉਨ੍ਹਾਂ ਤੋਂ ਨਾ ਹਟਣ। ਟ੍ਰੈਡੀਸ਼ਨਲ 'ਚ ਵੀ ਸਾੜ੍ਹੀ ਲਹਿੰਗਾ, ਅਨਾਰਕਲੀ, ਫਲੋਰ ਲੈਂਥ ਸੂਟ ਆਦਿ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਹਨ, ਜਿਨ੍ਹਾਂ ਨੂੰ ਵੈਡਿੰਗ ਨਾਲ ਜੁੜੇ ਵੱਖ-ਵੱਖ  ਫੰਕਸ਼ਨਸ 'ਚ ਪਹਿਨਿਆ ਜਾ ਸਕਦਾ ਹੈ।
ਅੱਜਕਲ ਅਨਾਰਕਲੀ, ਫਲੋਰ ਲੈਂਥ ਤੇ ਸ਼ਾਰਟ ਲੈਂਥ ਸੂਟ ਨਾਲ ਲੈਗਿੰਗਸ, ਸਲਵਾਰ ਤੇ ਚੂੜੀਦਾਰ ਪਜਾਮੀ ਦੀ ਜਗ੍ਹਾ ਪਲਾਜ਼ੋ, ਸ਼ਰਾਰਾ, ਘਰਾਰਾ ਤੇ ਸਿਗਰਟ ਪੈਂਟਸ ਨੇ ਲੈ ਲਈ ਹੈ। ਪਲਾਜ਼ੋ ਨਾਲ ਕ੍ਰਾਪ-ਟਾਪ ਪਾ ਕੇ ਤੁਸੀਂ ਇੰਡੋ ਵੈਸਟਰਨ ਡ੍ਰੈੱਸ ਵੀ ਪਾ ਸਕਦੇ ਹੋ।
ਘਰਾਰਾ ਤੇ ਸ਼ਰਾਰਾ ਪੈਂਟਸ
ਘਰਾਰਾ ਤੇ ਸ਼ਰਾਰਾ ਦੋਵਾਂ 'ਚ ਫਰਕ ਹੈ। ਘਰਾਰਾ ਪੈਂਟ ਉੱਪਰੋਂ ਫਿੱਟ, ਜਦਕਿ ਗੋਡਿਆਂ ਤੋਂ ਲੈ ਕੇ ਪੈਰਾਂ ਤਕ ਕਾਫੀ ਚੌੜੀ ਹੋ ਜਾਂਦੀ ਹੈ। ਉਥੇ ਹੀ, ਸ਼ਰਾਰਾ ਪੈਂਟ ਕਾਫੀ ਚੌੜਾਈ 'ਚ ਸਟਿੱਚ ਕੀਤੀ ਜਾਂਦੀ ਹੈ, ਜੋ ਲਹਿੰਗੇ ਜਾਂ ਸਕਰਟ ਦੀ ਤਰ੍ਹਾਂ ਵੀ ਲੱਗਦੀ ਹੈ। ਜੇਕਰ ਤੁਸੀਂ ਪਾਰਟੀ ਵੀਅਰ ਡ੍ਰੈੱਸ ਪਾਉਣਾ ਚਾਹੁੰਦੇ ਹੋ ਤਾਂ ਘਰਾਰਾ ਤੇ ਸ਼ਰਾਰਾ ਹੈਵੀ ਜ਼ਰੀ, ਸਿੱਪੀ, ਮੋਤੀ, ਸਟੋਨ ਵਰਕ, ਗੋਟਾਪੱਟੀ, ਕਸ਼ੀਦਾਕਾਰੀ ਵਰਕ 'ਚ ਪਾਓ। ਯਾਦ ਰੱਖੋ ਕਿ ਘਰਾਰਾ ਤੇ ਸ਼ਰਾਰਾ ਸ਼ਾਰਟ ਲੈਂਥ ਸੂਟ ਨਾਲ ਹੀ ਜ਼ਿਆਦਾ ਗ੍ਰੇਸਫੁਲ ਲੱਗਦੇ ਹਨ।

PunjabKesari
ਸਿੰਪਲ ਸਟ੍ਰੇਟ ਪਲਾਜ਼ੋ
ਇਸ ਤਰ੍ਹਾਂ ਦੇ ਪਲਾਜ਼ੋ ਕਾਫੀ ਕੰਫਰਟੇਬਲ ਹੁੰਦੇ ਹਨ, ਜਿਨ੍ਹਾਂ ਨੂੰ ਤੁਸੀਂ ਹਰ ਤਰ੍ਹਾਂ ਦੇ ਸੂਟ ਭਾਵ ਅਨਾਰਕਲੀ, ਛੋਟੀ ਲੈਂਥ ਤੇ ਗੋਲ ਘੇਰੇ ਵਾਲੇ ਸੂਟਸ ਨਾਲ ਪਾ ਸਕਦੇ ਹੋ। ਕੁੜੀਆਂ ਕੈਜ਼ੁਅਲੀ ਲੁਕ ਕੁਰਤੇ ਨਾਲ ਵੀ ਇਨ੍ਹਾਂ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ। ਉਥੇ ਹੀ, ਹੈਵੀ ਡ੍ਰੈੱਸ 'ਚ ਐਂਬ੍ਰਾਇਡਰੀ ਵਾਲੇ ਪਲਾਜ਼ੋ ਵੀ ਚੰਗੇ ਲੱਗਦੇ ਹਨ, ਜੋ ਪਾਰਟੀ ਲੁਕ ਲਈ ਪਰਫੈਕਟ ਹਨ।
ਫਿਟੇਡ ਪਲਾਜ਼ੋ
ਫਿਟੇਡ ਪਲਾਜ਼ੋ ਸਟ੍ਰੇਟ ਤੇ ਸਿਗਰਟ ਪੈਂਟਸ ਦੀ ਤਰ੍ਹਾਂ ਹੀ ਹੁੰਦੇ ਹਨ। ਇਨ੍ਹਾਂ ਨੂੰ ਆਪਣੇ ਕੰਫਰਟ ਦੇ ਹਿਸਾਬ ਨਾਲ ਫਿਟਿੰਗ ਦੇ ਸਕਦੇ ਹੋ। ਪਲਾਜ਼ੋ ਪੈਂਟ ਨੂੰ ਤੁਸੀਂ ਗੋਡਿਆਂ ਤੋਂ ਉੱਚਾ ਰੱਖੋ ਤਾਂ ਹੀ ਚੰਗੀ ਲੱਗਦੀ ਹੈ।
ਬੈੱਲ ਬਾਟਮ ਸਟਾਈਲ ਪਲਾਜ਼ੋ
ਮਾਰਕੀਟ 'ਚ ਤੁਹਾਨੂੰ ਬੈੱਲ ਬਾਟਮ ਪੈਂਟ ਸਟਾਈਲ 'ਚ ਪਲਾਜ਼ੋ ਬੜੀ ਆਸਾਨੀ ਨਾਲ ਮਿਲ ਜਾਣਗੇ। ਇਨ੍ਹਾਂ ਨੂੰ ਤੁਸੀਂ ਕ੍ਰਾਪ ਟਾਪ ਜਾਂ ਕੈਪ ਸਟਾਈਲ ਟਾਪ ਨਾਲ ਪਾ ਕੇ ਇੰਡੋ-ਵੈਸਟਰਨ ਮਿਕਸ ਲੁਕ 'ਚ ਖੁਦ ਨੂੰ ਤਿਆਰ ਕਰ ਸਕਦੇ ਹੋ।


Related News