ਖੁਦ ਨੂੰ ਸਟਾਈਲਿਸ਼ ਦਿਖਾਉਣ ਲਈ ਟ੍ਰਾਈ ਕਰੋ ਇਹ ਧੋਤੀ ਪੈਂਟ ਦਾ ਫੈਸ਼ਨ

Friday, May 12, 2017 - 11:46 AM (IST)

ਖੁਦ ਨੂੰ ਸਟਾਈਲਿਸ਼ ਦਿਖਾਉਣ ਲਈ ਟ੍ਰਾਈ ਕਰੋ ਇਹ ਧੋਤੀ ਪੈਂਟ ਦਾ ਫੈਸ਼ਨ

ਮੁੰਬਈ— ਸਮਰ ਸੀਜ਼ਨ ਹੋਵੇ ਜਾਂ ਵਿੰਟਰ, ਫੈਸ਼ਨ ਆਏ ਦਿਨ ਬਦਲਦਾ ਹੀ ਰਹਿੰਦਾ ਹੈ। ਬਹੁਤ ਸਾਰੇ ਨਿਊ ਸਟਾਈਲ ਟ੍ਰੈਂਡ ''ਚ ਆਉਂਦੇ ਹਨ ਤੇ ਕੁਝ ਆਊਟ ਆਫ ਫੈਸ਼ਨ ਵੀ ਹੋ ਜਾਂਦੇ ਹਨ। ਦਰਅਸਲ, 80-90 ਦੇ ਦਹਾਕੇ ਦਾ ਫੈਸ਼ਨ ਵੀ ਘੁੰਮ-ਫਿਰ ਕੇ ਵਾਪਸ ਆ ਜਾਂਦਾ ਹੈ। ਹੁਣ ਰੱਫਲ ਸਟਾਈਲ ਨੂੰ ਹੀ ਦੇਖ ਲਓ, ਇਸ ਨੂੰ ਉਸ ਦਹਾਕੇ ਦੀਆਂ ਹੀਰੋਇਨਾਂ ਖੂਬ ਟ੍ਰਾਈ ਕਰਦੀਆਂ ਸਨ, ਜੋ ਅੱਜ ਰੈਟਰੋ ਸਟਾਈਲ ਦੇ ਰੂਪ ''ਚ ਫੈਸ਼ਨ ''ਚ ਐਂਟਰੀ ਕਰ ਗਿਆ ਹੈ। ਇਸੇ ਦੇ ਨਾਲ ਇਸ ਸਮਰ ਸੀਜ਼ਨ ਵਿਚ ਧੋਤੀ ਪੈਂਟ ਦਾ ਫੈਸ਼ਨ ਵੀ ਮੁੜ ਟ੍ਰੈਂਡ ''ਚ ਆ ਗਿਆ ਹੈ। ਇਸ ਇੰਡੀਅਨ ਟ੍ਰੈਡੀਸ਼ਨਲ ਆਊਟਫਿਟ ਨੂੰ ਲੜਕੇ ਕੁੜਤੇ ਨਾਲ ਵੀਅਰ ਕਰਦੇ ਸਨ ਪਰ ਬਦਲਦੇ ਲਾਈਫ ਸਟਾਈਲ ਨਾਲ ਧੋਤੀ ਸਟਾਈਲ ਡ੍ਰੈਸੇਜ਼ ਔਰਤਾਂ ਦੇ ਵਾਰਡਰੋਬ ''ਚ ਵੀ ਥਾਂ ਬਣਾ ਚੁੱਕੀਆਂ ਹਨ, ਉਹ ਵੀ ਮਾਡਰਨ ਸਟਾਈਲ ''ਚ।
ਲੇਅਰਡ ਟ੍ਰਾਂਸਪੇਰੈਂਟ ਧੋਤੀ ਸਟਾਈਲ ਕਾਫੀ ਕੰਫਰਟੇਬਲ ਵੀ ਹੈ, ਜਿਸ ਨੂੰ ਤੁਸੀਂ ਵੈਸਟਰਨ ਅਤੇ ਟ੍ਰੈਡੀਸ਼ਨਲ ਸਟਾਈਲ ''ਚ ਵੀਅਰ ਕਰ ਸਕਦੇ ਹੋ।
ਯੰਗਸਟਰਸ ਬਾਲੀਵੁੱਡ ਦੀਵਾਜ਼ ਦੇ ਡ੍ਰੈਸਿੰਗ ਸੈਂਸ ਦੇ ਮੁਰੀਦ ਹਨ, ਖਾਸ ਕਰ ਕੇ ਲੜਕੀਆਂ। ਹਾਲ ਹੀ ''ਚ ਪਰਿਣੀਤੀ ਚੋਪੜਾ ਵੀ ਧੋਤੀ ਸਟਾਈਲ ਡ੍ਰੈੱਸ ''ਚ ਨਜ਼ਰ ਆਈ। ਆਪਣੀ ਇਸ ਇੰਡੋ-ਵੈਸਟਰਨ ਆਊਟਫਿਟ ਨਾਲ ਪਰਿਣੀਤੀ ਨੇ ਫਲੋਰਲ ਪਿੰ੍ਰਟਡ ਜੁੱਤੀ, ਆਕਸੀਡਾਈਜ਼ ਈਅਰਰਿੰਗ ਤੇ ਬੋਲਡ ਹੈਂਡਕਫ ਪਹਿਨਿਆ ਸੀ। ਉਸ ਨੇ ਆਪਣੀ ਡ੍ਰੈੱਸ ਨੂੰ ਥੋੜ੍ਹਾ ਹੋਰ ਅਟ੍ਰੈਕਟਿਵ ਦਿਖਾਉਣ ਲਈ ਬ੍ਰਾਊਨ ਵੇਸਟ ਬੈਲਟ ਪਹਿਨੀ ਹੋਈ ਸੀ।
ਟ੍ਰਾਈ ਕਰੋ ਡਿਫਰੈਂਟ ਸਟਾਈਲ
- ਜੇ ਤੁਸੀਂ ਕੁਝ ਟ੍ਰੈਡੀਸ਼ਨਲ ਵੀਅਰ ਕਰਨਾ ਚਾਹੁੰਦੇ ਹੋ ਤਾਂ ਅਨਾਰਕਲੀ ਜਾਂ ਸੈਂਟਰ ਕੱਟ ਸੂਟ ਨਾਲ ਪਲਾਜੋ, ਸਲਵਾਰ ਤੇ ਚੂੜੀਦਾਰ ਦੀ ਥਾਂ ਧੋਤੀ ਪੈਂਟ ਟ੍ਰਾਈ ਕਰੋ।
- ਲੌਂਗ ਸੂਟ ਵੀਅਰ ਨਹੀਂ ਕਰਨਾ ਚਾਹੁੰਦੇ ਤਾਂ ਪੇਪਲਮ ਟਾਪ ਜਾਂ ਕੇਪ ਸਟਾਈਲ ਟਾਪ ਨਾਲ ਧੋਤੀ ਪੈਂਟ ਟ੍ਰਾਈ ਕਰੋ ਅਤੇ ਜੇ ਕਿਸੇ ਫਾਰਮਲ ਫੰਕਸ਼ਨ ''ਚ ਜਾ ਰਹੇ ਹੋ ਤਾਂ ਇਸ ਦੇ ਨਾਲ ਤੁਸੀਂ ਦੁਪੱਟਾ ਵੀ ਕੈਰੀ ਕਰ ਸਕਦੇ ਹੋ।
- ਇੰਡੋ-ਵੈਸਟਰਨ ਲੁਕ ਚਾਹੁੰਦੇ ਹੋ ਤਾਂ ਲੇਅਰਡ ਧੋਤੀ ਨਾਲ ਸਟੇਟਮੈਂਟ ਕ੍ਰਾਪ ਟਾਪ ਟ੍ਰਾਈ ਕਰੋ। ਇਸ ਨੂੰ ਹੋਰ ਗ੍ਰੇਸਫੁਲ ਬਣਾਉਣ ਲਈ ਤੁਸੀਂ ਬੋਲਡ ਅਕਸੈੱਸਰੀਜ਼ ਜਾਂ ਵੇਸਟ ਬੈਲਟ ਦੀ ਵਰਤੋਂ ਕਰ ਸਕਦੇ ਹੋ।
- ਜੇ ਤੁਸੀਂ ਖੁਦ ਨੂੰ ਸਟਾਈਲਿਸ਼ ਦੇ ਨਾਲ ਕਵਰ ਵੀ ਰੱਖਣਾ ਚਾਹੁੰਦੇ ਹੋ ਤਾਂ ਕ੍ਰਾਪ ਟੈਂਕ ਟਾਪ ਅਤੇ ਧੋਤੀ ਪੈਂਟ ਨਾਲ ਲੌਂਗ ਸ਼ਰਟ ਟ੍ਰਾਈ ਕਰੋ। ਸ਼ਰੱਗ ਦੀ ਥਾਂ ਤੁਸੀਂ ਨੈੱਕ ਸਕਾਰਫ ਵੀ ਟ੍ਰਾਈ ਕਰ ਸਕਦੇ ਹੋ। ਇਸ ਨਾਲ ਤੁਸੀਂ ਸਟਾਈਲਿਸ਼ ਦੇ ਨਾਲ ਕੰਫਰਟੇਬਲ ਵੀ ਰਹੋਗੇ।
- ਗਰਮੀਆਂ ''ਚ ਕੂਲ ਤੇ ਬੋਲਡ ਦਿਖਾਈ ਦੇਣਾ ਚਾਹੁੰਦੋ ਤਾਂ ਟੈਂਕ ਟਾਪ ਨਾਲ ਧੋਤੀ ਪੈਂਟ ਟ੍ਰਾਈ ਕਰ ਸਕਦੇ ਹੋ। 


Related News