ਜੋੜਾਂ ਦੇ ਦਰਦ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਕਾ

Monday, Jan 02, 2017 - 10:01 AM (IST)

ਜੋੜਾਂ ਦੇ ਦਰਦ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਕਾ

ਜਲੰਧਰ— ਬਦਲਦੇ ਰਹਿਣ-ਸਹਿਣ ਅਤੇ ਭੱਜ-ਦੋੜ ਭਰੀ ਜ਼ਿੰਦਗੀ ''ਚ ਹਰ ਕੋਈ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੈ। ਇਸ ਲਈ ਜੋੜਾਂ ਦਾ ਦਰਦ ਹਰ ਕਿਸੇ ਦੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਪੁਰਾਣੇ ਸਮੇਂ ''ਚ ਇਸ ਦਰਦ ਦੀ ਪਰੇਸ਼ਾਨੀ  ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਹੀ ਹੁੰਦੀ ਸੀ ਪਰ ਅੱਜ ਲੋਕਾਂ ਦਾ ਖਾਣ-ਪੀਣ ਅਤੇ ਆਦਤਾਂ ਇਸ ਪ੍ਰਕਾਰ ਬਦਲ ਗਈਆਂ ਹਨ ਕਿ ਘੱਟ ਉਮਰ ਦੇ ਲੋਕਾਂ ''ਚ ਇਹ ਪਰੇਸ਼ਾਨੀ ਆਮ ਦੇਖਣ ਨੂੰ ਮਿਲਦੀ ਹੈ। ਉਂਝ ਤਾਂ ਬਜ਼ਾਰ ''ਚ ਜੋੜਾਂ ਦੇ ਦਰਦ ਨੂੰ ਦੂਰ ਕਰਨ ਦੀਆਂ ਬਹੁਤ ਸਾਰੀਆਂ ਦਵਾਈਆਂ ਮਿਲ ਜਾਂਦੀਆਂ ਹਨ ਪਰ ਤੁਸੀਂ ਘਰੇਲੂ ਨੁਸਕੇ ਅਪਣਾ ਕੇ ਇਸ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਘਰੇਲੂ ਨੁਸਕੇ, ਜਿਸ ਦੀ ਮਦਦ ਨਾਲ ਤੁਸੀਂ ਜੋੜਾਂ ਦੇ ਦਰਦ ਤੋਂ ਅਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।
ਸਮੱਗਰੀ
- 10 ਗ੍ਰਾਮ ਦਲੇ ਮਾਹ ਦੀ ਦਾਲ 
- 4 ਗ੍ਰਾਮ ਅਦਰਕ (ਬਰੀਕ ਪਿਸਿਆਂ ਹੋਇਆ)
- 2 ਗ੍ਰਾਮ ਕਪੂਰ (ਪਿਸਿਆ ਹੋਇਆ)
-50 ਮਿ.ਲੀ ਸਰੋਂ ਦਾ ਤੇਲ 
ਵਿਧੀ
ਸਭ ਤੋਂ ਪਹਿਲਾਂ ਕਾਲੀ ਮਿਰਚ ਦਲੇ ਮਾਹ ਅਤੇ ਕਪੂਰ ਨੂੰ ਸਰੋਂ ਦਾ ਤੇਲ ਮਿਲਾ ਲਓ। ਹੁਣ ਇਸ ਨੂੰ 5 ਮਿੰਟ ਦੇ ਲਈ ਗਰਮ ਹੋਣ ਲਈ ਰੱਖ ਦਿਓ। ਇਸਨੂੰ ਛਾਣ ਕੇ ਤੇਲ ਤੋਂ ਅਲੱਗ ਕਰ ਲਓ। ਇਸ ਤੇਲ ਨੂੰ ਦਰਦ ਵਾਲੀ ਜਗ੍ਹਾ ''ਤੇ ਲਗਾਓ ਅਤੇ ਚੰਗੀ ਤਰ੍ਹਾਂ ਮਾਲਿਸ਼ ਕਰੋ। ਇਸ ਤੇਲ ਨੂੰ ਦਿਨ ''ਚ 2-3 ਵਾਰ ਲਗਾਓ। ਇਸ ਤਰ੍ਹਾਂ ਕਰਨ ਨਾਲ ਜਲਦੀ ਹੀ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।


Related News