ਸਿੰਪਲ ਸੂਟ ’ਚ ਚਾਰ ਚੰਨ ਲਗਾ ਰਹੇ ਟ੍ਰੈਂਡੀ ਦੁਪੱਟੇ
Wednesday, Nov 06, 2024 - 05:33 AM (IST)
ਦੁਪੱਟਾ ਅਜਿਹਾ ਪਹਿਰਾਵਾ ਹੈ ਜੋ ਇਕ ਬੋਰਿੰਗ ਆਊਟਫਿਟ ਨੂੰ ਵੀ ਨਿਖਾਰ ਸਕਦਾ ਹੈ ਅਤੇ ਮੁਟਿਆਰਾਂ ਅਤੇ ਔਰਤਾਂ ਨੂੰ ਸਟਾਈਲਿਸ਼ ਲੁੱਕ ਦਿੰਦਾ ਹੈ। ਹਰ ਤਰ੍ਹਾਂ ਦੇ ਸੂਟ ਨਾਲ ਹਮੇਸ਼ਾ ਤੋਂ ਦੁਪੱਟੇ ਦਾ ਅਹਿਮ ਸਥਾਨ ਰਿਹਾ ਹੈ। ਇਕ ਸਾਦੇ ਅਤੇ ਸਿੰਪਲ ਸੂਟ ਨੂੰ ਵੀ ਟ੍ਰੈਂਡੀ ਦੁਪੱਟਾ ਚਾਰ ਚੰਨ ਲਗਾ ਦਿੰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਫ਼ੈਸ਼ਨ ਦੀ ਗੱਲ ਆਉਂਦੀ ਹੈ ਤਾਂ ਡ੍ਰੈੱਸ ਦੇ ਨਾਲ-ਨਾਲ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੇ ਦੁਪੱਟੇ ਵੀ ਕਾਫ਼ੀ ਟ੍ਰੈਂਡ ’ਚ ਰਹਿੰਦੇ ਹਨ।
ਇਨ੍ਹੀਂ ਦਿਨੀਂ ਹੈਵੀ ਦੁਪੱਟੇ ਕਾਫ਼ੀ ਟ੍ਰੈਂਡ ’ਚ ਹਨ ਅਤੇ ਇਹ ਮੁਟਿਆਰਾਂ ਨੂੰ ਕਾਫ਼ੀ ਪਸੰਦ ਆ ਰਹੇ ਹਨ। ਕਈ ਮੌਕਿਆਂ ’ਤੇ ਮੁਟਿਆਰਾਂ ਅਤੇ ਔਰਤਾਂ ਨੂੰ ਸਿੰਪਲ ਸੂਟ ਤੋਂ ਲੈ ਕੇ ਹੈਵੀ ਸੂਟ ਦੇ ਨਾਲ ਵੀ ਟ੍ਰੈਂਡੀ ਬਨਾਰਸੀ, ਗੋਟਾ ਵਰਕ, ਫੁਲਕਾਰੀ, ਕਮਲਕਾਰੀ, ਸ਼ਿਫਾਨ, ਚੰਦੇਰੀ, ਮਖਮਲੀ, ਜਾਰਜੈੱਟ, ਮਧੂਬਨੀ, ਕਾਂਥਾ ਕਢਾਈ, ਜ਼ਰਦੋਜੀ ਦੁਪੱਟੇ ਵ੍ਹਾਈਟ ਆਦਿ ਪਹਿਨੇ ਵੇਖਿਆ ਜਾ ਸਕਦਾ ਹੈ। ਇਹ ਮੁਟਿਆਰਾਂ ਨੂੰ ਵੱਖ-ਵੱਖ ਮੌਕਿਆਂ ’ਤੇ ਰਾਇਲ ਅਤੇ ਕਲਾਸੀ ਲੁੱਕ ਦਿੰਦੇ ਹਨ।
ਹੈਵੀ ਦੁਪੱਟਾ ਦੇਖਣ ’ਚ ਜਿੰਨਾ ਖੂਬਸੂਰਤ ਲੱਗਦਾ ਹੈ, ਓਨਾ ਹੀ ਕੈਰੀ ਕਰਨਾ ਮੁਸ਼ਕਿਲ ਹੁੰਦਾ ਹੈ। ਰਾਇਲ ਲੁੱਕ ਲਈ ਜ਼ਿਆਦਾਤਰ ਔਰਤਾਂ ਆਪਣੇ ਦੁਪੱਟੇ ਨੂੰ ਹੈਵੀ ਰੱਖਦੀਆਂ ਹਨ। ਉੱਥੇ ਹੀ, ਬਾਲੀਵੁੱਡ ’ਚ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜੋ ਕਈ ਮੌਕਿਆਂ ’ਤੇ ਸੂਟ ਨਾਲ ਹੈਵੀ ਦੁਪੱਟੇ ’ਚ ਨਜ਼ਰ ਆ ਚੁੱਕੀਆਂ ਹਨ। ਬਨਾਰਸੀ ਦੁਪੱਟਾ ਇਨ੍ਹੀਂ ਦਿਨੀਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਮੁਟਿਆਰਾਂ ਨੂੰ ਵ੍ਹਾਈਟ, ਕ੍ਰੀਮ ਜਾਂ ਫਿਰ ਕਿਸੇ ਲਾਈਟ ਕਲਰ ਦੇ ਸੂਟ ਨਾਲ ਇਸ ਨੂੰ ਮੈਚ ਕੀਤੇ ਵੇਖਿਆ ਜਾ ਸਕਦਾ ਹੈ। ਕਈ ਮੁਟਿਆਰਾਂ ਨੂੰ ਮਸ਼ੀਨ-ਵਰਕ ਜਾਂ ਗੋਟਾ ਪੱਟੀ ਵਾਲੇ ਸ਼ਿਫਾਨ ਦੇ ਦੁਪੱਟੇ ਵੀ ਪਸੰਦ ਆ ਰਹੇ ਹਨ। ਇਨ੍ਹੀਂ ਦਿਨੀਂ ਮਾਰਕੀਟ ’ਚ ਨੈੱਟ ’ਚ ਕਈ ਡਿਜ਼ਾਈਨ ਅਤੇ ਪੈਟਰਨ ’ਚ ਦੁਪੱਟੇ ਆ ਰਹੇ ਹਨ, ਜਿਨ੍ਹਾਂ ’ਚ ਹੈਵੀ ਸਟੋਨ ਵਰਕ, ਗੋਟਾ ਵਰਕ, ਮਿਰਰ ਵਰਕ ਅਤੇ ਲੈਸ ਵਰਕ ਆਦਿ ਕੀਤਾ ਹੁੰਦਾ ਹੈ। ਇਸ ਤਰ੍ਹਾਂ ਦੇ ਦੁਪੱਟੇ ਮੁਟਿਆਰਾਂ ਸੂਟ ਦੇ ਨਾਲ ਵਿਆਹ ਅਤੇ ਪਾਰਟੀਆਂ ’ਚ ਕੈਰੀ ਕਰ ਰਹੀਆਂ ਹਨ।