ਗਰਭ ਅਵਸਥਾ ''ਚ ਬਿਨਾ ਦਵਾਈ ਦੇ ਇੰਝ ਕਰੋ ਮਾਈਗ੍ਰੇਨ ਦਾ ਇਲਾਜ

12/15/2018 4:40:34 PM

ਨਵੀਂ ਦਿੱਲੀ— ਮਾਈਗ੍ਰੇਨ ਦੇ ਨਾ ਸਹਿਣ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ। ਗਰਭ ਅਵਸਥਾ 'ਚ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਹੋਵੇ ਤਾਂ ਦਵਾਈਆਂ ਦਾ ਸੇਵਨ ਕਰਨਾ ਹਾਨੀਕਾਰਕ ਵੀ ਹੋ ਸਕਦਾ ਹੈ। ਉਂਝ ਹੀ ਸਮੇਂ 'ਤੇ ਇਸ ਤੋਂ ਛੁਟਕਾਰਾ ਪਾਉਣਾ ਵੀ ਬਹੁਤ ਜ਼ਰੂਰੀ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਡਾਕਟਰੀ ਸਲਾਹ ਲੈਣ 'ਚ ਫਾਇਦਾ ਹੈ। ਤੁਸੀਂ ਕੁਝ ਘਰੇਲੂ ਤਰੀਕਿਆਂ ਨਾਲ ਵੀ ਇਸ ਪ੍ਰੇਸ਼ਾਨੀ ਤੋਂ ਰਾਹਤ ਪਾ ਸਕਦੇ ਹੋ ਤਾਂ ਕਿ ਬੱਚੇ ਅਤੇ ਮਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।
 

1. ਆਰਾਮ ਕਰੋ
ਮਾਈਗ੍ਰੇਨ ਤੋਂ ਜਲਦੀ ਰਾਹਤ ਪਾਉਣ ਲਈ ਆਰਾਮ ਕਰਨਾ ਸਭ ਤੋਂ ਬਿਹਤਰੀਨ ਤਰੀਕਾ ਹੈ। ਜਦੋਂ ਵੀ ਸਿਰ 'ਚ ਦਰਦ ਮਹਿਸੂਸ ਕਰੋ ਤਾਂ ਕੁਝ ਦੇਰ ਲਈ ਹਨ੍ਹੇਰੇ ਸ਼ਾਂਤ ਕਮਰੇ 'ਚ ਝਪਕੀ ਲਓ। ਇਸ ਨਾਲ ਦਰਦ ਤੋਂ ਬਹੁਤ ਜਲਦੀ ਰਾਹਤ ਮਿਲੇਗੀ।
 

2. ਕੋਲਡ ਕੰਪਰੈੱਸ
ਦਵਾਈ ਖਾਣ ਦੀ ਬਜਾਏ ਕੋਲਡ ਕੰਪਰੈੱਸ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ। ਗਰਦਨ ਅਤੇ ਮੱਥੇ 'ਤੇ ਕੋਲਡ ਕੰਪਰੈੱਸ ਦਾ ਇਸਤੇਮਾਲ ਕਰਨ ਨਾਲ ਦਰਦ ਤੋਂ ਤੁਰੰਤ ਰਾਹਤ ਮਿਲਦੀ ਹੈ।
 

3. ਪਾਣੀ ਦਾ ਭਰਪੂਰ ਸੇਵਨ 
ਗਰਭ ਅਵਸਥਾ 'ਚ ਪਾਣੀ ਦਾ ਭਰਪੂਰ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਦਿਨ 'ਚ ਘੱਟ ਤੋਂ ਘੱਟ 10-12 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਸਿਹਤ ਸਬੰਧੀ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ ਅਤੇ ਮਾਈਗ੍ਰੇਨ ਤੋਂ ਵੀ ਬਚਾਅ ਰਹਿੰਦਾ ਹੈ।
 

4. ਬੈਲੰਸ ਡਾਈਟ ਵੀ ਹੈ ਜ਼ਰੂਰੀ 
ਵਿਟਾਮਿਨ, ਮਿਨਰਲਸ, ਆਇਰਨ, ਪ੍ਰੋਟੀਨ, ਅਮੀਨੋ ਐਸਿਡ ਆਦਿ ਹਰ ਤਰ੍ਹਾਂ ਦੀ ਡਾਈਟ ਨੂੰ ਆਪਣੇ ਖਾਣੇ 'ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਸਿਹਤ ਚੰਗੀ ਰਹਿੰਦੀ ਹੈ ਅਤੇ ਮਾਈਗ੍ਰੇਨ 'ਚ ਵੀ ਫਾਇਦਾ ਮਿਲੇਗਾ।


Neha Meniya

Content Editor

Related News