ਘੁੰਮਣ ਜਾਂਦੇ ਸਮੇਂ ਨਾਲ ਰੱਖੋ ਇਹ ਜ਼ਰੂਰੀ ਸਾਮਾਨ
Sunday, May 06, 2018 - 04:24 PM (IST)

ਜਲੰਧਰ— ਗਰਮੀਆਂ ਚਾਹੇ ਲੋਕਾਂ ਨੂੰ ਬਹੁਤ ਘੱਟ ਪਸੰਦ ਆਉਂਦੀਆਂ ਹਨ ਪਰ ਇਸ ਮੌਸਮ 'ਚ ਘੁੰਮਣ ਦਾ ਮਜਾ ਸਾਰਿਆਂ ਨੂੰ ਹੀ ਬਹੁਤ ਆਉਂਦਾ ਹੈ। ਛੁੱਟੀਆਂ 'ਚ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਲੈ ਕੇ ਘੁੰਮਣ ਫਿਰਨ ਜਾਂਦੇ ਹਨ। ਜੇਕਰ ਤੁਸੀਂ ਵੀ ਕਿਤੇ ਬਾਹਰ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਕੁੱਝ ਜ਼ਰੂਰੀ ਸਾਮਾਨ ਆਪਣੇ ਨਾਲ ਲੈ ਜਾਣਾ ਨਾ ਭੁੱਲੋ। ਮੌਸਮ ਦੇ ਹਿਸਾਬ ਨਾਲ ਆਪਣੇ ਕੱਪੜੇ ਅਤੇ ਸਨੈਕਸ ਤਿਆਰ ਕਰੋ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।
1. ਸਭ ਤੋਂ ਪਹਿਲਾਂ ਆਪਣੇ ਨਾਲ ਆਰਾਮਦਾਇਕ ਕੱਪੜੇ ਪੈਕ ਕਰੋ। ਜਿਵੇਂ ਕਾਟਨ ਦੇ ਕੱਪੜੇ, ਲੂਜ ਟਾਪਸ ਅਤੇ ਕੰਫਰਟੇਬਲ ਸ਼ੂਜ। ਧੁੱਪ 'ਚ ਹੋਣ ਵਾਲੀ ਟੈਨਿੰਗ ਤੋਂ ਬਚਣ ਦੇ ਲਈ ਸਨਸਕਰੀਨ ਅਤੇ ਅੱਖਾਂ ਦੇ ਲਈ ਸਨਗਲਾਸ ਲੈ ਜਾਣਾ ਨਾ ਭੁੱਲੋ।
2. ਧਿਆਨ ਰੱਖੋ ਕਿ ਜਦੋਂ ਟ੍ਰੈਵਲ ਕਰੋ ਤਾਂ ਆਇਲੀ ਫੂਡ ਨਾ ਖਾਓ। ਇਸ ਨਾਲ ਗੈਸ, ਡਾਈਜੇਸ਼ਨ ਦੀ ਸਮੱਸਿਆ ਹੋ ਸਕਦੀ ਹੈ. ਅਜਿਹੀ ਹਾਲਤ 'ਚ ਠੰਡੇ 'ਚ ਜੂਸ ਜਾ ਕਿਸੇ ਫਲ ਨੂੰ ਖਾਓ, ਜਿਸ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ।
3. ਜੇਕਰ ਤੁਸੀਂ ਕਾਰ ਜਾ ਕਿਸੇ ਬੱਸ 'ਚ ਸਫਰ ਕਰਦੇ ਹੋ ਤਾਂ ਆਪਣੇ ਨਾਲ ਫੇਵਰੇਟ ਪਿੱਲੋ ਰੱਖੋ। ਇਸ ਨਾਲ ਤੁਹਾਡੇ ਪਿੱਠ ਦਰਦ ਅਤੇ ਗਰਦਨ 'ਚ ਦਰਦ ਨਹੀਂ ਹੋਵੇਗਾ।
4. ਆਪਣੇ ਨਾਲ ਦਵਾਈਆਂ ਰੱਖਣਾ ਨਾ ਭੁੱਲੋ ਜਿਵੇਂ ਉੱਲਟੀਆਂ ਦੀ ਦਵਾਈ, ਰਿਹਾਈਡ੍ਰੇਸ਼ਨ ਪਾਊਡਰ, ਸਿਰਦਰਦ, ਕੋਲਡ, ਪੇਨਕਿਲਰਸ ਦੀਆਂ ਦਵਾਈਆਂ ਨਾਲ ਰੱਖੋ।
5. ਜੇਕਰ ਤੁਸੀਂ ਗਰਭਵਤੀ ਹੋ ਤਾਂ ਸਫਰ 'ਤੇ ਜਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
6. ਬੱਚਿਆਂ ਦੇ ਖਿਡੌਣੇ ਅਤੇ ਕੁੱਝ ਕੱਪੜੇ ਜ਼ਿਆਦਾ ਰੱਖ ਲਓ।
7. ਜੇਕਰ ਤੁਹਾਡਾ ਸਫਰ ਲੰਬਾ ਹੈ ਤਾਂ ਥੋੜ੍ਹੇ-ਥੋੜ੍ਹੇ ਸਮੇਂ ਤੱਕ ਰੁੱਕ ਕੇ ਆਰਾਮ ਕਰ ਲਓ। ਇਸ ਤਰ੍ਹਾਂ ਕਰਨ ਨਾਲ ਥਕਾਵਟ ਘੱਟ ਹੋਵੇਗੀ।