ਜੇਕਰ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਈਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ
Thursday, Jul 16, 2020 - 10:59 AM (IST)
ਜਲੰਧਰ - ਮੋਬਾਇਲ ਫੋਨ ਹੁਣ ਸਿਰਫ਼ ਇੱਕ ਲੋੜ ਨਹੀਂ ਸਗੋਂ ਹਰੇਕ ਇਨਸਾਨ ਦੀ ਆਦਤ ਬਣ ਚੁੱਕਾ ਹੈ। ਮੈਟਰੋ ਤੋਂ ਲੈ ਕੇ ਡਿਨਰ ਟੇਬਲ ਤੱਕ ਤਾਂ ਫਿਰ ਵੀ ਠੀਕ ਹੈ ਪਰ ਕੁੱਝ ਲੋਕ ਤਾਂ ਟਾਇਲਟ ਸੀਟ ’ਤੇ ਬੈਠ ਕੇ ਵੀ ਮੋਬਾਈਲ ਵਰਤਦੇ ਰਹਿੰਦੇ ਹਨ। ਅਜਿਹੇ ਲੋਕਾਂ ਤਾਂ ਮੋਬਾਈਨ ਤੋਂ ਬਿਨਾਂ ਰਹਿਣਾ ਬਹੁਤ ਮੁਸ਼ਕਲ ਹੈ।
ਵੱਡੀ ਗਿਣਤੀ ’ਚ ਲੋਕ ਬਾਥਰੂਮ ’ਚ ਲੈ ਜਾਂਦੇ ਹਨ ਫੋਨ
ਸਾਲ 2015 'ਚ ਵੇਰਿਜਨ ਵਾਇਰਲੈੱਸ ਦੇ ਸਰਵੇ ’ਚ ਇਹ ਗੱਲ ਸਾਹਮਣੇ ਆਈ ਹੈ ਕਿ 10 ’ਚੋਂ 9 ਲੋਕ ਬਾਥਰੂਮ ’ਚ ਮੋਬਾਇਲ ਵੀ ਨਾਲ ਲੈ ਕੇ ਜਾਂਦੇ ਹਨ। ਅਪਡੇਟ ਰਹਿਣਾ ਇੱਕ ਵੱਖਰੀ ਗੱਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਹ ਆਦਤ ਤੁਹਾਨੂੰ ਕਿੰਨੀ ਗੰਭੀਰ ਬੀਮਾਰੀ ਦੇ ਸਕਦੀ। ਕੀ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਇੱਕ ਹੋ, ਜੋ ਟਾਇਲਟ ਸੀਟ ’ਤੇ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਦੇ ਹੋ ? ਜੇਕਰ ਅਜਿਹਾ ਹੈ ਤਾਂ ਤੁਸੀਂ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)
ਸਿਹਤ ਨਾਲ ਖਿਲਵਾੜ
ਸਮਾਰਟਫੋਨ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਸਾਨੂੰ ਸਮਾਰਟਫੋਨ ਦੀ ਅਜਿਹੀ ਆਦਤ ਪੈ ਚੁੱਕੀ ਹੈ ਕਿ ਟਾਇਲਟ ਇਸਤੇਮਾਲ ਕਰਨ ਦੇ ਦੌਰਾਨ ਵੀ ਅਸੀਂ ਆਪਣਾ ਸਮਾਰਟਫੋਨ ਨਾਲ ਲਿਜਾਣਾ ਨਹੀਂ ਭੁੱਲਦੇ। ਭਾਵੇਂ ਟਾਇਲਟ ਦੀ ਵਰਤੋਂ ਕਰਦੇ ਸਮੇਂ ਮੋਬਾਈਲ ਵਰਤਣ ’ਚ ਤੁਹਾਨੂੰ ਸਹੂਲਤ ਨਜ਼ਰ ਆਉਂਦੀ ਹੋਵੇ ਪਰ ਅਸਲੀਅਤ ਇਹ ਹੈ ਕਿ ਅਜਿਹਾ ਕਰ ਕੇ ਤੁਸੀਂ ਆਪਣੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਕਰ ਰਹੇ ਹੋ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਟਾਇਲਟ ਵਿਚ ਬੈਠਣ ਤੋਂ ਲੈ ਕੇ ਹੈਂਡਵਾਸ਼ ਕਰਨ ਤੱਕ ਫੋਨ ਯੂਜ਼ ਕਰਨਾ ਬੇਹੱਦ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ਆਦਤ ਤੁਹਾਨੂੰ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ।
‘ਪੰਜਾਬੀ ਮਾਂ ਬੋਲੀ’ ਮਤਾ ਪਾਉਣ ਤੋਂ 4 ਮਹੀਨਿਆਂ ਬਾਅਦ ਵੀ ਕਾਨੂੰਨੀ ਭੰਬਲਭੂਸੇ ’ਚ ਫਸੀ
ਟਾਇਲੈਟ ’ਚ ਹੁੰਦੀ ਕਟਾਣੂਆਂ ਦੀ ਭਰਮਾਰ
ਅਸਲ 'ਚ ਟਾਇਲਟ ਦੇ ਅੰਦਰ ਈ-ਕੁਲੀਨ, ਸ਼ਿਗੇਲਾ, ਹੈਪੇਟਾਈਟਿਸ-ਏ.ਆਰ.ਐੱਸ.ਏ., ਮੋਰੋਵਾਇਰਸ ਅਤੇ ਗੈਸਟ੍ਰੋਇੰਟੈਸਟਾਈਨਲ ਵਾਇਰਸ ਜਿਹੇ ਕਈ ਤਰ੍ਹਾਂ ਦੇ ਹਾਨੀਕਾਰਨ ਕੀਟਾਣੂ ਹੁੰਦੇ ਹਨ, ਜੋ ਸਾਨੂੰ ਡਾਇਰੀਆ, ਉਲਟੀ ਜਾਂ ਪੇਟ ’ਚ ਦਰਦ ਜਿਹੀਆਂ ਬੀਮਾਰੀਆਂ ਦਾ ਸ਼ਿਕਾਰ ਬਣਾ ਸਕਦੇ ਹਨ। ਨਾਲ ਹੀ ਸਾਲਮੋਨੈਲਾ, ਸਟ੍ਰੈਪਟੋਕੋਕ ਦੀ ਵਜ੍ਹਾ ਨਾਲ ਸਾਨੂੰ ਕਈ ਤਰ੍ਹਾਂ ਦੀ ਚਮੜੀ ਦੇ ਰੋਗ ਵੀ ਹੋ ਸਕਦੇ ਹਨ।
ਵੇਸਟ ਮਟੀਰੀਅਲ ਦੇ ਕਣ ਹਵਾ ’ਚ
ਟਾਇਲਟ ਫਲੱਸ਼ ਕਰਦੇ ਹੋਏ ਪਾਣੀ ਦੇ ਨਾਲ-ਨਾਲ ਵੇਸਟ ਮਟੀਰੀਅਲ ਦੇ ਛੋਟੇ-ਛੋਟੇ ਕਣ ਵੀ ਚਾਰੇ ਦਿਸ਼ਾਵਾਂ ’ਚ 6 ਫੁੱਟ ਤੱਕ ਉਪਰ ਉਠਦੇ ਹਨ ਅਤੇ ਟਾਇਲਟ ਦੇ ਹਰ ਹਿੱਸੇ ’ਚ ਫੈਲ ਜਾਂਦੇ ਹਨ। ਕਈ ਵਾਰ ਸਾਫ ਕਰਨ ਤੋਂ ਬਾਅਦ ਵੀ ਟਾਇਲਟ ਤੋਂ ਕੀਟਾਣੂ ਪੂਰੀ ਤਰ੍ਹਾਂ ਨਹੀਂ ਹਟਦੇ। ਇਸ ਵਜ੍ਹਾਂ ਨਾਲ ਸਾਡੇ ਸਾਫ ਦਿਸਦੇ ਟਾਇਲਟ ’ਚ ਵੀ ਕਾਫੀ ਕੀਟਾਣੂ ਹੁੰਦੇ ਹਨ।
ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’
ਜਦੋਂ ਇਕ ਰੰਗ-ਬਰੰਗੀ ਕਾਰ ਨੇ ਜਿੱਤੀ ਕਾਨੂੰਨੀ ਲੜਾਈ...(ਵੀਡੀਓ)
ਮੋਬਾਈਲ ਫੋਨ ’ਤੇ ਜੰਮ੍ਹ ਸਕਦੇ ਹਨ ਇਹ ਕੀਟਾਣੂ
ਫਲੈਸ਼ ਅਤੇ ਦੀਵਾਰਾਂ ਆਦਿ ’ਤੇ ਹੱਥ ਲੱਗਣ ਦੌਰਾਨ ਇਹ ਕੀਟਾਣੂ ਸਾਡੇ ਹੱਥਾਂ ’ਚ ਵੀ ਆ ਜਾਂਦੇ ਹਨ। ਜਦੋਂ ਅਸੀਂ ਟਾਇਲਟ ’ਚ ਮੋਬਾਈਨ ਫੋਨ ਦੀ ਵਰਤੋਂ ਕਰਦੇ ਹਾਂ ਤਾਂ ਇਹੀਂ ਕੀਟਾਣੀ ਸਾਡੇ ਸਮਾਰਟਫੋਨ ਦੀ ਸਕੀਨ ਅਤੇ ਕਵਰ ’ਤੇ ਚਲੇ ਜਾਂਦੇ ਹਨ।
ਮੋਬਾਈਨ ਫੋਨ ਸਾਡੇ ਮੂੰਹ, ਕੰਨ, ਅੱਖ ਅਤੇ ਨੱਕ ਜਿਹੇ ਸੰਵੇਦਨਸ਼ੀਲ ਥਾਵਾਂ ਦੇ ਸਪੰਰਕ ’ਚ ਆਉਂਦਾ ਹੈ। ਇਸ ਨਾਲ ਖਤਰਨਾਕ ਕੀਟਾਣੂਆਂ ਦੇ ਸਾਡੇ ਸਰੀਰ ’ਚ ਪ੍ਰਵੇਸ਼ ਦੀ ਸ਼ੰਕਾ ਵੱਧ ਜਾਂਦੀ ਹੈ। ਖਾਣਾ ਖਾਂਦੇ ਸਮੇਂ ਜਦੋਂ ਅਸੀਂ ਅਜਿਹੇ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਾਂ ਤਾਂ ਫੋਨ ’ਤੇ ਚਿਪਕੇ ਕੀਟਾਣੂਆਂ ਨੂੰ ਸਾਡੇ ਸਰੀਰ ’ਤੇ ਜਾਂ ਫਿਰ ਸਾਡੇ ਮੂੰਹ ਦੇ ਅੰਦਰ ਜਾਣ ਦਾ ਰਸਤਾ ਮਿਲ ਜਾਂਦਾ ਹੈ।
ਕੀ ਪੰਜਾਬ ਦੇ ਲੋਕ 2022 'ਚ ਕੈਪਟਨ ਸਾਹਿਬ ਨੂੰ ਮੁੜ ਬਣਾਉਣਗੇ ਪੰਜਾਬ ਦਾ ਕੈਪਟਨ...?
ਬੇਹੱਦ ਖਤਰਨਾਕ ਹਨ ਇਹ ਕੀਟਾਣੂ
ਇਹ ਕੀਟਾਣੂ ਇੰਨੇ ਖਤਰਨਾਕ ਹੁੰਦੇ ਹਨ ਕਿ ਇਨ੍ਹਾਂ ਤੋਂ ਸਾਨੂੰ ਕਈ ਖਤਰਨਾਕ ਚਮੜੀ ਦੇ ਰੋਗ ਅਤੇ ਸਰੀਰਕ ਬੀਮਾਰੀਆਂ ਹੋ ਸਕਦੀਆਂ ਹਨ। ਟਾਇਲਟ ਸੀਟ ’ਤੇ ਬੈਠ ਕੇ ਮੋਬਾਇਲ ਸਕ੍ਰਾਲ ਕਰਨ ਵਾਲਿਆਂ ਨੂੰ ਪਾਈਲਸ ਦੀ ਵੀ ਸਮੱਸਿਆ ਦੇਖੀ ਗਈ ਹੈ। ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਤੁਹਾਨੂੰ ਟਾਇਲਟ ਦੇ ਅੰਦਰ ਆਪਣਾ ਫੋਨ ਲੈ ਕੇ ਜਾਣਾ ਜਾਂ ਇਸਤੇਮਾਲ ਨਹੀਂ ਕਰਨਾ ਚਾਹੀਦਾ।
ਜੇਕਰ ਕਿਸੇ ਜ਼ਰੂਰੀ ਕੰਮ ਵੀ ਵਜ੍ਹਾ ਨਾਲ ਤੁਹਾਨੂੰ ਮੋਬਾਇਲ ਦੀ ਵਰਤੋਂ ਕਰਨੀ ਪੈ ਜਾਵੇ ਤਾਂ ਟਾਇਲਟ ਤੋਂ ਬਾਹਰ ਆ ਕੇ ਕਿਸੇ ਚੰਗੇ ਸੈਨੀਟਾਈਜ਼ਰ ਦੀ ਮਦਦ ਨਾਲ ਸਾਫ ਕਰ ਲੈਣਾ ਚਾਹੀਦਾ ਹੈ।
ਜਤੇਂਦਰ ਮੱਲਾਹ