ਵਕਤ ਅਤੇ ਸਿੱਖਿਆ

05/16/2020 6:57:11 PM

ਡਾ.ਪਿਆਰਾ ਲਾਲ ਗਰਗ

9914505009

ਅਸੀਂ ਬਹੁਤਿਆਂ ਨੇ ਹੁਣ ਤੱਕ ਸਿੱਖਿਆ ਦੇ ਦੋ ਰੂਪ ਤੇ ਤਰੀਕੇ ਹੀ ਵੇਖੇ ਤੇ ਸੁਣੇ ਹਨ। ਯਾਣੀ ਸੰਸਥਾਗਤ ਕਲਾਸ ਵਿਚ ਜਾਂ ਫਿਰ ਆਨ ਲਾਈਨ ਕਲਾਸ ਵਿਚ ਪਰ ਅਸੀਂ ਵਕਤ, ਸਥਾਨ, ਆਲੇ-ਦੁਆਲੇ ਤੇ ਧੁੰਨ ਅਨੁਸਾਰ ਸਿੱਖਿਆ ਬਾਬਤ ਬਹੁਤ ਹੀ ਘੱਟ ਸੁਣਦੇ ਜਾਂ ਪੜ੍ਹਦੇ ਹਾਂ। ਵੈਸੇ ਸਿੱਖਿਆ ਦੇ ਮੌਕਿਆਂ ਦੇ ਅਭਾਵ ਵਿਚ, ਸਿੱਖਿਆ ਦੇਣ ਤੋਂ ਇਨਕਾਰ ਵਿਚ ਜਾਂ ਤਿਰਸਕਾਰ ਵਿਚ ਸਿੱਖਿਆ ਉਹ ਵੀ ਸਿਖਰਾਂ ਦੀ ਕਾਬਲੀਅਤ ਵਾਲੀ ਸਿੱਖਿਆ ਕਿਵੇਂ ਪ੍ਰਾਪਤ ਕਰਨੀ ਹੈ ਤੇ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਸਾਨੂੰ ਸਾਡਾ ਇਤਿਹਾਸ ਸਿਖਾਉਂਦਾ ਹੈ ਕਿ ਕਿਵੇਂ ਸਿੱਖਿਆ ਜਦ ਕੇਵਲ ਕੁਝ ਵਰਗਾਂ ਤਕ ਸੀਮਿਤ ਸੀ ਤੇ ਕੁਝ ਨੂੰ ਸਿੱਖਿਆ ਤੋਂ ਵਿਰਵੇ ਕਰ ਰੱਖਿਆ ਸੀ। ਉਸ ਵਕਤ ਇਕ ਭੀਲ ਬਾਲਕ ਨੇ ਗੁਰੂ ਦਰੋਣਾਚਾਰੀਆ ਵਲੋਂ ਤਿਰਸਕਾਰੇ ਜਾਣ ਦੇ ਬਾਵਜੂਦ ਜੰਗਲਾਂ ਵਿਚ ਹੀ ਸਾਜੋ ਸਮਾਨ ਦੇ ਅਭਾਵ ਵਿਚ ਵੀ ਆਪਣੀ ਧੁੰਨ ਦੇ ਸਹਾਰੇ ਕਿਵੇਂ ਸਿਖਰਾਂ ਦੀ ਤੀਰ ਅੰਦਾਜੀ ਸਿੱਖੀ! 

ਅੱਜ ਦੇ ਹਾਲਾਤ ਵਿਚ ਵੀ ਅਸੀਂ ਇਕ ਨਵੀਂ ਤੇ ਅਣਜਾਣੀ ਸਥਿੱਤੀ ਵਿਚ ਥੱਕਾ ਦਿੱਤੇ ਗਏ ਹਾਂ। ਉਹ ਸਥਿੱਤੀ ਜੋ ਸਾਡੇ ਅਧਿਆਪਕਾਂ ਪ੍ਰਸ਼ਾਸਕਾਂ ਤੇ ਸ਼ਾਸਕਾਂ ਨੇ ਕਦੀ ਸ਼ਾਇਦ ਖੁਦ ਵੀ ਨਹੀਂ ਵੇਖੀ ਸੁਣੀ ਜਾਂ ਹੰਢਾਈ ਹੋਵੇਗੀ। ਅੱਜ ਸਾਡੇ ਸਾਹਮਣੇ ਵੱਡਾ ਪ੍ਰਸ਼ਨ ਇਹ ਹੈ ਕਿ ਆਖਿਰਕਾਰ ਅਜਿਹੀ ਸਥਿਤੀ ਵਿਚ ਕੀ ਕੀਤਾ ਜਾਵੇ? ਇਹ ਸਮਾਂ ਹੈ ਸਾਡੇ ਕੋਲ ਅਜਿਹਾ ਜਿਸ ਵੇਲੇ ਅਸੀਂ ਲਕੀਰ ਤੋਂ ਹਟ ਕੇ ਸੋਚਣ ਤੇ ਕਰਨ ਵਾਸਤੇ ਆਜ਼ਾਦ ਹਾਂ। ਇਸ ਵਕਤ ਅਸੀਂ ਕੁਝ ਨਵਾਂ ਨਵੇਕਲਾ ਸਿਰਜੇ ਸਕਦੇ ਹਾਂ।

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਪ੍ਰਭਾਵਿਤ ਕਰ ਰਿਹਾ ਹੈ Zomato ਕਰਮਚਾਰੀਆਂ ਦੀ ਵੀ ਜ਼ਿੰਦਗੀ (ਵੀਡੀਓ)

ਪੜ੍ਹੋ ਇਹ ਵੀ ਖਬਰ - ਮਾਪੇ ਇੰਝ ਕਰਨ ਬੱਚੇ ਲਈ ਸਹੀ ਸਕੂਲ ਬੈਗ, ਰੋਟੀ ਦੇ ਡੱਬੇ ਤੇ ਪਾਣੀ ਦੇ ਬੋਤਲ ਦੀ ਚੋਣ

ਪੜ੍ਹੋ ਇਹ ਵੀ ਖਬਰ - ਕੀ ਅਸੀਂ ਲੋਕ ਮੂਰਖ ਹਾਂ ਜਾਂ ਗੱਲ-ਗੱਲ ਤੇ ਸਾਨੂੰ ਮੂਰਖ ਬਣਾਇਆ ਜਾਂਦਾ ਹੈ?

ਅਸੀਂ ਮਨੁੱਖੀ ਰਿਸ਼ਤਿਆਂ ਨੂੰ ਸਮਝ ਕੇ ਉਨ੍ਹਾਂ ਬਾਬਤ ਲਿਖਣ, ਚਿਤਰਣ ਕਰਨ, ਕਵਿਤਾ, ਕਹਾਣੀ ਲਿਖਣ, ਮਖੌਲ, ਚੁਟਕਲੇ, ਬੁਝਾਰਤਾਂ ਲਿਖਣ, ਆਪਸੀ ਵਰਤਾਅ ਵਿਚ ਬਦਲਾਅ ਨੂੰ ਸਮਝਣ ਅਤੇ ਲਿਖਣ ਦਾ ਕੰਮ ਕਰਦੇ ਹੋਏ ਮਨੁੱਖੀ ਮਨ ਨੂੰ ਪੜ੍ਹਨਾ ਸਿੱਖ ਸਕਦੇ ਹਾਂ। ਅਸੀਂ ਸੰਕੋਚ ਨਾਲ ਵਰਤੋ, ਮੁੜ-ਮੁੜ ਵਰਤੋ, ਪੁਨਰ ਚੱਕਰੀਕਰਨ ਕਰਕੇ ਵਰਤੋ ਦੇ ਸਿਧਾਂਤ ਦਾ ਅਧਿਅਨ ਤੇ ਅਮਲ ਸਿੱਖ ਸਕਦੇ ਹਾਂ। ਅਸੀਂ ਇਕ ਦੂਜੇ ਦੀਆਂ ਲੋੜਾਂ ਦੀ ਪੂਰਤੀ ਲਈ ਆਪਸੀ ਸਹਿਯੋਗ ਤੇ ਤਾਲਮੇਲ ਦੀ ਲੋੜ ਅਤੇ ਪ੍ਰਕਿਰਿਆ ਨੂੰ ਸਮਝ ਤੇ ਕਲਮਬੰਦ ਕਰ ਸਕਦੇ ਹਾਂ।

ਅਸੀਂ ਘਰ ਵਿਚ ਤਾੜੇ ਬੈਠਣ ਕਰਕੇ ਮਾਨਸਿਕ ਤਣਾਅ ਨੂੰ ਸਮਝਣ ਅਤੇ ਦੂਰ ਕਰਨ ਬਾਬਤ ਯਤਨ ਕਰ ਸਕਦੇ ਹਾਂ। ਅਸੀਂ ਕੁਦਰਤ ਨੂੰ ਨਿਹਾਰਦੇ ਹੋਏ ਕੁਦਰਤ ਦੇ ਭੇਦਾਂ ਬਾਬਤ ਸਮਝ ਬਣਾ ਸਕਦੇ ਹਾਂ। ਅਸੀਂ ਏਕਲਵਿਆ ਨਾਲ ਹੋਏ ਅਨਿਆ ਦੀ ਜੜ੍ਹ ਪਕੜ ਸਕਦੇ ਹਾਂ। ਇਸ ਤਰਾਂ ਕਰਦੇ ਹੋਏ ਕਿਤਾਬਾਂ ਦੇ ਰਸਮੀ ਪਾਠਾਂ ਰਾਹੀਂ ਸਿੱਖਣ ਦੀ ਥਾਂ ਗੈਰ ਰਸਮੀ ਤਰੀਕੇ ਨਾਲ ਖੁਦ-ਬ-ਖੁਦ ਰੌਚਕ ਬਣਾ ਕੇ ਉਹੀ ਪਾਠ ਅਪਣੇ ਆਪ ਅਮਲੀ ਰੂਪ ਵਿਚ ਸਿੱਖ ਤੇ ਸਮਝ ਸਕਦੇ ਹਾਂ।

ਪੜ੍ਹੋ ਇਹ ਵੀ ਖਬਰ - ਈਰਾਨ ਦੀ ਮਾਹਾਨ ਏਅਰਲਾਈਨ ਨੇ ਫੈਲਾਇਆ ਸਭ ਤੋਂ ਵੱਧ ਕੋਰੋਨਾ ਵਾਇਰਸ (ਵੀਡੀਓ)

ਪੜ੍ਹੋ ਇਹ ਵੀ ਖਬਰ - ਮੋਟਾਪੇ ਤੋਂ ਪਰੇਸ਼ਾਨ ਲੋਕਾਂ ਲਈ ਫਾਇਦੇਮੰਦ ‘ਟਮਾਟਰ’, ਚਿਹਰੇ ਨੂੰ ਵੀ ਬਣਾਵੇ ਗਲੋਇੰਗ

ਹਰ ਵਿਸ਼ੇ ਨੂੰ ਕੋਰੋਨਾ, ਆਲੇ ਦੁਆਲੇ ਨਾਲ ਜੋੜ ਕੇ ਸਿੱਖ ਸਕਦੇ ਹਾਂ। ਸਾਡੇ ਸਾਹਮਣੇ ਕੋਰੋਨਾ ਦਾ ਇਤਿਹਾਸ, ਭੂਗੋਲ, ਅਰਥ ਸ਼ਾਸਤਰ, ਸਮਾਜ ਸ਼ਾਸਤਰ, ਸਿਆਸੀ ਵਿਗਿਆਨ, ਗਣਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਚਿਤਰਕਲਾ, ਮਨੋ  ਵਿਗਿਆਨ ਤੇ ਹੋਰ ਬਹੁਤ ਕੁਝ ਨਵੇਂ ਤਰੀਕੇ ਤੇ ਖੋਜੀ ਵਿਧੀ ਨਾਲ ਕਰਨ ਵਾਸਤੇ ਉਪਲੱਬਧ ਹੈ। ਨਵੀਆਂ ਹਾਲਤਾਂ ਵਿਚ ਨਵੀਆਂ ਚੁਣੌਤੀਆਂ ਤੇ ਨਵੇਂ ਰਸਤੇ ਸਾਡੀ ਸਿੱਖਣ ਪ੍ਰਕਿਰਿਆ ਨੂੰ ਆਨੰਦ ਮਈ ਬਣਾ ਸਕਦੇ ਹਨ। ਬੰਦ ਦਰਵਾਜੇ ਖੋਲ੍ਹ ਕੇ ਨਵੀਆਂ ਤਕਨੀਕਾਂ ਵੱਲ ਉਡਾਣ ਭਰਨ ਦਾ ਹੌਸਲਾਂ ਤੇ ਤਾਕਤ ਦੇ ਸਕਦੇ ਹਨ।


rajwinder kaur

Content Editor

Related News