ਜੇਕਰ ਝੜਦੇ ਨੇ ਵਾਲ ਤਾਂ ਖਾਓ ਇਹ ਚੀਜ਼ਾਂ

02/09/2017 5:26:57 PM

ਜਲੰਧਰ—ਜੇਕਰ ਤੁਹਾਡੇ ਵਾਲ ਬਹੁਤ ਝੜ ਰਹੇ ਹਨ ਤਾਂ ਹੋ ਸਕਦਾ ਹੈ ਕਿ ਤੁਹਾਡੇ ਭੋਜਨ ''ਚ ਕਿਸੇ ਚੀਜ਼ ਦੀ ਕੋਈ ਘਾਟ ਹੋਵੇ। ਆਮ ਤੌਰ ''ਤੇ ਸਾਨੂੰ ਲੱਗਦਾ ਹੈ ਕਿ ਸਾਡੇ ਸੈਂਪੂ, ਤੇਲ ਜਾਂ ਫ਼ਿਰ ਹੇਅਰ ਕਰੀਮ ਦੇ ਕਾਰਨ ਹੀ ਸਾਡੇ ਵਾਲ ਝੜਦੇ ਹਨ ਪਰ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਕਾਰਨ ਹੋ ਸਕਦੇ ਹਨ।
ਕਈ ਵਾਰ ਭੋਜਨ ''ਚ ਪੋਸ਼ਕ ਤੱਤਾਂ ਦੀ ਕਮੀ ਹੋਣ ਕਾਰਨ ਵੀ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਅਜਿਹੇ ''ਚ ਸਾਨੂੰ ਆਪਣੀ ਡਾਈਟ ''ਤੇ ਧਿਆਨ ਦੇਣ ਦੀ ਲੋੜ ਹੈ। ਸਿਹਤਮੰਦ ਡਾਈਟ ਦੀ ਮਦਦ ਨਾਲ ਵਾਲ ਝੜਨ ਦੀ ਸਮੱਸਿਆ ''ਤੇ ਕਾਬੂ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ 5 ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਭੋਜਨ ''ਚ ਸ਼ਾਮਲ ਕਰਨ ਨਾਲ ਵਾਲ ਝੜਨ ਦੀ ਸਮੱਸਿਆ ''ਤੇ ਕਾਬੂ ਪਾਇਆ ਜਾ ਸਕਦਾ ਹੈ :
1 ਅੰਡਾ
ਬਾਇਓਟੀਨ ਅਤੇ ਵਿਟਾਮਿਨ ਨਾਲ ਭਰਪੂਰ ਅੰਡਾ ਵਾਲਾਂ ਦੀ ਲੰਬਾਈ ਅਤੇ ਸਿਹਤ ਲਈ ਚੰਗਾ ਹੁੰਦਾ ਹੈ। ਅੰਡਾ ਖਾਣ ਤੋਂ ਇਲਾਵਾ ਇਸ ਨੂੰ ਜੈਤੂਨ ਦੇ ਤੇਲ ''ਚ ਮਿਕਸ ਕਰਕੇ ਵਾਲਾਂ ''ਚ ਲਗਾਇਆ ਜਾ ਸਕਦਾ ਹੈ। 2 ਅੰਡਿਆਂ ਅਤੇ 4 ਚਮਚ ਜੈਤੂਨ ਦਾ ਤੇਲ ਦੇ ਲਓ ਅਤੇ ਇਨ੍ਹਾਂ ਦਾ ਇੱਕ ਪਤਲਾ ਜਿਹਾ ਪੇਸਟ ਬਣਾ ਲਓ। ਫ਼ਿਰ ਇਸ ਨੂੰ ਵਾਲਾਂ ''ਚ ਲਗਾਓ। ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲੇਗਾ।
2 ਪਾਲਕ
ਪਾਲਕ ਆਇਰਨ ਅਤੇ ਫੋਲੇਟ ਦਾ ਵਧੀਆ ਸਰੋਤ ਹੈ। ਫੋਲੇਟ ਲਾਲ ਰਕਤ (ਖੂਨ) ਕੋਸ਼ਿਕਾਵਾਂ ਦੇ ਨਿਰਮਾਣ ''ਚ ਮਦਦ ਕਰਦੀ ਹੈ, ਜਿਹੜੀਆਂ ਵਾਲਾਂ ਨੂੰ ਆਕਸੀਜਨ ਪਹੁੰਚਾਉਂਦੀਆਂ ਹਨ। ਭੋਜਨ ''ਚ ਪਾਲਕ ਨੂੰ ਸਲਾਦ ਦੇ ਰੂਪ ''ਚ ਵੀ ਲਿਆ ਜਾ ਸਕਦਾ ਹੈ।
3 ਸ਼ਿਮਲਾ ਮਿਰਚ
ਲਾਲ, ਪੀਲੇ ਅਤੇ ਹਰੇ ਰੰਗ ''ਚ ਮਿਲਣ ਵਾਲੀਆਂ ਸ਼ਿਮਲਾਂ ਮਿਰਚਾਂ ਵਿਟਾਮਿਨ ਸੀ ਨਾਲ ਭਰਪੂਰ ਹੁੰਦੀਆਂ ਹਨ, ਜਿਹੜੀਆਂ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ। ਵਿਟਾਮਿਨ ਸੀ ਇਸ ਗੱਲ ਨੂੰ ਨਿਸ਼ਚਿਤ ਕਰਨ ਲਈ ਜ਼ਰੂਰੀ ਹੁੰਦਾ ਹੈ ਕਿ ਲਾਲ ਰਕਤ (ਖ਼ੂਨ) ਕੋਸ਼ਿਕਾਵਾਂ ''ਚ ਲੋਹ ਤੱਤ ਸਹੀ ਮਾਤਰਾ ''ਚ ਹੈ ਕਿ ਨਹੀਂ। ਵਿਟਾਮਿਨ ਸੀ ਦੀ ਕਮੀ ਨਾਲ ਵਾਲਾਂ ''ਚ ਰੁੱਖਾਪਨ ਵਧ ਜਾਂਦਾ ਹੈ ਅਤੇ ਇਹ ਜਲਦੀ ਹੀ ਟੁੱਟਣ ਲੱਗ ਜਾਂਦੇ ਹਨ।
4 ਫ਼ਲੀਆਂ
ਸੋਇਆਬੀਨ ਸਟਾਰਚ ਭਰਪੂਰ ਫ਼ਲੀਆਂ ਅਤੇ ਮਟਰ ਸ਼ਾਕਾਹਾਰੀ ਲੋਕਾਂ ਲਈ ਪ੍ਰੌਟੀਨ ਦਾ ਮਹੱਤਵਪੂਰਨ ਸਰੋਤ ਹੈ। ਇਹ ਸਾਰੇ ਪਦਾਰਥ ਵਾਲਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
5 ਸ਼ਕਰਕੰਦੀ
ਵਿਟਾਮਿਨ ਅਤੇ ਬੀਟਾ ਕੈਰੋਟੀਨ ਨਾਲ ਭਰਪੂਰ ਸ਼ਕਰਕੰਦੀ ਵਾਲਾਂ ਦੇ ਵਿਕਾਸ ਲਈ ਬਹੁਤ ਵਧੀਆ ਹੈ। ਬੀਟਾ ਕੈਰੋਟੀਨ ਦੇ ਦੂਜੇ ਸਰੋਤਾਂ ਦੇ ਰੂਪ ''ਚ ਤੁਸੀਂ ਗਾਜਰ ਅਤੇ ਕੱਦੂ ਵੀ ਖਾ ਸਕਦੇ ਹੋ।


Related News