ਪਤੀ ਨੂੰ ਤੁਹਾਡਾ ਦੀਵਾਨਾ ਬਣਾ ਦੇਣਗੀਆਂ ਇਹ ਗੱਲਾਂ

04/09/2018 12:35:28 PM

ਨਵੀਂ ਦਿੱਲੀ— ਵਿਆਹ ਦਾ ਰਿਸ਼ਤਾ ਪਤੀ-ਪਤਨੀ ਲਈ ਬੇਹੱਦ ਖਾਸ ਹੁੰਦਾ ਹੈ। ਇਸ ਰਿਸ਼ਤੇ ਨਾਲ ਇਨ੍ਹਾਂ ਦੋਵਾਂ ਦੀ ਜ਼ਿੰਦਗੀ 'ਚ ਨਵੀਂਆਂ ਖੁਸ਼ੀਆਂ ਆਉਂਦੀਆਂ ਹਨ। ਵਿਆਹ ਦੇ ਕੁਝ ਮਹੀਨੇ ਤੱਕ ਪਤੀ-ਪਤਨੀ ਨੂੰ ਇਕ-ਦੂਜੇ ਦੀਆਂ ਹਰ ਗੱਲਾਂ ਪਸੰਦ ਆਉਂਦੀਆਂ ਹਨ ਜੋ ਕਿ ਹਰ ਜੋੜੇ ਦੀ ਲਾਈਫ ਦਾ ਹਿੱਸਾ ਬਣ ਜਾਂਦੀਆਂ ਹਨ। ਕਈ ਵਾਰ ਤਾਂ ਛੋਟੀ ਜਿਹੀ ਗੱਲ ਹੀ ਪਤੀ-ਪਤਨੀ 'ਚ ਇਨ੍ਹੀ ਜ਼ਿਆਦਾ ਵੱਡੀ ਹੋ ਜਾਂਦੀ ਹੈ ਕਿ ਉਨ੍ਹਾਂ ਦੀ ਆਪਸ 'ਚ ਗੱਲਬਾਤ ਬੰਦ ਹੋ ਜਾਂਦੀ ਹੈ। ਜੇ ਤੁਸੀਂ ਵੀ ਨਹੀਂ ਚਾਹੁੰਦੀ ਕਿ ਤੁਹਾਡਾ ਪਤੀ ਤੁਹਾਡੇ ਤੋਂ ਦੂਰ ਜਾਵੇ ਜਾਂ ਗੱਲਬਾਤ ਬੰਦ ਕਰੇ ਤਾਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ 'ਤੇ ਧਿਆਨ ਜ਼ਰੂਰ ਦਿਓ।
1. ਹੌਂਸਲੇ ਨਾਲ ਕੰਮ ਲਓ
ਮਰਦਾਂ ਨੂੰ ਉਹ ਔਰਤਾਂ ਬਹੁਤ ਪਸੰਦ ਆਉਂਦੀਆਂ ਹਨ ਜਿਨ੍ਹਾਂ 'ਚ ਹੌਂਸਲਾ ਹੁੰਦਾ ਹੈ। ਉਹ ਉਨ੍ਹਾਂ ਦੀ ਸਹਿਣਸ਼ੀਲਦਾ ਦੇ ਦੀਵਾਨੇ ਹੋ ਜਾਂਦੇ ਹਨ। ਉਂਝ ਵੀ ਪਤੀ-ਪਤਨੀ ਦੇ ਰਿਸ਼ਤੇ 'ਚ ਸਬਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਤੁਸੀਂ ਵੀ ਆਪਣੇ ਪਤੀ ਨੂੰ ਉਂਗਲੀਆਂ 'ਤੇ ਨਚਾਉਣਾ ਚਾਹੁੰਦੀ ਹੋ ਤਾਂ ਆਪਣੇ ਗੁੱਸੇ ਨੂੰ ਕੰਟਰੋਲ 'ਚ ਰੱਖੋ।
2. ਸਰਪਰਾਈਜ਼ ਦਿਓ
ਪਤੀ ਨੂੰ ਆਪਣਾ ਦੀਵਾਨਾ ਬਣਾਉਣ ਲਈ ਉਸ ਲਈ ਕੁਝ ਸਪੈਸ਼ਲ ਕਰੋ। ਉਨ੍ਹਾਂ ਦੇ ਜਨਮਦਿਨ ਜਾਂ ਕਿਸੇ ਖਾਸ ਮੌਕੇ 'ਤੇ ਉਨ੍ਹਾਂ ਨੂੰ ਸਰਪਰਾਈਜ਼ ਦਿਓ। ਸਰਪ੍ਰਾਈਜ਼ ਦੇਣ ਲਈ ਕਿਤੇ ਬਾਹਰ ਘੁੰਮਣ ਜਾਓ, ਕੈਂਡਲ ਲਾਈਟ ਡਿਨਰ 'ਤੇ ਜਾਓ, ਫਿਲਮ ਦੇਖਣ ਜਾਓ। ਤੁਸੀਂ ਚਾਹੋ ਤਾਂ ਆਪਣੇ ਸਾਥੀ ਲਈ ਉਨ੍ਹਾਂ ਦੀ ਫੇਵਰਟ ਡਿਸ਼ ਬਣਾਓ। ਇਹ ਛੋਟੀਆਂ-ਛੋਟੀਆਂ ਗੱਲਾਂ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਬਣਾਉਂਦੀਆਂ ਹਨ।
3. ਉਨ੍ਹਾਂ ਦੀਆਂ ਗੱਲਾਂ ਸੁਣੋ
ਜਦੋਂ ਵੀ ਪਤੀ ਘਰ ਆਵੇ ਤਾਂ ਉਨ੍ਹਾਂ ਨਾਲ ਗੱਲ ਕਰੋ। ਦਫਤਰ 'ਚ ਕੀ ਹੋਇਆ, ਉਨ੍ਹਾਂ ਦਾ ਦਿਨ ਕਿਹੋ ਜਿਹਾ ਗਿਆ ਇਹ ਸਾਰੀਆਂ ਗੱਲਾਂ ਪੁੱਛਣ ਨਾਲ ਪਤੀ ਨੂੰ ਲੱਗਦਾ ਹੈ ਕਿ ਜਿਵੇਂ ਤੁਹਾਨੂੰ ਉਨ੍ਹਾਂ ਦੀ ਫਿਕਰ ਹੈ। ਇਸ ਨਾਲ ਤੁਹਾਡੇ ਦੋਵਾਂ ਦੇ ਰਿਸ਼ਤੇ 'ਚ ਸੁਧਾਰ ਆਉਂਦਾ ਹੈ।


Related News