ਸਰਦੀ ਦੇ ਮੌਸਮ ''ਚ ਸਰੀਰ ਨੂੰ ਗਰਮਾਹਟ ਪਹੁੰਚਾਉਣਗੇ ਇਹ ਸੁਪਰ ਫੂਡਸ

Tuesday, Nov 24, 2020 - 10:53 AM (IST)

ਸਰਦੀ ਦੇ ਮੌਸਮ ''ਚ ਸਰੀਰ ਨੂੰ ਗਰਮਾਹਟ ਪਹੁੰਚਾਉਣਗੇ ਇਹ ਸੁਪਰ ਫੂਡਸ

ਜਲੰਧਰ: ਸਰਦੀਆਂ 'ਚ ਬੀਮਾਰੀਆਂ ਦੀ ਲਪੇਟ 'ਚ ਆਉਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਜਿਹੇ 'ਚ ਸਰਦ ਹਵਾਵਾਂ ਤੋਂ ਬਚਣ ਲਈ ਗਰਮ ਕੱਪੜਿਆਂ ਦੇ ਨਾਲ ਡਾਈਟ 'ਚ ਵੀ ਗਰਮ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ। ਇਸ ਨਾਲ ਸਰਦੀ, ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਮਿਲਣ ਦੇ ਨਾਲ ਇਮਿਊਨਿਟੀ ਵਧਣ 'ਚ ਮਦਦ ਮਿਲਦੀ ਹੈ। ਚੱਲੋ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਦੇ ਬਾਰੇ 'ਚ ਦੱਸਦੇ ਹਾਂ ਜਿਸ ਦੀ ਵਰਤੋਂ ਨਾਲ ਤੁਹਾਡੇ ਸਰੀਰ ਨੂੰ ਗਰਮਾਹਟ ਮਿਲਣ ਦੇ ਨਾਲ ਸਹੀ ਮਾਤਰਾ ਚ ਪੋਸ਼ਣ ਮਿਲੇਗਾ। 
ਆਂਡਾ
ਮੌਸਮ ਚਾਹੇ ਕੋਈ ਵੀ ਹੋਵੇ ਉਸ 'ਚ ਪੌਸ਼ਟਿਕ ਗੁਣਾਂ ਨਾਲ ਭਰਪੂਰ ਆਂਡਾ ਖਾਣਾ ਫ਼ਾਇਦੇਮੰਦ ਹੁੰਦਾ ਹੈ। ਖ਼ਾਸ ਤੌਰ 'ਤੇ ਸਰਦੀ 'ਚ ਰੋਜ਼ਾਨਾ ਸਵੇਰੇ 2 ਆਂਡੇ ਖਾਣ ਨਾਲ ਠੰਡ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਇਮਿਊਨਿਟੀ ਸਟਰਾਂਗ ਹੋ ਕੇ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਮਿਲਦੀ ਹੈ।

ਇਹ ਵੀ ਪੜ੍ਹੋ:ਇਕੱਲੀਆਂ ਰਹਿਣ ਵਾਲੀਆਂ ਜਨਾਨੀਆਂ ਨੂੰ ਬਲੱਡ ਪ੍ਰੈੱਸ਼ਰ ਦਾ ਖ਼ਤਰਾ ਜ਼ਿਆਦਾ, ਜਾਣੋ ਕਿਉਂ
ਗੁੜ
ਇਸ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਇੰਫਲਾਮੈਂਟਰੀ ਗੁਣ ਹੁੰਦੇ ਹਨ। ਇਸ ਦੀ ਵਰਤੋਂ ਨਾਲ ਸਰੀਰ ਨੂੰ ਗਰਮਾਹਟ ਮਿਲਣ ਦੇ ਨਾਲ ਖਾਂਸੀ, ਜ਼ੁਕਾਮ, ਬੁਖਾਰ ਅਤੇ ਮੌਸਮੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। 
ਹਲਦੀ
ਹਲਦੀ 'ਚ ਐਂਟੀ-ਆਕਸੀਡੈਂਟ, ਐਂਟੀ-ਇੰਫਲਾਮੈਂਟਰੀ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੀ ਹੈ। ਨਾਲ ਹੀ ਔਸ਼ਦੀ ਗੁਣਾਂ ਨਾਲ ਭਰਪੂਰ ਹਲਦੀ ਨੂੰ ਸਬਜ਼ੀ ਜਾਂ ਦੁੱਧ 'ਚ ਮਿਲਾ ਕੇ ਪੀਣ ਨਾਲ ਸਰੀਰ ਨੂੰ ਗਰਮਾਹਟ ਮਿਲਦੀ ਹੈ। ਨਾਲ ਹੀ ਮੌਸਮੀ ਸਰਦੀ-ਜ਼ੁਕਾਮ ਅਤੇ ਹੋਰ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। 

PunjabKesari
ਲਸਣ
ਠੰਡ 'ਚ ਐਂਟੀ-ਆਕਸੀਡੈਂਟ, ਐਂਟੀ-ਇੰਫਲਾਮੈਂਟਰੀ, ਐਂਟੀ-ਬੈਕਟੀਰੀਅਲ ਅਤੇ ਔਸ਼ਦੀ ਗੁਣਾਂ ਨਾਲ ਭਰਪੂਰ ਲਸਣ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਗਰਮਾਹਟ ਮਿਲਣ ਦੇ ਨਾਲ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ। ਤੁਸੀਂ ਇਸ ਨੂੰ ਸਬਜ਼ੀ, ਦਾਲ ਜਾਂ ਇਸ ਦੀ ਚਟਨੀ ਬਣਾ ਕੇ ਖਾ ਸਕਦੇ ਹੋ।

ਇਹ ਵੀ ਪੜ੍ਹੋ:Beauty Tips: ਚਿੱਟੇ ਵਾਲਾਂ ਨੂੰ ਫਿਰ ਤੋਂ ਕਾਲਾ ਕਰਨਗੇ ਇਹ ਦੇਸੀ ਉਪਾਅ
ਮੇਥੀ
ਮੇਥੀ 'ਚ ਆਇਰਨ, ਕੈਲਸ਼ੀਅਮ, ਐਂਟੀ-ਆਕਸੀਡੈਂਟ ਆਦਿ ਗੁਣ ਹੁੰਦੇ ਹਨ। ਇਸ ਦੀ ਵਰਤੋਂ ਨਾਲ ਠੰਡ ਤੋਂ ਬਚਾਅ ਹੋਣ ਦੇ ਨਾਲ ਖੂਨ ਵਧਾਉਣ 'ਚ ਮਦਦ ਮਿਲਦੀ ਹੈ। ਤੁਸੀਂ ਇਸ ਨੂੰ ਸਬਜ਼ੀ, ਪਰੌਂਠੇ ਅਤੇ ਜੂਸ ਦੇ ਰੂਪ 'ਚ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਨਾਲ ਹੀ ਮੋਥੀ ਦਾਣਾ ਨਾਲ ਤਿਆਰ ਲੱਡੂ ਖਾਣਾ ਵੀ ਬੈਸਟ ਆਪਸ਼ਨ ਹੈ। 

PunjabKesari
ਸ਼ਹਿਦ
ਸਰਦੀਆਂ 'ਚ ਬੀਮਾਰੀਆਂ ਨਾਲ ਲੜਨ ਅਤੇ ਠੰਡ ਤੋਂ ਬਚਣ ਲਈ ਸ਼ਹਿਦ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਭਾਰ ਘੱਟ ਹੋ ਕੇ ਸਰੀਰ 'ਚ ਚੁਸਤੀ-ਫੁਰਤੀ ਆਉਂਦੀ ਹੈ।

PunjabKesari
ਸੁੱਕੇ ਮੇਵੇ
ਇਸ 'ਚ ਮੌਜੂਦ ਪੋਸ਼ਕ ਤੱਤ ਸਰੀਰ 'ਚ ਗਰਮੀ ਪੈਦਾ ਕਰਨ ਦੇ ਨਾਲ ਇਮਿਊਨਿਟੀ ਲੈਵਲ ਬੂਸਟ ਕਰਨ 'ਚ ਮਦਦ ਮਿਲਦੀ ਹੈ। ਅਜਿਹੇ 'ਚ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਨੂੰ ਤੁਸੀਂ ਭਿਓ ਕੇ ਦੁੱਧ, ਕੇਕ, ਹਲਵਾ 'ਚ ਮਿਲਾ ਕੇ ਜਾਂ ਗੁੜ ਅਤੇ ਦੇਸੀ ਘਿਓ ਦੇ ਨਾਲ ਲੱਡੂ ਬਣਾ ਕੇ ਖਾ ਸਕਦੇ ਹੋ।


author

Aarti dhillon

Content Editor

Related News