ਸਰਦੀਆਂ ''ਚ ਬੜੇ ਕੰਮ ਆਉਣਗੇ ਇਹ ਛੋਟੇ-ਛੋਟੇ ਟਿਪਸ

12/04/2017 2:48:31 PM

ਨਵੀਂ ਦਿੱਲੀ— ਸਰਦੀਆਂ ਦੇ ਮੌਸਮ 'ਚ ਸਿਹਤ ਤੇ ਬਿਊਟੀ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਆਮ ਕਰਨਾ ਪੈਂਦਾ ਹੈ ਕਿਉਂਕਿ ਖੁਸ਼ਕ ਮੌਸਮ 'ਚ ਨਮੀ ਘੱਟ ਹੋਣ ਲੱਗਦੀ ਹੈ, ਜਿਸ ਨਾਲ ਚਮੜੀ ਸੁੱਕਣ ਲੱਗਦੀ ਹੈ। ਆਇਲੀ ਦੀ ਬਜਾਏ ਡ੍ਰਾਈ ਸਕਿਨ ਵਾਲੇ ਲੋਕਾਂ ਨੂੰ ਇਸ ਮੌਸਮ 'ਚ ਜ਼ਿਆਦਾ ਮੁਸ਼ਕਲ ਆਉਂਦੀ ਹੈ, ਇਸ ਲਈ ਉਨ੍ਹਾਂ ਨੂੰ ਰੋਜ਼ਾਨਾ 8 ਤੋਂ 10 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਉਥੇ ਜੇਕਰ ਤੁਹਾਡੇ ਕੋਲੋਂ ਪਾਣੀ ਨਹੀਂ ਪੀਤਾ ਜਾਂਦਾ ਤਾਂ ਜੂਸ ਤੇ ਉਨ੍ਹਾਂ ਫਲ-ਸਬਜ਼ੀਆਂ ਦੀ ਵਰਤੋਂ ਜ਼ਿਆਦਾ ਕਰੋ, ਜਿਸ ਵਿਚ ਪਾਣੀ ਭਰਪੂਰ ਮਾਤਰਾ 'ਚ ਹੋਵੇ।
ਅਜਿਹੇ ਮੌਸਮ 'ਚ ਸਿਹਤ ਨਾਲ ਜੁੜੀਆਂ ਪ੍ਰੇਸ਼ਾਨੀਆਂ ਜਿਵੇਂ ਸਰਦੀ-ਜ਼ੁਕਾਮ, ਗਲੇ ਦੀ ਖਰਾਸ਼, ਖਾਂਸੀ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਬਿਊਟੀ ਮਾਮਲੇ 'ਚ ਡੈਂਡਰਫ, ਫਟੇ ਬੁੱਲ੍ਹ, ਖੁਸ਼ਕ ਸਕਿਨ, ਪਲਕਾਂ 'ਤੇ ਡ੍ਰਾਈਨੈੱਸ, ਫਟੀਆਂ ਅੱਡੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮਹਿੰਗੇ ਲੋਸ਼ਨ ਜਾਂ ਦਵਾਈਆਂ ਦੀ ਲੋੜ ਨਹੀਂ, ਸਗੋਂ ਘਰੇਲੂ ਨੁਸਖੇ ਬਹੁਤ ਕਾਰਗਰ ਸਿੱਧ ਹੁੰਦੇ ਹਨ।
1. ਸਰਦੀ-ਜ਼ੁਕਾਮ
ਤੁਲਸੀ, ਪੁਦੀਨਾ, ਕਾਲੀ ਮਿਰਚ ਅਤੇ ਅਦਰਕ ਦੀ ਚਾਹ ਸਰਦੀ-ਜ਼ੁਕਾਮ ਦੂਰ ਕਰਨ ਲਈ ਸਭ ਤੋਂ ਬੈਸਟ ਹੈ। ਇਸ ਤੋਂ ਇਲਾਵਾ ਤੁਸੀਂ ਸ਼ਹਿਦ ਤੇ ਅਦਰਕ ਮਿਕਸ ਕਰ ਕੇ,  ਲਸਣ ਦਾ ਸੂਪ ਤੇ ਵੇਸਣ ਦਾ ਪੂੜਾ ਜਾਂ ਸੀਰਾ ਬਣਾ ਕੇ ਖਾਓਗੇ ਤਾਂ ਸਰਦੀ-ਜ਼ੁਕਾਮ ਤੋਂ ਤੁਰੰਤ ਰਾਹਤ ਮਿਲੇਗੀ।
2. ਗਲੇ ਦੀ ਖਰਾਸ਼
ਜੇਕਰ ਗਲੇ 'ਚ ਖਰਾਸ਼ ਤੇ ਨੱਕ ਬੰਦ ਹੈ ਤਾਂ ਗਰਮ ਪਾਣੀ 'ਚ ਨਮਕ ਪਾ ਕੇ ਉਸ ਨਾਲ ਗਰਾਰੇ ਕਰੋ। ਛੇਤੀ ਆਰਾਮ ਮਿਲੇਗਾ।
3. ਫਟੀਆਂ ਅੱਡੀਆਂ
ਫਟੀਆਂ ਅੱਡੀਆਂ ਤੋਂ ਰਾਹਤ ਪਾਉਣ ਲਈ ਕੈਸਟਰ ਆਇਲ ਦੀ ਵਰਤੋਂ ਕਰੋ। ਇਸ ਨਾਲ ਅੱਡੀਆਂ ਦੀ ਮਸਾਜ ਕਰੋ। ਅੱਡੀਆਂ ਤੇਲ ਸੋਖ ਲੈਣ ਤਾਂ ਇਸ 'ਤੇ ਜੁਰਾਬਾਂ ਚੜ੍ਹਾ ਲਓ। ਅਜਿਹਾ ਲਗਾਤਾਰ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਅਤੇ ਫਰਕ ਦੇਖੋ। ਤੁਸੀਂ ਨਾਰੀਅਲ ਜਾਂ ਜੈਤੂਨ ਦੇ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ।
4. ਹੈਂਗਨੇਲ
ਸਰਦੀਆਂ 'ਚ ਡਰਾਈ ਸਕਿਨ ਕਾਰਨ ਹੈਂਗਨੇਲ ਦੀ ਪ੍ਰੇਸ਼ਾਨੀ ਵੀ ਬਹੁਤ ਪ੍ਰੇਸ਼ਾਨ ਕਰਦੀ ਹੈ। ਨਹੁੰਆਂ ਦੇ ਆਲੇ-ਦੁਆਲੇ ਸਕਿਨ ਛੱਲੀ ਵਾਂਗ ਉਤਰਨ ਲੱਗਦੀ ਹੈ। ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਆਲਿਵ ਆਇਲ ਨੂੰ ਗਰਮ ਕਰ ਕੇ ਕਿਊਟੀਕਲ ਦੀ ਮਸਾਜ ਕਰੋ।
5. ਡੈਂਡਰਫ ਦੀ ਕਰੋ ਛੁੱਟੀ
ਠੰਡ ਸ਼ੁਰੂ ਹੁੰਦੇ ਹੀ ਜੇਕਰ ਡੈਂਡਰਫ ਪ੍ਰੇਸ਼ਾਨ ਕਰਦਾ ਹੈ ਤਾਂ ਦਹੀਂ ਤੇ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਤੇ ਟਿਪਸ 'ਤੇ ਚੰਗੀ ਤਰ੍ਹਾਂ ਲਾਓ ਅਤੇ ਮਸਾਜ ਕਰੋ। ਇਕ ਘੰਟਾ ਇਸ ਨੂੰ ਵਾਲਾਂ 'ਚ ਲੱਗਾ ਰਹਿਣ ਦਿਓ, ਫਿਰ ਸਿਰ ਧੋ ਲਓ। ਅਜਿਹਾ ਕਰਨ ਨਾਲ ਸਿੱਕਰੀ ਦੀ ਸਮੱਸਿਆ ਦੂਰ ਹੋ ਜਾਏਗੀ।
6. ਪਲਕਾਂ, ਬੁੱਲ੍ਹਾਂ ਤੇ ਹੱਥਾਂ ਦੀ ਖੁਸ਼ਕੀ
ਡ੍ਰਾਈਨੈੱਸ ਕਾਰਨ ਕੁਝ ਲੋਕਾਂ ਦੀਆਂ ਪਲਕਾਂ 'ਤੇ ਸਫੈਦ ਪਰਤ ਜੰਮ ਜਾਂਦੀ ਹੈ, ਜਿਸ ਨਾਲ ਪਲਕਾਂ ਡਿੱਗਣ ਵੀ ਲੱਗਦੀਆਂ ਹਨ। ਇਸ ਲਈ ਪਲਕਾਂ 'ਤੇ ਰੋਜ਼ਾਨਾ ਮਲਾਈ ਲਾਓ ਅਤੇ ਮਸਾਜ ਕਰੋ। ਬੁੱਲ੍ਹ ਫਟੇ ਹਨ ਜਾਂ ਹੱਥ ਖੁਸ਼ਕੀ ਕਾਰਨ ਸਖਤ ਹੋ ਗਏ ਹਨ ਤਾਂ ਮੁਆਇਸਚਰਾਈਜ਼ਰ ਕ੍ਰੀਮ ਵਜੋਂ ਮਲਾਈ ਹੀ ਲਾਓ।
7. ਸਿਰ 'ਚ ਖਾਰਿਸ਼ ਤੇ ਦਾਣੇ
ਡੈਂਡਰਫ ਨਾਲ ਕੁਝ ਲੋਕਾਂ ਨੂੰ ਸਿਰ 'ਚ ਖਾਰਿਸ਼ ਤੇ ਛੋਟੇ-ਛੋਟੇ ਦਾਣਿਆਂ ਦੀ ਪ੍ਰਾਬਲਮ ਵੀ  ਹੋਣੀ ਸ਼ੁਰੂ ਹੋ ਜਾਂਦੀ ਹੈ। ਅਜਿਹੇ 'ਚ ਐਲੋਵੇਰਾ ਦੀਆਂ ਪੱਤੀਆਂ ਨੂੰ ਤੋੜ ਕੇ ਉਸ ਦਾ ਪਲਪ ਕੱਢੋ ਅਤੇ ਵਾਲਾਂ ਦੀਆਂ ਜੜ੍ਹਾਂ 'ਚ ਲਾਓ ਅਤੇ ਮਸਾਜ ਕਰੋ। 15 ਤੋਂ 20 ਮਿੰਟ ਇਸ ਨੂੰ ਲੱਗਾ ਰਹਿਣ ਦਿਓ, ਫਿਰ ਮਾਈਲਡ ਸ਼ੈਂਪੂ ਨਾਲ ਸਿਰ 
ਧੋ ਲਓ।


Related News