ਮਾਹਾਵਾਰੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

02/05/2017 10:34:40 AM

ਜਲੰਧਰ— ਮਾਹਾਵਾਰੀ ਦੇ ਦੌਰਾਨ ਹਰ ਔਰਤ ਨੂੰ ਬਹੁਤ ਮੁਸ਼ਕਿਲ ਹੁੰਦੀ ਹੈ। ਇਨ੍ਹਾਂ ਦਿਨਾਂ ''ਚ ਔਰਤਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਭ ਤੋਂ ਵੱਡੀ ਪਰੇਸ਼ਾਨੀ ਉਨ੍ਹਾਂ ਨੂੰ ਮਾਹਾਵਾਰੀ ਦੇ ਦੌਰਾਨ ਹੋਣ ਵਾਲੇ ਦਰਦ ਤੋਂ ਹੁੰਦੀ ਹੈ। ਮਾਹਾਵਾਰੀ ਦੇ ਦੌਰਾਨ ਹੋਣ ਵਾਲੇ ਦਰਦ ਕਾਰਨ ਕਈ ਵਾਰ ਔਰਤਾਂ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਇਨ੍ਹਾਂ ਦਿਨਾਂ ''ਚ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਆਓ ਜਾਣਦੇ ਹਾਂ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ।

1. ਅਦਰਕ 
ਮਾਹਾਵਾਰੀ ਦੇ ਦਰਦ ਨੂੰ ਖਤਮ ਕਰਨ ''ਚ ਅਦਰਕ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਲਈ ਇਕ ਗਲਾਸ ਪਾਣੀ ''ਚ ਅਦਰਕ ਪਾ ਕੇ ਉਬਾਲ ਲਓ। ਪਾਣੀ ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਚੰਗੀ ਤਰ੍ਹਾਂ ਛਾਣ ਲਓ। ਇਸ ਪਾਣੀ ਨੂੰ ਦਿਨ ''ਚ 2 ਵਾਰ ਪੀਓ। ਇਸ ਨਾਲ ਤੁਹਾਨੂੰ ਦਰਦ ਤੋਂ ਆਰਾਮ ਮਿਲੇਗਾ। ਇਸ ਤੋਂ ਇਲਾਵਾ ਮਾਹਾਵਾਰੀ ਦੇ ਦਿਨਾਂ ''ਚ ਜ਼ਿਆਦਾ ਅਦਰਕ ਵਾਲੀ ਚਾਹ ਪੀਓ। ਇਸ ਦੇ ਲਈ ਅਦਰਕ ਦੇ ਟੁਕੜੇ, ਸੁੰਢ ਅਤੇ ਗੁੜ ਨੂੰ ਗਰਮ ਕਰਕੇ ਸੂਪ ਬਣਾਓ। ਹਲਕਾ ਠੰਡਾ ਹੋਣ ਤੋਂ ਬਾਅਦ ਪੀਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।
2. ਕੇਲੇ ਦਾ ਫੁੱਲ
ਕੇਲੇ ਦੇ ਫੁੱਲ ਦੀ ਵਰਤੋਂ ਕਰਨ ਨਾਲ ਸਰੀਰ ''ਚ ਇੰਸੁਲਿਨ ਦਾ ਪੱਧਰ ਠੀਕ ਰਹਿੰਦਾ ਹੈ। ਮਾਹਾਵਾਰੀ ਦੇ ਕਾਰਨ ਹੋਣ ਵਾਲੇ ਦਰਦ ਦੇ ਲਈ ਕੇਲੇ ਦਾ ਫੁੱਲ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਦੇ ਲਈ ਕੇਲੇ ਦੇ ਫੁੱਲ ਨੂੰ ਪਕਾ ਕੇ ਉਸ ਨੂੰ ਦਹੀਂ ਦੇ ਨਾਲ ਖਾਓ। ਇਸ ਨਾਲ ਮਾਹਾਵਾਰੀ ਦੇ ਦੌਰਾਨ ਹੋਣ ਵਾਲੇ ਦਰਦ ਤੋਂ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਜਿਨ੍ਹਾਂ ਔਰਤਾਂ ਨੂੰ ਮਾਹਾਵਾਰੀ ਨਾ ਹੋਵੇ ਉਨ੍ਹਾਂ ਨੂੰ ਵੀ ਕੇਲੇ ਦੇ ਫੁੱਲ ਦੇ ਸੇਵਨ ਕਰਨਾ ਚਾਹੀਦਾ ਹੈ। ਕੇਲੇ ਦਾ ਫੁੱਲ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ।


Related News