ਸਾਡੇ ਦਿਲ ਦੇ ਲਈ ਹਾਨੀਕਾਰਕ ਹੋ ਸਕਦੀਆਂ ਹਨ ਇਹ ਆਦਤਾਂ

Wednesday, May 17, 2017 - 05:55 PM (IST)

 ਸਾਡੇ ਦਿਲ ਦੇ ਲਈ ਹਾਨੀਕਾਰਕ ਹੋ ਸਕਦੀਆਂ ਹਨ ਇਹ ਆਦਤਾਂ

ਨਵੀਂ ਦਿੱਲੀ— ਸਾਡੀ ਰੋਜ਼ਮਰਾ ਜ਼ਿੰਦਗੀ ''ਚ ਕੁਝ ਅਜਿਹੀਆਂ ਆਦਤਾਂ ਸ਼ਾਮਲ ਹੁੰਦੀਆਂ ਹਨ ਜਿਸ ਨਾਲ ਸਾਡੇ ਸਰੀਰ ''ਤੇ ਮਾੜਾ ਅਸਰ ਪੈਂਦਾ ਹੈ। ਜੇ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਨ੍ਹਾਂ ਆਦਤਾਂ ਤੋਂ ਛੁਟਕਾਰਾ ਪਾਉਣ ਜ਼ਰੂਰੀ ਹੈ। ਨਹੀਂ ਤਾਂ ਇਸਦਾ ਮਾੜਾ ਨਤੀਜਾ ਹੋ ਸਕਦਾ ਹੈ। 
1. ਨੀਂਦ
ਇਕ ਰਿਪੋਰਟ ਦੇ ਮੁਤਾਬਕ ਰਾਤ ''ਚ ਭਰਪੂਰ ਨੀਂਦ ਲੈਣ ਵਾਲੇ ਲੋਕਾਂ ਦੀ ਆਰਟਰੀ ਬਲੋਕ ਹੋਣ ਦਾ ਖਤਰਾ ਰਹਿੰਦਾ ਹੈ। ਇਸ ਦੇ ਬੰਦ ਹੋਣ ਕਾਰਨ ਦਿਲ ਦੀਆਂ ਕਈ ਬੀਮਾਰੀਆਂ ਦਾ ਖਤਰਾ ਹੋ ਜਾਂਦਾ ਹੈ। ਜੋ ਲੋਕ ਸਹੀ ਤਰੀਕੇ ਨਾਲ ਨੀਂਦ ਨਹੀਂ ਲੈਂਦੇ ਉਨ੍ਹਾਂ ਨੂੰ ਦਿਲ ਦੇ ਰੋਗ ਦਾ ਜ਼ਿਆਦਾ ਖਤਰਾ ਰਹਿੰਦਾ ਹੈ।
2. ਤਣਾਅ
ਗੁੱਸਾ, ਚਿੜਚਿੜਾਪਨ ਅਤੇ ਦੁਸ਼ਮਨੀ ਦੇ ਰੂਪ ''ਚ ਨਕਾਰਤਮਕ ਭਾਵਨਾਵਾਂ ਖੂਨ ਦੇ ਦੋਰੇ ਨੂੰ ਵਧਾਉਂਦਾ ਹੈ। ਤਣਾਅ ''ਚ ਰਹਿਣ ਵਾਲੇ ਲੋਕਾਂ ਨੂੰ ਦਿਲ ਦੇ ਦੌਰੇ ਦਾ ਖਤਰਾ ਜ਼ਿਆਦਾ ਹੋ ਜਾਂਦਾ ਹੈ।
3. ਫਾਸਟ ਫੂਡ
ਘੱਟ ਤੇਲ ਵਾਲਾ ਭੋਜਨ ਦਿਲ ਦੇ ਲਈ ਸਭ ਤੋਂ ਚੰਗਾ ਹੈ। ਫੈਟ ਨਾਲ ਭਰਿਆ ਭੋਜਨ ਦਿਲ ਦੇ ਦੋਰੇ ਦੀ ਸਮੱਸਿਆ ਪੈਦਾ ਕਰਦਾ ਹੈ।
4. ਸਿਗਰਟ ਦੀ ਵਰਤੋ
ਸਿਗਰਟ ਪੀਣ ਦੀ ਆਦਤ ਵੀ ਕਈ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਕਰ ਦਿੰਦਾ ਹੈ। ਸਿਗਰਟ ਦੇ ਸੇਵਨ ਨਾਲ ਵੀ ਦਿਲ ਦੇ ਦੋਰੇ ਦਾ ਖਤਰਾ ਵੱਧ ਜਾਂਦਾ ਹੈ।
5. ਸ਼ਰਾਬ
ਸ਼ਰਾਬ ਦਾ ਜ਼ਿਆਦਾ ਸੇਵਨ ਵੀ ਦਿਲ ਦੇ ਫੇਲ ਹੋਣ ਦਾ ਕਾਰਨ ਬਣ ਸਕਦਾ ਹੈ। ਸ਼ਰਾਬ ਦਾ ਸੇਵਨ ਦਿਲ ਦੇ ਲਈ ਹਾਨੀਕਾਰਕ ਹੈ। 
6. ਮੋਟਾਪਾ
ਮੋਟਾਪਾ ਆਦਤ ਨਹੀਂ ਹੈ ਇਹ ਗਲਤ ਖਾਣ-ਪਾਣ ਅਤੇ ਅਨਿਯਮਤ ਜੀਵਨ ਸ਼ੈਲੀ ਦਾ ਨਤੀਜਾ ਹੈ। ਮੋਟਾਪੇ ਕਾਰਨ ਕੋਲੈਸਟਰੋਲ ਦੀ ਮਾਤਰਾ ਵਧ ਜਾਂਦੀ ਹੈ। ਇਸ ਨਾਲ ਦਿਲ ਦੇ ਰੋਗ ਦਾ ਖਤਰਾ ਵਧ ਜਾਂਦਾ ਹੈ।


Related News