ਕਾਲੇ ਧਨ ਦੇ ਗੜ ਮੰਨੇ ਜਾਂਦੇ ਹਨ ਇਹ ਦੇਸ਼

12/31/2016 3:10:52 PM

ਮੁੰਬਈ— ਕਾਲਾ ਧਨ ਮਤਲਬ  ਸਰਕਾਰ ਨੂੰ ਬਿਨ੍ਹਾਂ ਟੈਕਸ ਦਿੱਤੇ ਪੈਸੇ ਜਮ੍ਹਾਂ ਕਰਨਾ। ਦੁਨਿਆ ''ਚ ਅੱਜ ਬਹੁਤ ਸਾਰੇ ਦੇਸ਼ ਅਜਿਹੇ ਹਨ ਜਿੱਥੇ ਦੇ ਲੋਕ ਕਾਲਾ ਧਨ ਜਮ੍ਹਾਂ ਕਰਦੇ ਹਨ। ਦੇਸ਼ ਨੂੰ ਕਾਲੇ ਧਨ ਦੀ ਵਜ੍ਹਾਂ ਨਾਲ ਬਹੁਤ ਨੁਕਸਾਨ ਝੱਲਣਾ ਪੈਂਦਾ ਹੈ। ਅਜਿਹੇ ਪੈਸੇ ਦੇਸ਼ ਦੇ ਵਿਕਾਸ ਅਤੇ ਤਰੱਕੀ ''ਚ ਰਕਾਵਟ ਬਣਦੇ ਹੈ ਦੁਨਿਆ ਦੇ ਬਹੁਤ ਸਾਰੇ ਦੇਸ਼ਾਂ ''ਚ ਕਾਲਾ ਧਨ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ ਪਰ ਉੱਥੇ ਦੁਨਿਆ ''ਚ ਕੁਝ ਦੇਸ਼ ਵੀ ਹਨ ਜੋ ਕਾਲੇ ਧਨ ਦਾ ਅੱਡਾ ਮੰਨੇ ਜਾਂਦੇ ਹਨ। ਆਓ ਜਾਣਦੇ ਹਾਂ ਕਿਹੜੇ ਹਨ ਉਹ ਦੇਸ਼
1. ਕੈਮੇਨ ਆਈਲੈਂਡ
ਇੱਥੇ ਖੁੱਲੇ ਆਮ ਕਾਲੇ ਧਨ ਦੀ ਜਮ੍ਹਾਂ ਖੋਰੀ ਹੁੰਦੀ ਹੈ  ਕਿਉਂ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਕੱਟਿਆ ਜਾਂਦਾ ਹੈ। ਸਮਾਜਿਕ ਸੁਰੱਖਿਆ ਅਤੇ ਪੈਨਸ਼ਨ ਦੇ ਲਈ ਵੀ ਕੋਈ ਕਾਨੂੰਨ ਨਹੀਂ ਹੈ । ਹਰ ਕੰਪਨੀ ਆਪਣੇ ਕੰਮ ਅਤੇ ਪੈਸੇ ਦੇ ਲਈ ਪੂਰੀ ਤਰ੍ਹਾਂ ਨਾਲ ਸਵਤੰਤਰ ਹੈ। ਇਹੀ ਕਾਰਨ ਹੈ ਕਿ ਇੱਥੇਲ ਕਾਲੇ ਧਨ ਦੀ ਜਮਾਖੋਰੀ ਹੁੰਦੀ ਹੈ।
2. ਓਮਾਨ
ਓਮਾਨ ''ਚ ਤੇਲ ਦੇ ਬਹੁਤ ਭੰਡਾਰ ਹਨ। ਆਰਧਿਕ ਰੂਪ ਤੋਂ ਇਹ ਦੇਸ਼ ਅਮੀਰ ਹੈ ਪਰ ਕਾਲੇ ਧਨ ਨੂੰ ਜਮ੍ਹਾਂ ਕਰਨ ''ਚ ਇਹ ਕਿਸੇ ਤੋਂ ਘੱਟ ਨਹੀਂ ਹੈ।
3. ਕਤਰ
ਕਤਰ ਦੇ ਕਾਨੂੰਨ ਦੇ ਅਨੁਸਾਰ ਕਰਮਚਾਰੀਆਂ ਦੇ ਲਈ ਸਮਾਜਿਕ ਸੁਰੱਖਿਆ 5 ਪ੍ਰਤੀਸ਼ਤ ਦੇ ਹਿਸਾਬ ਨਾਲ ਲੱਗਦੀ ਹੈ। ਇੱਥੇ ਇਨਕਮ ਟੈਕਸ ਰਿਫੰਡ ਟੈਕਸ ਨਹੀਂ ਹੈ। ਇਸੇ ਕਾਰਨ ਕਾਲੇ ਧਨ ਦੀ ਜਮ੍ਹਾ ਖੋਰੀ ਬਹੁਤ ਜ਼ਿਆਦਾ ਹੈ।
4. ਬਹਮਾਸ
ਕਾਲੇ ਧਨ ਦੀ ਜਮ੍ਹਾਂ ਖੋਰੀ ''ਚ ਬਹਮਾਸ ਵੀ ਘੱਟ ਨਹੀਂ ਹੈ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਲੱਗਦਾ।
5. ਕੁਵੈਤ
ਟੈਕਸ ਫਰੀ ਕੰਟਰੀ ਹੋਣ ਦੇ ਕਾਰਨ ਇੱਥੇ ਕਾਲੇ ਧਨ ਦੀ ਜਮ੍ਹਾਂ ਖੋਰਾ ਬਹੁਤ ਜ਼ਿਆਦਾ ਹੈ।
6. ਬਹਰੀਨ
ਇੱਥੇ ਸ਼ੋਸਲ ਬੀਮਾ ਅਤੇ ਰੁਜ਼ਗਾਰ ਦੇ ਇਲਾਵਾ ਅਤੇ ਕੋਈ ਟੈਕਸ ਨਹੀਂ ਲੱਗਦਾ। ਹਰ ਕਰਮਚਾਰੀ ਸਾਮਜਿਕ ਸੁਰੱਖਿਆ ਦੇ ਲਈ ਆਪਣੀ ਤਨਖਾਹ ਦੇ ਹਿਸਾਬ ਨਾਲ 12 ਪ੍ਰਤੀਸ਼ਤ ਟੈਕਸ ਦਿੰਦੇ ਹਨ ਪਰ ਬਹੁਤ ਘੱਟ ਲੋਕ ਇਹ ਟੈਕਸ ਜਮ੍ਹਾਂ ਕਰਾÀੁਂਦੇ ਹਨ।
7. ਬਰਮੂਡਾ
ਇੱਥੇ ਇਨਕਨ ਟੈਕਸ ਦੀ ਪੂਰੀ ਤਰ੍ਹਾਂ ਛੂਟ ਹੈਸ਼ ਕਾਲੇ ਧਨ ਦੀ ਜਮ੍ਹਾਂਖੋਰੀ ''ਚ ਇਹ ਦੇਸ਼ ਸਭ ਤੋਂ ਅੱਗੇ ਹੈ।

 


Related News