ਡਿਲਵਰੀ ਦੇ ਬਾਅਦ ਔਰਤਾਂ ਦੇ ਸਰੀਰ ''ਚ ਆਉਂਦੇ ਹਨ ਇਹ ਬਦਲਾਅ

Tuesday, May 30, 2017 - 02:19 PM (IST)

ਨਵੀਂ ਦਿੱਲੀ— ਮਾਂ ਬਨਣਾ ਸਾਰੀਆਂ ਔਰਤਾਂ ਦੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੁੰਦੀ ਹੈ। ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਦੀ ਜ਼ਿੰਦਗੀ ''ਚ ਕਈ ਬਦਲਾਅ ਆਉਂਦੇ ਹਨ। ਸਭ ਤੋਂ ਵੱਡਾ ਬਦਲਾਅ ਉਨ੍ਹਾਂ ਦੇ ਸਰੀਰ ''ਚ ਦੇਖਣ ਨੂੰ ਮਿਲਦਾ ਹੈ। ਕੁਝ ਔਰਤਾਂ ਗਰਭ ਅਵਸਥਾ ਦੌਰਾਨ ਆਪਣੀ ਡਾਈਟ ਦਾ ਖਾਸ ਧਿਆਨ ਰੱਖਦੀਆਂ ਹਨ ਪਰ ਫਿਰ ਵੀ ਡਿਲਵਰੀ ਦੇ ਬਾਅਦ ਉਨ੍ਹਾਂ ਦੇ ਸਰੀਰ ''ਚ ਕੁਝ ਛੋਟੇ-ਮੋਟੇ ਬਦਲਾਅ ਆ ਹੀ ਜਾਂਦੇ ਹਨ ਆਓ ਜਾਣਦੇ ਹਾਂ ਡਿਲਵਰੀ ਤੋਂ ਬਾਅਦ ਆਏ ਸਰੀਰਕ ਅਤੇ ਮਾਨਸਿਕ ਬਦਲਾਅ ਬਾਰੇ
1. ਭਾਰ ਵਧਣਾ
ਗਰਭ ਅਵਸਥਾ ਦੌਰਾਨ ਸਰੀਰ ਦਾ ਭਾਰ ਵਧਣਾ ਆਮ ਗੱਲ ਹੈ ਕੁਝ ਔਰਤਾਂ ਦਾ ਤਾਂ ਡਿਲਵਰੀ ਦੇ ਬਾਅਦ ਸਰੀਰ ਪਹਿਲਾਂ ਜਿਹਾ ਹੀ ਹੋ ਜਾਂਦਾ ਹੈ ਪਰ ਕਈ ਔਰਤਾਂ ਦਾ ਭਾਰ ਕਾਫੀ ਵਧ ਜਾਂਦਾ ਹੈ। ਗਰਭ ਅਵਸਥਾ ਦੇ ਸਮੇਂ ਉਹ ਤੇਲ ਵਾਲੇ ਭੋਜਨ ਦੀ ਵਰਤੋ ਕਰਦੀਆਂ ਹਨ ਜਿਸ ਵਜ੍ਹਾ ਨਾਲ ਭਾਰ ਵਧ ਜਾਂਦਾ ਹੈ।
2. ਵਾਲਾਂ ਦਾ ਝੜਣਾ
ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਦੇ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਟੁੱਟਣ ਲਗਦੇ ਹਨ। ਇਸ ਤੋਂ ਇਲਾਵਾ ਕਈ ਔਰਤਾਂ ਦੇ ਤਾਂ ਵਾਲ ਸਫੇਦ ਅਤੇ ਕਾਫੀ ਪਤਲੇ ਹੋ ਜਾਂਦੇ ਹਨ।
3. ਚਮੜੀ
ਕਈ ਔਰਤਾਂ ਦੀ ਚਮੜੀ ਕਾਫੀ ਰੁੱਖੀ ਹੁੰਦੀ ਹੈ ਅਜਿਹੇ ''ਚ ਡਿਲਵਰੀ ਦੇ ਬਾਅਦ ਉਨ੍ਹਾਂ ਦੀ ਚਮੜੀ ''ਚ ਪਹਿਲਾਂ ਤੋਂ ਵੀ ਜ਼ਿਆਦਾ ਰੁੱਖਾਪਨ ਆ ਜਾਂਦਾ ਹੈ। ਗਰਭ ਅਵਸਥਾ ਦੇ ਦੌਰਾਨ ਔਰਤਾਂ ਦੇ ਪੇਟ, ਲੱਤਾ ਅਤੇ ਛਾਤੀ ਦੀ ਚਮੜੀ ਖੀਚੀ ਜਾਂਦੀ ਹੈ ਜਿਸ ਨਾਲ ਸਰੀਰ ਦੀ ਚਮੜੀ ''ਤੇ ਹਲਕੇ ਰੰਗ ਦੇ ਦਾਗ ਪੈ ਜਾਂਦੇ ਹਨ।
4. ਦੰਦਾਂ ''ਚ ਪਰੇਸ਼ਾਨੀ
ਡਿਲਵਰੀ ਦੇ ਬਾਅਦ ਔਰਤਾਂ ਦੇ ਦੰਦਾਂ ਦਾ ਰੰਗ ਪੀਲਾ ਪੈ ਜਾਂਦਾ ਹੈ ਅਤੇ ਉਨ੍ਹਾਂ ਦੀ ਚਮਕ ਖਰਾਬ ਹੋ ਜਾਂਦੀ ਹੈ ਇਸ ਤੋਂ ਇਲਾਵਾ ਦੰਦਾਂ ''ਚ ਦਰਾਰ ਆਉਣਾ, ਮਸੂੜਿਆਂ ''ਚ ਸੋਜ ਹੋਣ ਆਮ ਜਿਹੀ ਸਮੱਸਿਆ ਹੈ।
5. ਪੈਰਾਂ ''ਚ ਬਦਲਾਅ
ਡਿਲਵਰੀ ਦੇ ਬਾਅਦ ਔਰਤਾਂ ਦੇ ਸਰੀਰ ''ਚ ਮਾਸਪੇਸ਼ੀਆਂ ਅਤੇ ਹੱਡੀਆਂ ਦੀਆਂ ਨਾੜੀਆਂ ਢਿੱਲੀਆਂ ਹੋ ਜਾਂਦੀਆਂ ਹਨ। ਜਿਸ ਨਾਲ ਪੈਰਾਂ ਦੇ ਆਕਾਰ ''ਚ ਬਦਲਾਅ ਦੇਖਣ ਨੂੰ ਮਿਲਦੇ ਹਨ।


Related News