ਇਹ ਹਨ ਦੁਨੀਆ ਦੀਆਂ ਸਭ ਤੋਂ ਗੰਦੀਆਂ ਨਦੀਆਂ

Tuesday, Apr 04, 2017 - 11:34 AM (IST)

ਇਹ ਹਨ ਦੁਨੀਆ ਦੀਆਂ ਸਭ ਤੋਂ ਗੰਦੀਆਂ ਨਦੀਆਂ

ਨਵੀਂ ਦਿੱਲੀ— ਦੁਨੀਆ ''ਚ ਕਈ ਨਦੀਆਂ ਆਪਣੀ ਖੂਬਸੂਰਤੀ ਦੇ ਲਈ ਜਾਣੀਆਂ ਜਾਂਦੀਆਂ ਹਨ ਉੱਥੇ ਹੀ ਕੁਝ ਨਦੀਆਂ ਅਜਿਹੀਆਂ ਵੀ ਹਨ ਜਿੱਥੇ ਸਭ ਤੋਂ ਜ਼ਿਆਦਾ ਗੰਦਗੀ ਦੇਖਣ ਨੂੰ ਮਿਲਦੀ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਗੰਗਾ ਅਤੇ ਯਮੁਨਾ ਨਦੀ ਦੀ ਗੱਲ ਕਰ ਰਹੇ ਹਾਂ ਪਰ ਤੁਹਾਨੂੰ ਦਸ ਦੇਈਏ ਕਿ ਇਸ ਤੋਂ ਇਲਾਵਾ ਵੀ ਕਈ ਨਦੀਆਂ ਅਜਿਹੀਆਂ ਹਨ ਜਿੱਥੇ ਕੁੜਾ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਨਦੀਆਂ ਬਾਰੇ ਦੱਸਣ ਜਾ ਰਹੇ ਹਾਂ 
1. ਰਿਓ ਨਦੀ ਬਰਾਜ਼ੀਲ
ਰਿਓ ਨਦੀ ''ਚ ਅਕਸਰ ਮਰੀਆਂ ਹੋਇਆਂ ਮਛਲੀਆਂ ਮਿਲਦੀਆਂ ਹਨ। ਅਸਲ ''ਚ ਨਦੀ ''ਚ ਉਦਯੋਗਾਂ ਦਾ ਸਾਰਾ ਕੁੜਾ ਆ ਕੇ ਮਿਲਦਾ ਹੈ। 
2. ਹੁਆਂਗਪੂ ਨਦੀ 
ਇਸ ਨਦੀ ਨਾਲ ਸ਼ੰਘਾਈ ਨੂੰ ਪਾਣੀ ਮਿਲਦਾ ਹੈ ਉੱਥੇ ਹੀ ਪਾਣੀ ''ਚ ਫੈਕਟਰੀਆਂ ''ਚੋਂ ਨਿਕਲੇ ਕੈਮੀਕਲ ਅਤੇ ਸ਼ਹਿਰ ਦੀ ਸਾਰੀ ਗੰਦਗੀ ਮਿਲਦੀ ਹੈ। ਇੱਥੇ ਕੁਝ ਦੇਰ ਪਹਿਲਾਂ ਮੁਰੇ ਹੋਏ ਸੂਰ ਵੀ ਸੁੱਟੇ ਗਏ ਸਨ। 
3. ਲਾਲ ਨਦੀ, ਚੀਨ
ਇਸ ਨਦੀ ਦਾ ਰੰਗ ਰਾਤੋ ਰਾਤ ਲਾਲ ਹੋ ਗਿਆ ਸੀ ਜਿਸ ਨੂੰ ਦੇਖ ਕੇ ਇੱਥੇ ਦੇ ਰਹਿਣ ਵਾਲੇ ਲੋਕ ਵੀ ਹੈਰਾਨ ਹੋ ਗਏ ਸੀ। ਕਿਹਾ ਜਾਂਦਾ ਹੈ ਕਿ ਇਸ ਦੇ ਮਾਲਕ ਨੇ ਖਰਾਬ ਰੰਗ ਨੂੰ ਇਸ ''ਚ ਸੁੱਟ ਦਿੱਤਾ ਸੀ ਜਿਸ ਕਰਕੇ ਇਸ ਦਾ ਰੰਗ ਲਾਲ ਹੋ ਗਿਆ ਸੀ। ਇਹ ਨਦੀਂ ਕਈ ਦਿਨਾਂ ਤੱਕ ਲਾਲ ਹੀ ਰਹੀ।
4. ਸਿਟਰਮ ਨਦੀ, ਇੰਡੋਨੇਸ਼ਿਆ
ਇਸ ਨਦੀ ''ਚ ਮਛਲੀਆਂ ਨਾਲੋਂ ਜ਼ਿਆਦਾ ਕੁੜਾ ਦਿਖਾਈ ਦਿੰਦਾ ਹੈ। ਇਸ ਨਦੀ ''ਤੇ ਲੱਖਾਂ ਲੋਕ ਨਿਰਭਰ ਕਰਦੇ ਹਨ ਪਰ ਫਿਰ ਵੀ ਇਸ ਦੀ ਸਫਾਈ ਦਾ ਧਿਆਨ ਨਹੀ ਰੱਖਦੇ।
5. ਨਾਈਜਰ ਨਦੀ ਡੇਲਟਾ, ਨਾਈਜੀਰਿਆ
ਇਸ ਖੇਤਰ ''ਚ ਸਭ ਤੋਂ ਜ਼ਿਆਦਾ ਤੇਲ ਦਾ ਉਤਪਾਦਨ ਹੁੰਦਾ ਹੈ। ਹਰ ਸਾਲ ਬਹੁਤ ਜ਼ਿਆਦਾ ਮਾਤਰਾ ''ਚ ਤੇਲ ਇੱਥੇ ਆ ਕੇ ਮਿਲਦਾ ਹੈ।  

 


Related News