ਇਹ ਹਨ ਹਰੀ ਮਿਰਚ ਖਾਣ ਦੇ ਫਾਇਦੇ
Monday, May 08, 2017 - 04:07 PM (IST)

ਮੁੰਬਈ— ਹਰੀ ਮਿਰਚ ਖਾਣ ''ਚ ਜਿੰਨੀ ਕੌੜੀ ਹੁੰਦੀ ਹੈ ਉਨੀ ਹੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਤਿੱਖੀ ਹਰੀ ਮਿਰਚ ਖਾਣਾ ਸਿਹਤ ਅਤੇ ਸੁੰਦਰਤਾ ਦੋਹਾਂ ਲਈ ਚੰਗਾ ਹੁੰਦਾ ਹੈ। ਰੋਜ਼ਾਨਾ ਹਰੀ ਮਿਰਚ ਖਾਣ ਨਾਲ ਤੁਸੀਂ ਸਿਹਤਮੰਦ ਰਹਿ ਸਕਦੇ ਹੋ। ਹਰੀ ਮਿਰਚ ''ਚ ਕੈਪਸਿਆਸਿਨ ਨਾਂ ਦਾ ਯੋਗਿਕ ਮੌਜੂਦ ਹੁੰਦਾ ਹੈ, ਜੋ ਇਸ ਨੂੰ ਮਸਾਲੇਦਾਰ ਬਣਾਉਂਦਾ ਹੈ। ਅੱਜ ਅਸੀਂ ਤੁਹਾਨੂੰ ਹਰੀ ਮਿਰਚ ਖਾਣ ਦੇ ਕੁਝ ਫਾਇਦਿਆਂ ਦੱਸ ਰਹੇ ਹਾਂ।
1. ਮਿਰਚ ਖਾਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਨਾੜੀਆਂ ''ਚ ਖੂਨ ਦਾ ਵਹਾਅ ਤੇਜ਼ ਹੁੰਦਾ ਹੈ, ਜਿਸ ਨਾਲ ਚਿਹਰੇ ''ਤੇ ਮੁਹਾਸਿਆਂ ਦੀ ਸਮੱਸਿਆ ਨਹੀਂ ਹੁੰਦੀ।
2. ਹਰੀ ਮਿਰਚ ''ਚ ਕਾਫੀ ਮਾਤਰਾ ''ਚ ਵਿਟਾਮਿਨ ਸੀ ਅਤੇ ਵਿਟਾਮਿਨ ਈ ਹੁੰਦਾ ਹੈ। ਛੋਟੇ-ਛੋਟੇ ਦਾਣੇ ਨਿਕਲਣ ''ਤੇ ਹਰੀ ਮਿਰਚ ਦਾ ਲੇਪ ਲਗਾਉਣ ਨਾਲ ਇਹ ਠੀਕ ਹੋ ਜਾਂਦੇ ਹਨ।
3. ਖੁਜਲੀ ਦੇ ਇਲਾਜ ਲਈ ਹਰੀ ਮਿਰਚ ਨੂੰ ਤੇਲ ''ਚ ਸਾੜ ਕੇ ਮਾਲਸ਼ ਕਰਨ ਨਾਲ ਅਰਾਮ ਮਿਲਦਾ ਹੈ।
4. ਹਰੀ ਮਿਰਚ ਜਾਂ ਫਿਰ ਸ਼ਿਮਲਾ ਮਿਰਚ ਤੋਂ ਤੁਹਾਨੂੰ ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟ ਮਿਲ ਜਾਂਦੇ ਹਨ। ਇਹ ਐਂਟੀ ਆਕਸੀਡੈਂਟ ਸਾਡੀ ਸਕਿਨ ਅਤੇ ਸਿਹਤ ਲਈ ਚੰਗੇ ਹੁੰਦੇ ਹਨ।
5. ਮਿਰਚ ਖਾਣ ਨਾਲ ਚਿਹਰੇ ''ਤੇ ਝੁਰੜੀਆਂ ਨਹੀਂ ਪੈਂਦੀਆਂ ।
6. ਹਰੀ ਮਿਰਚ ''ਚ ਪਾਇਆ ਜਾਣ ਵਾਲਾ ਵਿਟਾਮਿਨ ਈ ਸਕਿਨ ਲਈ ਫਾਇਦੇਮੰਦ ਹੁੰਦਾ ਹੈ। ਇਸ ''ਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਇਨਫੈਕਸ਼ਨ ਦੂਰ ਰੱਖਦੇ ਹਨ।
7. ਹਰੀ ਮਿਰਚ ਖਾਣ ਨਾਲ ਸਕਿਨ ਸੰਬੰਧੀ ਰੋਗ ਨਹੀਂ ਹੁੰਦੇ।
8. ਔਰਤਾਂ ''ਚ ਅਕਸਰ ਆਇਰਨ ਦੀ ਕਮੀ ਪਾਈ ਜਾਂਦੀ ਹੈ ਪਰ ਤੁਸੀਂ ਰੋਜ਼ਾਨਾ ਹਰੀ ਮਿਰਚ ਖਾ ਕੇ ਆਪਣੀ ਇਸ ਕਮੀ ਨੂੰ ਦੂਰ ਕਰ ਸਕਦੇ ਹੋ। ਹਰੀ ਮਿਰਚ ਨਾਲ ਅਨੀਮੀਆ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।