ਇਹ ਹਨ ਸੁਆਦੀ ਖਰਬੂਜੇ ਦੇ ਲਾਭ
Monday, Apr 03, 2017 - 02:23 PM (IST)

ਨਵੀਂ ਦਿੱਲੀ— ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਤੇਜ਼ ਧੁੱਪ ਸਰੀਰ ਦੀ ਸਾਰੀ ਊਰਜਾ ਲੈ ਲੈਂਦੀ ਹੈ। ਇਸ ਲਈ ਕੁਝ ਅਜਿਹੇ ਫਲ ਖਾਧੇ ਜਾਣੇ ਚਾਹੀਦੇ ਹਨ, ਜਿਹੜੇ ਸਾਨੂੰ ਗਰਮੀ ਅਤੇ ਬੀਮਾਰੀਆਂ ਤੋਂ ਬਚਾਉਣ। ਖਰਬੂਜਾ ਗਰਮੀ ਦੇ ਮੌਸਮ ''ਚ ਮਿਲਣ ਵਾਲਾ ਅਜਿਹਾ ਫਲ ਹੈ, ਜਿਸਦਾ ਸੁਆਦ ਅਤੇ ਖੁਸ਼ਬੂ ਦੋਵੇਂ ਹੀ ਵਧੀਆ ਹੁੰਦੇ ਹਨ। ਖਰਬੂਜੇ ''ਚ 95 ਪ੍ਰਤੀਸ਼ਤ ਪਾਣੀ ਦੇ ਨਾਲ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ, ਜੋ ਸਰੀਰ ਨੂੰ ਠੰਡਕ ਦਿੰਦੇ ਹਨ।
1. ਭਾਰ ਘੱਟ ਕਰਨ ''ਚ ਮਦਦਗਾਰ
ਜੋ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਗਰਮੀ ''ਚ ਰੋਜ਼ ਖਰਬੂਜੇ ਦੀ ਵਰਤੋ ਕਰਨੀ ਚਾਹੀਦੀ ਹੈ। ਇਸ ''ਚ ਕਾਫੀ ਮਾਤਰਾ ''ਚ ਸ਼ੂਗਰ ਅਤੇ ਕੈਲੋਰੀ ਹੁੰਦਾ ਹੈ। ਇਕ ਕੱਪ ਖਰਬੂਜ ਦੇ ਜੂਸ ''ਚ ਸਿਰਫ 48 ਕੈਲੋਰੀ ਹੁੰਦੀ ਹੈ। ਇਸ ਲਈ ਇਹ ਵੱਧਦੇ ਭਾਰ ਨੂੰ ਘੱਟ ਕਰਨ ''ਚ ਮਦਦਗਾਰ ਸਾਬਤ ਹੁੰਦਾ ਹੈ।
2. ਲੂ ਲੱਗਣ ਤੋਂ ਬਚਾਏ
ਗਰਮੀਆਂ ਦੇ ਦਿਨਾਂ ''ਚ ਖਰਬੂਜੇ ਨੂੰ ਆਪਣੀ ਰੋਜ਼ਾਨਾ ਭੋਜਨ ''ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਸਰੀਰ ''ਚ ਪਾਣੀ ਦੀ ਕਮੀ ਨਹੀਂ ਹੁੰਦੀ। ਇਹ ਸਰੀਰ ਨੂੰ ਗਰਮੀ ਤੋਂ ਹੋਣ ਵਾਲੇ ਰੋਗਾਂ ਤੋਂ ਬਚਾਉਂਦਾ ਹੈ।
3. ਪੇਟ ਦੀ ਸਮੱਸਿਆਵਾਂ ਨੂੰ ਦੂਰ ਕਰੇ
ਖਰਬੂਜੇ ਦੀ ਵਰਤੋ ਨਾਲ ਪੇਟ ਦੀ ਜਲਣ ਠੀਕ ਹੁੰਦੀ ਹੈ। ਖਰਬੂਜੇ ਨਾਲ ਕਬਜ਼ ਅਤੇ ਗੈਸ ਦੀ ਸਮੱਸਿਆਵਾਂ ਦੂਰ ਹੁੰਦੀਆਂ ਹਨ
4. ਅੱਖਾਂ ਨੂੰ ਸਿਹਤਮੰਦ ਬਣਾਉਣ ''ਚ ਮਦਦਗਾਰ
ਖਰਬੂਜੇ ''ਚ ਵਿਟਾਮਿਨ-ਏ ਕਾਫੀ ਮਾਤਰਾ ''ਚ ਹੁੰਦਾ ਹੈ, ਨਾਲ ਹੀ ਇਸ ''ਚ ਵੀਟਾ-ਕੈਰੋਟੀਨ ਵੀ ਹੁੰਦਾ ਹੈ। ਇਸ ਲਈ ਖਰਬੂਜੇ ਦੀ ਨਿਯਮਤ ਵਰਤੋ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ।
5. ਤਣਾਅ
ਖਰਬੂਜੇ ''ਚ ਕਾਫੀ ਮਾਤਰਾ ''ਚ ਪੋਟਾਸ਼ੀਅਮ ਮੌਜੂਦ ਹੁੰਦਾ ਹੈ। ਪੋਟਾਸ਼ੀਅਮ ਦਿਲ ਨੂੰ ਧੜਕਨ ''ਚ ਮਦਦ ਕਰਦਾ ਹੈ, ਜਿਸ ਦੇ ਨਾਲ ਆਕਸੀਜਨ ਪੂਰੀ ਮਾਤਰਾ ਨਾਲ ਦਿਮਾਗ ਨੂੰ ਪਹੁੰਚਦੀ ਹੈ ਅਤੇ ਸਰੀਰ ਤਣਾਅ ਮੁਕਤ ਰਹਿੰਦਾ ਹੈ।
6. ਸ਼ੂਗਰ
ਸ਼ੂਗਰ ਦੇ ਰੋਗੀ ਨੂੰ ਰੋਜ਼ ਇਕ ਗਿਲਾਸ ਖਰਬੂਜੇ ਦਾ ਰਸ ਪੀਣਾ ਚਾਹੀਦਾ ਹੈ। ਇਹ ਉਨ੍ਹਾਂ ਦੇ ਲਈ ਬਹੁਤ ਲਾਭਕਾਰੀ ਹੋਵੇਗਾ। ਇਸ ਨੂੰ ਪੀਣ ਨਾਲ ਉਨ੍ਹਾਂ ਦਾ ਕੋਲੈਸਟਰੋਲ ਵੀ ਕੰਟਰੋਲ ''ਚ ਰਹਿੰਦਾ ਹੈ।
7. ਕੈਂਸਰ
ਖਰਬੂਜਾ ਕੈਂਸਰ ਤੋਂ ਸਾਡੀ ਰੱਖਿਆ ਕਰਨ ''ਚ ਵੀ ਮਦਦ ਕਰਦਾ ਹੈ, ਇਸ ''ਚ ਮਜੂਦ ਵਿਟਾਮਿਨ-ਸੀ ਅਤੇ ਵਿਟਾ-ਕੈਰੋਟੀਨ ਮਿਲਕੇ ਕੈਂਸਰ ਰੋਕਣ ''ਚ ਮਦਦ ਕਰਦੇ ਹਨ।