ਇਹ ਹਨ ਜਰਮਨੀ ਨਾਲ ਸੰਬੰਧਿਤ ਕੁਝ ਦਿਲਚਸਪ ਗੱਲਾਂ

Wednesday, Apr 12, 2017 - 10:41 AM (IST)

ਇਹ ਹਨ ਜਰਮਨੀ ਨਾਲ ਸੰਬੰਧਿਤ ਕੁਝ ਦਿਲਚਸਪ ਗੱਲਾਂ

 ਨਵੀਂ ਦਿੱਲੀ— ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ''ਚੋਂ ਜਰਮਨੀ ਵੀ ਇਕ ਹੈ। ਇਹ ਦੇਸ਼ ਦੂਜੇ ਵਿਸ਼ਵ ਯੁੱਧ ਪਿੱਛੋਂ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਾ ਸੀ ਪਰ ਇਸ ਦੇਸ਼ ਦੇ ਲੋਕ ਮੁਸੀਬਤ ਵੇਲੇ ਵੀ ਹੱਸਦੇ ਰਹੇ ਅਤੇ ਆਪਣੀ ਸਖਤ ਮਿਹਨਤ ਸਦਕਾ ਬਹੁਤ ਜਲਦੀ ਹੀ ਇਸ ਦੇਸ਼ ਨੇ ਤਰੱਕੀ ਕਰ ਲਈ। ਅੱਜ ਅਸੀਂ ਤੁਹਾਨੂੰ ਜਰਮਨੀ ਦੇਸ਼ ਨਾਲ ਸੰਬੰਧਿਤ ਕੁਝ ਦਿਲਚਸਪ ਗੱਲਾਂ ਦੀ ਜਾਣਕਾਰੀ ਦੇ ਰਹੇ ਹਾਂ।

1. ਇਸ ਦੇਸ਼ ਦੀ ਰਾਜਧਾਨੀ ਬਰਲਿਨ ਹੈ ਜੋ ਪੈਰਿਸ ਦੇ ਬਾਅਦ ਦੂਜੇ ਨੰਬਰ ''ਤੇ ਸਭ ਤੋਂ ਵੱਡਾ ਦੇਸ਼ ਹੈ। ਜਰਮਨੀ ਦੇ 16 ਰਾਜ ਹਨ ਅਤੇ 493 ਜ਼ਿਲ੍ਹੇ ਹਨ। 
2. ਵਿਸ਼ਵ ਯੁੱਧ ਪਿੱਛੋਂ ਇਸ ਦੇਸ਼ ''ਚ ਮਰਦਾਂ ਦੀ ਸੰਖਿਆ ਬਹੁਤ ਘੱਟ ਗਈ ਸੀ। ਇੱਥੇ 1000 ਔਰਤਾਂ ਦੇ ਪਿੱਛੇ ਸਿਰਫ 350 ਮਰਦ ਹੀ ਬਚੇ ਸਨ।
3. ਦੂਜੇ ਵਿਸ਼ਵ ਯੁੱਧ ਪਿੱਛੋਂ ਜਰਮਨੀ ਦੀ ਰਾਜਧਾਨੀ ''ਚ ਇਕ ਦੀਵਾਰ ਬਣਾ ਦਿੱਤੀ ਗਈ ਸੀ, ਜਿਸ ਕਾਰਨ ਇਹ ਦੇਸ਼ ਦੁਨੀਆ ਤੋਂ ਵੱਖ ਹੋ ਗਿਆ ਪਰ ਸਾਲ 1990 ''ਚ ਇਸ ਦੀਵਾਰ ਨੂੰ ਤੋੜ ਦਿੱਤਾ ਗਿਆ।
4. ਇਸ ਦੇਸ਼ ''ਚ ਬੱਚਿਆਂ ਦੀ ਕਮੀ ਹੋਣ ਕਾਰਨ ਸਾਲ 1989 ਤੋਂ ਸਾਲ 2009 ''ਚ ਸਕੂਲ ਬੰਦ ਕਰ ਦਿੱਤੇ ਗਏ।
5. ਬਹੁਤ ਮਿਹਨਤ ਕਰਨ ਪਿੱਛੋਂ ਇਸ ਦੇਸ਼ ਨੇ ਤਰੱਕੀ ਕੀਤੀ। ਇਸ ਲਈ ਹੁਣ ਹਰ ਸਾਲ ਜਰਮਨੀ ਕਰੋੜਾਂ ਰੁਪਏ ਬਾਹਰੀ ਹਮਲਿਆਂ ਤੋਂ ਸੁਰੱਖਿਆ ਲਈ ਖਰਚ ਕਰਦਾ ਹੈ।

Related News