ਮੇਥੀ ਖਾਣ ਨਾਲ ਹੁੰਦੇ ਹਨ ਇਹ ਫਾਇਦੇ

Monday, Jan 16, 2017 - 05:42 PM (IST)

ਮੇਥੀ ਖਾਣ ਨਾਲ ਹੁੰਦੇ ਹਨ ਇਹ ਫਾਇਦੇ

ਜਲੰਧਰ— ਸਰਦੀਆਂ ਦੇ ਮੌਸਮ ''ਚ ਜ਼ਿਆਦਾਤਰ ਲੋਕ ਮੇਥੀ ਖਾਣਾ ਪਸੰਦ ਕਰਦੇ ਹਨ।  ਮੇਥੀ ''ਚ ਵਿਟਾਮਿਨ ਸੀ, ਪੋਟਾਸ਼ੀਅਮ, ਪ੍ਰੋਟੀਨ, ਆਇਰਨ, ਫਾਈਬਰ ਵਰਗੇ ਤੱਤ ਪਾਏ ਜਾਂਦੇ ਹਨ, ਜੋ ਸਿਹਤ ਦੇ ਲਈ ਬਹੁਤ ਫਾਇਦੇਮੰਦ ਹਨ। ਇਸ ਤੋਂ ਇਲਾਵਾ ਇਹ ਸਰੀਰ ਨੂੰ ਅੰਦਰੂਨੀ ਅਤੇ ਬਾਹਰੀ ਰੂਪ ''ਚ ਤੰਦਰੁਸਤ ਰੱਖਣ ''ਚ ਮਦਦਗਾਰ ਹੈ। ਆਓ ਜਾਣਦੇ ਹਾਂ ਮੇਥੀ ਦੇ ਫਾਇਦੇ।

1. ਸ਼ੂਗਰ ਨੂੰ ਕੰਟਰੋਲ ਕਰੇ
ਸ਼ੂਗਰ ਦੇ ਮਰੀਜ਼ਾਂ ਲਈ 
ਮੇਥੀ ਬਹੁਤ ਫਾਇਦੇਮੰਦ ਹੈ। ਇਸ ਦੀਆਂ ਪੱਤੀਆਂ ''ਚ ਮੌਜੂਦ ਤੱਤ ਸਰੀਰ ''ਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦੇ ਹਨ।

2. ਕੋਲੈਸਟਰੌਲ ਕੰਟਰੋਲ
ਮੇਥੀ ਦੀਆਂ ਪੱਤੀਆਂ ''ਚ ਇਲਕੇਟੋਲਾਈਟ ਪੋਟਾਸ਼ੀਅਮ ਪਾਇਆ ਜਾਂਦਾ ਹੈ ਜਿਸ ਨਾਲ ਸਰੀਰ ''ਚ ਕੋਲੈਸਟਰੌਲ ਦੀ ਮਾਤਰਾ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਦਿਲ ਨਾਲ ਸੰਬੰਧਿਤ ਬੀਮਾਰੀਆਂ ਦੀ ਵੀ ਸਮੱਸਿਆ ਨਹੀਂ ਹੁੰਦੀ।
3. ਵਾਲਾਂ ਲਈ ਫਾਇਦੇਮੰਦ
ਕੁਝ ਲੋਕਾਂ ਦੇ ਵਾਲ ਸਮੇਂ ਤੋਂ ਪਹਿਲਾਂ ਹੀ ਚਿੱਟੇ ਹੋਣ ਲੱਗ ਜਾਂਦੇ ਹਨ। 
ਮੇਥੀ ਦੀ ਵਰਤੋਂ ਕਰਨ ਨਾਲ ਵਾਲਾਂ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਇਸਨੂੰ ਭੋਜਨ ''ਚ ਸ਼ਾਮਿਲ ਕਰਨ ਨਾਲ ਵਾਲ ਕਾਲੇ ਹੁੰਦੇ ਹਨ।

4. ਬੁਖਾਰ
ਬੁਖਾਰ ਹੋਣ ਤੇ 
ਮੇਥੀ ਦੀਆਂ ਪੱਤੀਆਂ ਨੂੰ ਪੀਸ ਕੇ ਸ਼ਹਿਦ ਅਤੇ ਨਿੰਬੂ ਦੇ ਰਸ ਦੇ ਨਾਲ ਪੀਓ। ਇਸ ਤਰ੍ਹਾਂ ਕਰਨ ਨਾਲ ਬੁਖਾਰ ਦੂਰ ਹੋ ਜਾਵੇਗਾ।

6. ਭਾਰ ਘੱਟ ਕਰੇ 
ਰੋਜ਼ਾਨਾ 
ਮੇਥੀ ਦੀ ਵਰਤੋਂ ਕਰਨ ਨਾਲ ਭਾਰ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਸਰੀਰ ਦੀ ਚਰਬੀ ਹੌਲੀ-ਹੌਲੀ ਘੱਟਣ ਲੱਗਦੀ ਹੈ।

7. ਪਾਚਨ ਕਿਰਿਆ
ਮੇਥੀ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਪਾਚਨ ਸ਼ਕਤੀ ਵੀ ਵੱਧਦੀ ਹੈ।
8. ਜੋੜਾਂ ਦੇ ਦਰਦ ਨੂੰ ਦੂਰ ਕਰੋ 
ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ 
ਮੇਥੀ ਨੂੰ ਆਪਣੇ ਭੋਜਨ ''ਚ ਸ਼ਾਮਿਲ ਕਰੋ। ਇਸਦੇ ਬੀਜ ਜੋੜਾਂ ਦੇ ਦਰਦ ਨੂੰ ਦੂਰ ਕਰਨ ਸਹਾਇਕ ਹੁੰਦੇ ਹਨ।

9. ਵਾਰ-ਵਾਰ ਪਿਸ਼ਾਬ ਆਉਂਣ ਦੀ ਸਮੱਸਿਆ

ਜੇਕਰ ਤੁਹਾਨੂੰ ਬਾਰ-ਬਾਰ ਪਿਸ਼ਾਬ ਆਉਂਣ ਦੀ ਪਰੇਸ਼ਾਨੀ ਹੈ ਤਾਂ ਮੇਥੀ ਦੀ ਪੱਤੀਆਂ ਦੇ ਰਸ ਦੀ ਵਰਤੋਂ ਕਰੋ। ਇਸ ਤਰ੍ਹਾਂ ਕਰਨ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ।

10. ਪੇਟ ਦੇ ਕੀੜੇ 
ਜ਼ਿਆਦਾਤਰ ਬੱਚਿਆਂ ਦੇ ਪੇਟ ''ਚ ਕੀੜੇ ਹੋਣ ਦੀ ਸਮੱਸਿਆ ਆਮ ਦੇਖੀ ਜਾ ਸਕਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਬੱਚੇ ਨੂੰ ਰੋਜ਼ ਇਕ ਚਮਚ ਮੈਥੀ ਦਾ ਰਸ ਦਿਓ।


Related News