ਹਰੇ ਚਨੇ ਵੀ ਹਨ ਸਿਹਤ ਲਈ ਲਾਭਕਾਰੀ

04/14/2017 11:21:03 AM

ਜਲੰਧਰ— ਹਰੇ ਚਨਿਆਂ ਨੂੰ ਛੋਲੇ ਵੀ ਕਿਹਾ ਜਾਂਦਾ ਹੈ। ਕੁਝ ਲੋਕ ਇਨ੍ਹਾਂ ਨੂੰ ਕੱਚਾ ਖਾਣਾ ਪਸੰਦ ਕਰਦੇ ਹਨ ਜਦਕਿ ਕੁਝ ਲੋਕ ਇਸ ਦੀ ਸਬਜੀ ਬਣਾ ਕੇ ਖਾਂਦੇ ਹਨ। ਇਹ ਹਰੇ ਚਨੇ ਦੋਵੇਂ ਰੂਪਾਂ ''ਚ ਸਰੀਰ ਲਈ ਲਾਭਕਾਰੀ ਹੁੰਦੇ ਹਨ। ਇਨ੍ਹਾਂ ਚਨਿਆਂ ''ਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਨਮੀ, ਫਾਈਬਰ, ਕੈਲਸ਼ੀਅਮ ਦੇ ਇਲਾਵਾ ਹੋਰ ਵੀ ਜ਼ਰੂਰੀ ਤੱਤ ਹੁੰਦੇ ਹਨ, ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਹਰੇ ਚਨਿਆਂ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਹਰੇ ਚਨੇ ਖਾਣ ਨਾਲ ਕੋਲੇਸਟਰੌਲ ਕੰਟਰੋਲ ''ਚ ਰਹਿੰਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਨਹੀਂ ਹੁੰਦੀਆਂ।
2. ਇਸ ''ਚ ਮੌਜੂਦ ਵਿਟਾਮਿਨ ਅਤੇ ਖਣਿਜ ਸਰੀਰਕ ਕਮਜ਼ੋਰੀ ਦੂਰ ਕਰਦੇ ਹਨ। ਹਰੇ ਚਨੇ ਖਾਣ ਨਾਲ ਸਰੀਰ ਨੂੰ ਊਰਜਾ ਵੀ ਮਿਲਦੀ ਹੈ।
3. ਹਰੇ ਚਨੇ ਭਾਰ ਘਟਾਉਣ''ਚ ਮਦਦ ਕਰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਭੁੱਖ ਘੱਟ ਲੱਗਦੀ ਹੈ।
4. ਇਨ੍ਹਾਂ ਛੋਲਿਆਂ ''ਚ ਪਾਇਆ ਜਾਣ ਵਾਲਾ ਫਾਈਬਰ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ।
5. ਇਨ੍ਹਾਂ ''ਚ ਪਾਏ ਜਾਣ ਵਾਲੇ ਐਂਟੀ ਆਕਸਾਈਡ ਬੀਮਾਰੀਆਂ ਤੋਂ ਬਚਾਉਂਦੇ ਹਨ।
6. ਵਿਟਾਮਿਨ ਈ ਨਾਲ ਭਰਪੂਰ ਹੋਣ ਕਾਰਨ ਇਹ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

 


Related News