ਇਹ ਲੜਕੀ ਰੋਂਦੀ ਹੈ ਖੂਨ ਦੇ ਹੰਝੂ

02/08/2017 3:30:52 PM

ਨਵੀਂ ਦਿੱਲੀ—ਦੁਨੀਆ ''ਚ ਕਈ ਲੋਕ ਅਜਿਹੇ ਹਨ ਜੋ ਅਜੀਬੋ-ਗਰੀਬ ਬੀਮਾਰੀ ਨਾਲ ਪੀੜਤ ਹਨ। ਉਹ ਜਿੱਥੇ ਵੀ ਜਾਂਦੇ ਹਨ ਚਰਚਾ ਦਾ ਵਿਸ਼ਾ ਬਣਦੇ ਹਨ। ਅਜਿਹੀ ਹੀ ਇੱਕ ਅਜੀਬ ਬੀਮਾਰੀ ਨਾਲ ਪੀੜਤ ਇੱਕ ਲੜਕੀ ਅਜਿਹੀ ਹੈ ਜੋ ਖੂਨ ਦੇ ਹੰਝੂ ਰੋਂਦੀ ਹੈ। ਤੁਹਾਨੂੰ ਚਾਹੇ ਇਸ ਗੱਲ ''ਤੇ ਯਕੀਨ ਨਾ ਹੋਵੇ ਪਰ ਇਹ ਸੱਚ ਹੈ।
ਭਾਰਤ ਦੇ ਲਖਨਊ ''ਚ ਰਹਿਣ ਵਾਲੀ 13 ਸਾਲ ਦੀ ਟਵਿੰਕਲ ਨਾਲ ਦੀ ਇੱਕ ਲੜਕੀ ਹੈ ਜਿਸ ਦੀਆਂ ਅੱਖਾਂ ''ਚੋਂ ਹੰਝੂ ਨਹੀਂ ਬਲਕਿ ਖੂਨ ਨਿਕਲਦਾ ਹੈ। ਟਵਿੰਕਲ ਦੀਆਂ ਅੱਖਾਂ ''ਚੋਂ ਖੂਨ ਨਿਕਲਣ ਦੀ ਸਮੱਸਿਆ ਪਿੱਛਲੇ 2 ਸਾਲਾਂ ਤੋਂ ਹੈ। ਇਸਦਾ ਕਾਫੀ ਇਲਾਜ਼ ਵੀ ਕਰਵਾਇਆ ਗਿਆ ਪਰ ਕੋਈ ਵੀ ਫਰਕ ਨਹੀਂ ਪਿਆ।
ਯੂ ਐਸ ਦੇ ਪ੍ਰਸਿੱਧ ਪੇਡੀਏਟਰਿਕ ਹੇਮੇਟੋਲੋਜਿਸਟ ਡਾ ਜਾਰਜ ਬੁਚੈਨ ਦਾ ਕਹਿਣਾ ਹੈ ਕਿ ਇਹ ਖੂਨ ''ਚ ਪਲੇਟਲੇਟਸ  ਦੇ ਕਾਰਨ ਹੋ ਰਿਹਾ ਹੈ। ਜਿਸ ਨਾਲ ਖੂਨ ਦੇ ਗਤਲੇ ਬਣਦੇ ਹਨ। ਟਵਿੰਕਲ ਦੀਆਂ ਅੱਖਾਂ ''ਚੋਂ ਖੂਨ ਕਦੀ ਵੀ ਨਿਕਲਣ ਲੱਗਦਾ ਹੈ ਅਤੇ ਇਸ ਬੀਮਾਰੀ ਦੇ ਕਾਰਨ ਟਵਿੰਕਲ ਪਿਛਲੇ 2 ਸਾਲ ਤੋਂ ਸਕੂਲ ਵੀ ਨਹੀਂ ਜੀ ਸਕੀ।
ਟਵਿੰਕਲ ਦੀ ਇਸ ਅਜੀਬੋ-ਗਰੀਬ ਬੀਮਾਰੀ ਨਾਲ ਉਸ ਦਾ ਪੂਰੀ ਪਰਿਵਾਰ ਬਹੁਤ ਦੁੱਖੀ ਹੈ। ਉਸਦੇ ਪਰਿਵਾਰ ਦੇ ਲੋਕਾਂ ਦੀ ਹਰ ਕੋਸ਼ਿਸ਼ਾ ਦੇ ਬਾਅਦ ਵੀ ਹਜੇ ਤਕ ਵੀ ਇਸ ਸਮੱਸਿਆ ਤੋਂ ਛੁਟਾਕਾਰਾ ਨਹੀਂ ਮਿਲ ਸਕਿਆ। ਕੁਝ ਲੋਕਾਂ ਦੇ ਅਨੁਸਾਰ ਟਵਿੰਕਲ ''''ਸਟਿਗਮਾ'''' ਨਾਲ ਪੀੜਤ ਹੈ ਜਿਸ ਨਾਲ ਸਰੀਰ ਦੇ ਅੰਗਾਂ ''ਚੋਂ ਅਚਾਨਕ ਖੂਨ ਦਾ ਰਿਸਾਬ ਹੋਣ ਲੱਗਦਾ ਹੈ ਤਾਂ ਲੋਕ ਇਹ ਵੀ ਮੰਨਦੇ ਹਨ ਕਿ ਇਸ ਲੜਕੀ ''ਤੇ ਯਿਸੂ ਮਸੀਹ ਦਾ ਆਸ਼ੀਰਵਾਦ ਹੈ


Related News