ਇਸ ਕਿਲੇ ਨੂੰ ਦੇਖਣ ਲਈ ਪਾਰ ਕਰਨਾ ਪੈਂਦਾ ਹੈ ਖਤਰਨਾਕ ਪਹਾੜ

Wednesday, Jan 25, 2017 - 12:49 PM (IST)

ਇਸ ਕਿਲੇ ਨੂੰ ਦੇਖਣ ਲਈ ਪਾਰ ਕਰਨਾ ਪੈਂਦਾ ਹੈ ਖਤਰਨਾਕ ਪਹਾੜ

ਮੁੰਬਈ— ਭਾਰਤ ''ਚ ਘੁੰਮਣ ਦੇ ਲਈ ਬਹੁਤ ਸਾਰੀਆਂ ਕੁਦਰਤੀ ਅਤੇ ਇਤਿਹਾਸਕ ਥਾਵਾਂ ਹਨ। ਜਿਨ੍ਹਾਂ ਨੂੰ ਦੇਖਣ ਦੇ ਲਈ ਦੇਸ਼ ਅਤੇ ਦੁਨੀਆ ਦੇ ਲੋਕ ਆਉਂਦੇ ਹਨ। ਕੁਝ ਇਮਾਰਤਾਂ ਤਾਂ ਅਜਿਹੀਆਂ ਹਨ ਜਿਨ੍ਹਾਂ ਦੇ ਬਾਰੇ ''ਚ ਜਾਣ ਦੇ ਅਸੀਂ ਹੈਰਾਨ ਹੋ ਜਾਂਦੇ ਹਾਂ। ਅੱਜ ਅਸੀਂ ਜਿਸ ਇਮਾਰਤ ਦੀ ਗੱਲ ਕਰ ਰਹੇ ਹਾਂ ਉਹ ਖੂਬਸੂਰਤੀ ਦੇ ਮਾਮਲੇ ''ਚ ਤਾਂ ਸਭ ਤੋਂ ਅਲੱਗ ਹੈ ਹੀ ਪਰ ਇਸਦਾ ਸਫਰ ਵੀ ਬਹੁਤ ਖਤਰਨਾਕ ਹੈ। ਦਰਅਸਲ ਇਹ ਕਿਲਾਂ ਪਹਾੜ ਦੀ ਚੋਟੀ ''ਤੇ ਬਣਿਆ ਹੈ ਅਤੇ ਇੱਥੇ ਤੱਕ ਪਹੁੰਚਣ ਦੇ ਲਈ ਬਹੁਤ ਸਾਰੇ ਘੁੰਮਣਦਾਰ ਮੋੜ ਆਉਂਦੇ ਹਨ ਅਤੇ ਇਸਦੀ ਉਚਾਈ ਵੀ 90 ਡਿਗਰੀ ਹੈ ਜੋ ਸਫਰ ਨੂੰ ਬਹੁਤ ਰੁਮਾਂਚਕ ਬਣਾ ਦਿੰਦੀ ਹੈ।
ਹਰਸ਼ਗੜ ਜਾਂ ਹਰੀਹਰ ਕਿਲੇ ਦੇ ਨਾਮ ਨਾਲ ਜਾਣੀ ਜਾਂਦੀ ਇਹ ਥਾਂ ਮਹਾਰਾਸ਼ਟਰ ਦੇ ਨਾਸਿਕ ''ਚ ਕਸਾਰਾ ਨਾਮ ਦੇ ਇਲਾਕੇ ਤੋਂ ਵੀ 60 ਕਿ.ਮੀ ਦੀ ਦੂਰੀ ਤੇ ਹੈ। ਇਸ ਦੀ ਚੜਾਈ ਨੂੰ ਪਰਵਤਾਰੋਹੀटਵੀ ਰੋਮਾਂਚਕ ਅਤੇ ਖਤਰਨਾਕ ਮੰਨ ਦੇ ਹਨ। ਇਹ ਕਿਲਾਂ ਜਮੀਨ ਤੋਂ 170 ਮੀਟਰ ਦੀ ਉਚਾਈ ''ਤੇ ਬਣਿਆ ਹੈ। ਦੇਖਣ ''ਚ ਇਹ ਕਿਲਾਂ ਚੌਰਸ ਨਜ਼ਰ ਆਉਂਦਾ ਹੈ ਪਰ ਕੁਦਰਤੀ ਤੌਰ ਤੇ ਇਸਦੀ ਬਣਾਵਟ ਕਿਸੇ  ਪਰਿਜ਼ਮ ਦੀ ਤਰ੍ਹਾਂ ਹੈ। 
ਇਸ ਕਿਲੇ ਦੀ ਖੂਬਸੂਰਤੀ ਨੂੰ ਦੇਖਣ ਦੇ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਇਸ ''ਤੇ ਚੜਨ ਦੇ ਲਈ 117 ਪੌੜੀਆਂ ਹਨ ਜੋਂ ਪਹਾੜ ਤੋਂ ਹੋ ਕੇ ਗੁਜਰਦੀਆਂ ਹੈ। ਕੁਝ ਪੌੜੀਆਂ ਚੜਨ ਦੇ ਬਾਅਦ ਇੱਕ ਮਹਾਦਰਵਾਜਾ ਆਉਂਦਾ ਹੈ ਜੋ ਹੁਣ ਵੀ ਵਧੀਆਂ ਸਥਿਤੀ ''ਚ ਹੈ। ਇਸ ਰੁਮਾਂਚਕ ਅਤੇ ਖਤਰਨਾਕ ਰਾਸਤੇ ਨੂੰ ਪਾਰ ਕਰਨ ਦੇ ਲਈ ਦੋ ਦਿਨ ਦਾ ਸਮਾਂ ਲੱਗਦਾ ਹੈ। ਇਸ ਪਹਾੜੀ ਸਫਰ ਨੂੰ ਸਕਾਟਿਸ਼ध ਵੀ ਕਿਹਾ ਜਾਂਦਾ ਹੈ। ਇਸਦਾ ਇਹ ਨਾਮ ਪੈਣ ਦੇ ਪਿੱਛੇ ਦੀ ਵਜ੍ਹਾ ਇਹ ਹੈ ਕਿ 1986 ''ਚ ਇਸ ਪਹਾੜ ''ਤੇ ਸਭ ਤੋਂ ਪਹਿਲਾਂ ਡਗ ਸਟਾਕ(ਪਰਵਤਰੋਹੀ) ਨਾ ਟ੍ਰੇਕਿੰਗ ਕੀਤੀ ਸੀ, ਉਸੇ ਦੇ ਨਾਮ ''ਤੇ ਇਸ ਪਹਾੜ ਦਾ ਨਾਮ ਪਿਆ ਹੈ। 


Related News