ਇਨ੍ਹਾਂ ਤਰੀਕਿਆਂ ਨਾਲ ਕਰੋ ਪੈਰਾਂ ਦੀ ਖਾਸ ਦੇਖਭਾਲ
Monday, Jun 05, 2017 - 06:24 PM (IST)

ਨਵੀਂ ਦਿੱਲੀ— ਖੂਬਸੂਰਤੀ ''ਚ ਸੋਹਣਾ ਚਿਹਰਾ ਹੀ ਨਹੀਂ ਬਲਕਿ ਹੱਥ ਅਤੇ ਪੈਰ ਦਾ ਵੀ ਅਹਿਮ ਰੋਲ ਹੁੰਦਾ ਹੈ। ਅਜਿਹੇ ''ਚ ਪੈਰਾਂ ਅਤੇ ਹੱਥਾਂ ਦੀ ਖੂਬਸੂਰਤੀ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਸਰਦੀਆਂ ''ਚ ਤਾਂ ਸਾਡੇ ਹੱਥ ਪੈਰ ਢੱਕੇ ਰਹਿੰਦੇ ਹਨ ਪਰ ਦਿੱਕਤ ਆਉਂਦੀ ਹੈ ਗਰਮੀਆਂ ''ਚ। ਗਰਮੀ ''ਚ ਜੁੱੱਤੇ ਨਹੀਂ ਪਹਿਨੇ ਜਾ ਸਕਦੇ ਅਜਿਹੇ ''ਚ ਕੋਈ ਸਿੰਪਲ ਸਲੀਪਰ ਹੀ ਪਹਿਨਣੇ ਪੈਂਦੇ ਹਨ। ਗਰਮੀ ''ਚ ਪੈਰਾਂ ਦੀ ਖਾਸ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਆਓ ਜਾਣਦੇ ਹਾਂ ਪੈਰਾਂ ਦੀ ਦੇਖਭਾਲ ਦੇ ਕੁਝ ਆਸਾਨ ਨੁਸਖੇ
1. ਨਿੰਬੂ
ਜੇ ਤੁਹਾਡੀਆਂ ਅੱਡੀਆਂ ਫੱਟੀਆਂ ਹੋਈਆ ਹਨ ਤਾਂ ਸਲੀਪਰ ਪਹਿਨਣ ਨਾਲ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਤਾਂ ਘਬਰਾਓ ਨਾ। ਅਜਿਹੇ ''ਚ ਅੱਡੀਆਂ ''ਤੇ ਨਿੰਬੂ ਰਗੜੋ। ਇਸ ਤੋਂ ਬਾਅਦ ਗਰਮ ਪਾਣੀ ''ਚ ਨਿੰਬੂ ਦਾ ਰਸ ਮਿਲਾ ਕੇ 20 ਮਿੰਟਾਂ ਦੇ ਲਈ ਪੈਰਾਂ ਨੂੰ ਉਸ ''ਚ ਡੁਬੋ ਕੇ ਰੱਖੋ।
2. ਦਾਨੇਦਾਰ ਨਮਕ
ਇਸ ਤੋਂ ਬਾਅਦ ਦਾਨੇਦਾਰ ਨਮਕ ਦੇ ਨਾਲ ਹੋਲੀ ਹੋਲੀ ਪੈਰਾਂ ਦੀ ਮਸਾਜ ਕਰੋ। ਇਸ ਨਾਲ ਪੈਰਾਂ ਨੂੰ ਕਾਫੀ ਫਾਇਦਾ ਹੁੰਦਾ ਹੈ।
3. ਦਾਨੇਦਾਰ ਚੀਨੀ
ਇਸ ਤੋਂ ਇਲਾਵਾ ਪੈਰਾਂ ਨੂੰ ਗਿੱਲਾ ਕਰਕੇ ਦਾਨੇਦਾਰ ਚੀਨੀ ਦੇ ਨਾਲ 10 ਮਿੰਟ ਦੇ ਲਈ ਰਗੜੋ। ਫਿਰ ਪੈਰਾਂ ਨੂੰ ਕੋਸੇ ਪਾਣੀ ''ਚ ਡੁੱਬੋ ਕੇ ਰੱਖੋ। ਇਸ ਨਾਲ ਪੈਰਾਂ ਦੇ ਰੰਗ ''ਚ ਨਿਖਾਰ ਆ ਜਾਂਦਾ ਹੈ।
4. ਸ਼ਹਿਦ
ਤੁਸੀਂ ਚਾਹੋ ਤਾਂ ਸ਼ਹਿਦ ਨਾਲ ਪੈਰਾਂ ਦੀ 10 ਮਿੰਟ ਤੱਕ ਮਸਾਜ਼ ਕਰੋ। ਹੁਣ ਆਪਣੇ ਪੈਰਾਂ ਨੂੰ ਕੋਸੇ ਪਾਣੀ ''ਚ ਡੁੱਬੋ ਕੇ ਰੱਖੋ। ਫਿਰ ਬੁਰਸ਼ ਦੇ ਨਾਲ ਸਾਫ ਕਰੋ।
5. ਪਿਆਜ ਦਾ ਰਸ
ਹਫਤੇ ''ਚ 2 ਵਾਰ ਪਿਆਜ ਦਾ ਰਸ ਕੱਢ ਕੇ ਅੱਡੀਆਂ ਦੀ ਮਸਾਜ ਕਰੋ। ਇਸ ਨਾਲ ਫੱਟੀਆਂ ਅੱਡੀਆਂ ਵੀ ਮੁਲਾਇਮ ਹੋ ਜਾਣਗੀਆਂ।
6. ਟਮਾਟਰ ਦਾ ਛਿਲਕਾ
ਆਪਣੇ ਪੈਰਾਂ ''ਤੇ ਟਮਾਟਰ ਦਾ ਛਿਲਕਾ 10 ਮਿੰਟ ਲਈ ਰਗੜੋ। ਅਜਿਹਾ ਕਰਨ ਨਾਲ ਪੈਰਾਂ ''ਤੇ ਪਏ ਦਾਗ ਆਸਾਨੀ ਨਾਲ ਦੂਰ ਹੋ ਜਾਂਦੇ ਹਨ।